ਲੁਧਿਆਣਾ-੨੨-ਫਰਵਰੀ-2013
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਦੋ ਵਿਗਿਆਨੀਆਂ ਨੇ ਗੋਆ ਵਿਖੇ ਕੁੱਤਿਆਂ ਦੀ ਸਾਂਭ ਸੰਭਾਲ ਅਤੇ ਪ੍ਰਬੰਧ ਸਬੰਧੀ ਹੋਈ ਰਾਸ਼ਟਰੀ ਗੋਸ਼ਠੀ ਵਿੱਚ ਹਿੱਸਾ ਲਿਆ।ਇਸ ਗੋਸ਼ਠੀ ਦਾ ਵਿਸ਼ਾ ਸੀ ‘ਸਾਥੀ ਜਾਨਵਰਾਂ ਦੀ ਸਿਹਤ ਅਤੇ ਪ੍ਰਬੰਧਨ ਵਿੱਚ ਨਵੇਂ ਰੁਝਾਨ’।ਇਸ ਤਿੰਨ ਦਿਨਾਂ ਕਾਨਫਰੰਸ ਵਿੱਚ ਡਾ. ਪੀ. ਐਸ. ਮਾਵੀ ਅਤੇ ਡਾ. ਪੀ. ਐਨ. ਦਿਵੇਦੀ ਨੇ ਯੂਨੀਵਰਸਿਟੀ ਵੱਲੋਂ ਸ਼ਿਰਕਤ ਕੀਤੀ।ਡਾ. ਮਾਵੀ ਨੇ ਕੁੱਤਿਆਂ ਦੇ ਪ੍ਰਜਨਣ ਅਤੇ ਪੌਸ਼ਟਿਕ ਭੋਜਨ ਸਬੰਧੀ ਪਰਚਾ ਪੜਿਆ।ਉਨ•ਾਂ ਦੱਸਿਆ ਕਿ ਖੁਰਾਕੀ ਪੱਧਰ ਮਾੜਾ ਹੋਣ ਕਰਕੇ ਜਾਂ ਬਹੁਤ ਚੰਗਾ ਹੋਣ ਕਰਕੇ ਇਨ•ਾਂ ਜਾਨਵਰਾਂ ਦੀ ਪ੍ਰਜਨਣ ਸਮਰੱਥਾ ਅਤੇ ਆਯੂ ਉੱਪਰ ਨਾਂਪੱਖੀ ਪ੍ਰਭਾਵ ਪੈਂਦਾ ਹੈ।ਕਈ ਵਾਰ ਜ਼ਿਆਦਾ ਪੌਸ਼ਟਿਕ ਭੋਜਨ ਦੇਣ ਨਾਲ ਪੈਦਾ ਹੋਣ ਵਾਲੇ ਬਚਿਆਂ ਵਿੱਚ ਕਈ ਤਰ•ਾਂ ਦੇ ਨੁਕਸ ਪੈ ਜਾਂਦੇ ਹਨ।ਜਿਨ•ਾਂ ਵਿੱਚ ਕੈਲਸ਼ੀਅਮ ਦਾ ਵੱਧਣਾ ਹੱਡੀਆਂ ਦਾ ਵਧੇਰੇ ਵਿਕਾਸ ਆਮ ਹਨ।ਇਨ•ਾਂ ਜਾਨਵਰਾਂ ਵਿੱਚ ਇਸ ਘਾਟ ਨੂੰ ਰੋਜ਼ਮਰਾ ਦੇ ਭੋਜਨ ਵਿੱਚ ਕੁੱਝ ਵਾਧਾ ਕਰਕੇ ਪੂਰਿਆਂ ਕੀਤਾ ਜਾ ਸਕਦਾ ਹੈ।ਡਾ. ਦਿਵੇਦੀ ਨੇ ਆਪਣੇ ਭਾਸ਼ਣ ਵਿੱਚ ਕੁੱਤਿਆ ਤੋਂ ਹੋਣ ਵਾਲੇ ਵਿਸ਼ਾਣੂ ਰੋਗਾਂ ਤੇ ਚਾਨਣਾ ਪਾਇਆ।ਇਨ•ਾਂ ਰੋਗਾਂ ਵਿੱਚ ਹਲਕਾਅ ਅਤੇ ਡਿਸਟੈਂਪਰ ਬਹੁਤ ਅਹਿਮ ਅਤੇ ਮਾਰੂ ਹਨ।ਲਗਭਗ 200 ਦੇ ਕਰੀਬ ਵਿਗਿਆਨੀਆਂ ਨੇ ਇਸ ਗੋਸ਼ਠੀ ਵਿੱਚ ਹਿੱਸਾ ਲਿਆ।ਡਾ. ਮਾਵੀ ਅਤੇ ਡਾ. ਦਿਵੇਦੀ ਨੇ ਵਿਗਿਆਨਕ ਸੈਸ਼ਨਾਂ ਦੀ ਪ੍ਰਧਾਨਗੀ ਵੀ ਕੀਤੀ।