February 23, 2013 admin

ਕੈਪਟਨ ਅਮਰਿੰਦਰ ਨੇ ਮੋਗਾ ਦੇ ਲੋਕਾਂ ਦਾ ਧੰਨਵਾਦ ਕੀਤਾ

ਚੰਡੀਗੜ•, 23 ਫਰਵਰੀ: ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਵਿਧਾਨ ਸਭਾ ਹਲਕੇ ਦਾ ਖਰਾਬ ਮੌਸਮ ਦੇ ਬਾਵਜੂਦ ਵੋਟਾਂ ਪਾਉਣ ਤੇ ਸ਼ਾਂਤੀਪੂਰਨ ਤੇ ਨਿਰਪੱਖ ਚੋਣਾਂ ਸੁਨਿਸ਼ਚਿਤ ਕਰਨ ਲਈ ਧੰਨਵਾਦ ਪ੍ਰਗਟ ਕੀਤਾ ਹੈ।
ਇਥੇ ਜਾਰੀ ਬਿਆਨ ‘ਚ ਕੈਪਟਨ ਅਮਰਿੰਦਰ ਨੇ ਖੁਸ਼ੀ ਜਤਾਈ ਕਿ ਸ਼ਾਂਤੀਪੂਰਨ ਵੋਟਾਂ ਪਈਆਂ ਅਤੇ 70 ਪ੍ਰਤੀਸ਼ਤ ਤੋਂ ਵਧ ਲੋਕਾਂ ਨੇ ਵੋਟ ਪਾਈ।
ਉਨ•ਾਂ ਨੇ ਚੋਣ ਅਧਿਕਾਰੀਆਂ ਤੇ ਸੁਰੱਖਿਆ ਮੁਲਾਜਮਾਂ ਦਾ ਵੀ ਧੰਨਵਾਦ ਕੀਤਾ ਹੈ, ਜਿਨ•ਾ ਨੇ ਅਕਾਲੀ ਆਗੂਆਂ ਵੱਲੋਂ ਪੋਲਿੰਗ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ਾਂ ਦੇ ਬਾਵਜੂਦ ਨਿਰਪੱਖ ਵੋਟਿੰਗ ਸੁਨਿਸ਼ਚਿਤ ਕੀਤੀ।
ਉਨ•ਾਂ ਨੇ ਪੰਜਾਬ ਭਰ ਤੋਂ ਮੋਗਾ ਆ ਕੇ ਸਖਤ ਮਿਹਨਤ ਕਰਨ ਵਾਲੇ ਕਾਂਗਰਸ ਪਾਰਟੀ ਦੇ ਸਾਰੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਪ੍ਰਗਟ ਕੀਤਾ ਹੈ। ਜਿਨ•ਾਂ ਦਾ ਯੋਗਦਾਨ ਕਾਂਗਰਸ ਉਮੀਦਵਾਰ ਦੀ ਅਸਾਨ ਜਿੱਤ ਸੁਨਿਸ਼ਚਿਤ ਕਰੇਗਾ।

Translate »