(੧) ਆਗਆਿ ਭਈ ਅਕਾਲ ਕੀ ਤਬੈ ਚਲਾਯੋ ਪੰਥ । ਸਭ ਸਖਿੱਨ ਕੋ ਹੁਕਮ ਹੈ, ਗੁਰੂ ਮਾਨਯੋ ਗ੍ਰੰਥ ।
(੨) ਇਕਾ ਬਾਣੀ, ਇਕੁ ਗੁਰੁ, ਇਕੋ ਸਬਦੁ ਵੀਚਾਰ ॥
(੩) ਆਵਹੁ ਸਖਿ ਸਤਗੁਰੂ ਕੇ ਪਆਿਰਓਿ ਗਾਵਹੁ ਸਚੀ ਬਾਣੀ ॥
(੪) ਸਤਗੁਰੂ ਬਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਗੁਰੂ ਬਾਝਹੁ ਹੋਰ ਕਚੀ ਬਾਣੀ ॥
( ੫) ਬਾਣੀ ਗੁਰੂ, ਗੁਰੂ ਹੈ ਬਾਣੀ, ਵਚਿ ਿਬਾਣੀ ਅੰਮ੍ਰਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ, ਪਰਤਖ ਿਗੁਰੂ ਨਸਿਤਾਰੇ ॥
ਗੁਰੂ ਸਵਾਰਓਿ ! ਵਾਹਗੁਰੂ ਅਸਾਂ ਸਭ ਨੂੰ ਸੂਝੀ ਅਤੇ ਸੁਮੱਤ ਬਖਸ਼ਣ ਜੇ ਗੁਰਬਾਣੀ ਦੇ ਇਸ ਸਧਾਂਤ ਨੂੰ ਸਮਝ ਕੇ ਮਨ ਵਚਿ ਧਾਰਨ ਕਰ ਲਈਏਂ, ਤਾਂ ਫਰਿ ਸਾਨੂੰ ਸਵਾਏ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦੇ, ਹੋਰ ਕਸੀ ਭੀ ਪੁਸਤਕ, ਆਪੂੰ ਬਣੇ ਪਾਖੰਡੀ ਸੰਤ, ਗਪੌਡ਼ ਤੇ ਕੂਡ਼ ਦੇ ਪ੍ਰਚਾਰਕ, ਕਰਾਮਾਤੀ ਕਹਾਣੀਆਂ ਕਰਨ ਵਾਲੇ ਮਸਖ਼ੱਰਆਿਂ, ਡੇਰੇ ਦੇ ਬਲਾਤਕਾਰੀ ਬਾਬਆਿਂ, ਚੱਿਮਟਾ ਕੱਲਚਰ ਅਤੇ ਕੱਚੀਆਂ ਧਾਰਨਾਵਾਂ ਗਾਉਂਣ ਵਾਲਆਿਂ ਨੂੰ ਕੋਈ ਅਹਮੀਅਤ ਨਹੀਂ ਦੇਣੀ ਚਾਹੀਦੀ ਅਤੇ ਨਾ ਹੀ ਇਨਾਂ ਨੂੰ ਮੂੰਹ ਲਗਾਣਾ ਚਾਹੀਦਾ ਹੈ। ਫਰਿ ਜੇਹਡ਼ਾ ਵੀ ਲਾਲਚੀ ਇਸ ਕੈਟਾਗਰੀ ਦੇ ਪਾਖੰਡੀਆਂ ਤੋਂ ਸੋਨੇ ਦੇ ਖੰਡੇ ਤੇ ਮਾਇਆ ਦੇ ਗੱਫੇ ਲੈ ਕੇ ਇਨਾਂ ਦੀਆਂ ਝੂਠੀਆਂ ਤਾਰੀਫਾਂ, ਹਮਾਇਤ ਜਾਂ ਇਹਨਾਂ ਨੂੰ ਪਰਮੋਟ ਕਰਦੇ ਹੋਣ, ਉਹਨਾਂ ਨੂੰ ਤਾਂ ਬਲਿਕੁਲ ਹੀ ਮੂੰਹ ਨਹੀਂ ਲਗਾਣਾ ਚਾਹੀਦਾ, ਖ਼ਾਸ ਕਰ ਸਆਿਸੀ ਪਾਰਟੀਆਂ ਦੇ ਗ਼ੁਲਾਮ ਬਕਾਊ, ਅਖ਼ੌਤੀ ਜੱਥੇਦਾਰਾਂ ਨੂੰ, ਜੋ ਪੰਥ ਦੋਖੀਆਂ ਨਾਲ ਮਲਿ ਕਰ ਮਾਇਆ ਦੇ ਗੱਫੇ ਲੈ ਕਰ, ਸਾਜ਼ਸ਼ਾਂ ਕਰ ਕੇ, ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਤੋਂ ਸਾਨੂੰ ਤੋਡ਼ਨੇ ਦੀ ਨਾਕਾਮ ਕੋਸ਼ਸ਼ਾਂ ਕਰ ਰਹੇ ਹਨ । ਸਾਡੇ ਗੁਰੂ ਸਾਹਬਿ ਹਨ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ, ਆਪਣੇ ਗੁਰੂ ਦਾ ਹੁਕਮ ਮੰਨਣਾ ਸਾਡਾ ਫਰਜ਼ ਬਣਦਾ ਹੈ, ਤੇ ਸਾਨੂੰ ਜ਼ਰੂਰ ਮੰਨਣਾ ਭੀ ਚਾਹੀਦਾ ਹੈ, ਨਾ ਕ ਿਕਸੀ ਠੱਗ ਜਾਂ ਮਕਾਰ ਦਾ ਨਾਦਰ ਸ਼ਾਹੀ ਕੂਡ਼ਨਾਮਾ।
ਸਮਾਂ ਆ ਗਆਿ ਹੈ ਕ ਿਆਪਣੇ ਫ਼ਰਜ਼ਾਂ ਨੂੰ ਪਛਾਣਦੇ ਹੋਇ ਇਹਨਾਂ ਬੇਸ਼ਰਮ, ਗ਼ੁੰਡੇ ਟਾਈਪ ਦੇ ਅਖੌਤੀ ਜੱਥੇਦਾਰਾਂ ਦਾ ਬਾਈਕਾਟ ਕਰੀਏ, ਜੋ ਸਰੇਆਮ ਝੂਠ ਤੇ ਝੂਠ ਬੋਲੀ ਜਾਂਦੇ ਹਨ, ਤੇ ਅਪਣੇ ਜੈਸੇ ਗ਼ੁੰਡਆਿਂ ਦੀ ਮਦਦ ਨਾਲ, ਜਵੇਂ ਕ ਿਕਾਨਪੁਰ ਵਚਿ ਇਸ ਨੇ ਤੇ ਪਟਨਾ ਸਾਹਬਿ ਦੇ ਲੱਠਮਾਰ ਨੇ ਘਟੀਆ ਤੋਂ ਘਟੀਆ ਹੱਥਕੰਡੇ ਵਰਤਕੇ, ਸਾਜ਼ਸ਼ਾਂ ਕਰ ਕੇ, ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦੇ ਪੰਥ ਨੂੰ, ਗੁਰੂ ਅਤੇ ਗੁਰਬਾਣੀ ਤੋਂ ਦੂਰ ਰੱਖਣ ਦੀ ਨਾਕਾਮ ਕੋਸ਼ਸ਼ਿ ਕੀਤੀ,ਪਰ ਕਾਨਪੁਰ ਦੀ ਜਾਗਰੂਕ ਸਤਕਾਰਯੋਗ ਸੰਗਤ ਨੇ ਇਸ ਲੱਲੂ ਦੇ ਕੂਡ਼ਨਾਮੇ ਨੂੰ ਰੱਦੀ ਦੀ ਟੋਕਰੀ ਵਚਿ ਪਾਉਂਦੇ ਹੋਇ, ਇਸ ਦੀ ਹਰ ਕੋਝੀ ਚਾਲ ਨੂੰ ਨਾਕਾਮ ਕਰ ਕੇ ਇਸ ਦੀ ਔਕਾਤ ਇਸ ਨੂੰ ਦਖਾ ਦਤੀ ਹੈ।
ਸੰਸਾਰ ਦੀ ਕੋਈ ਭੀ ਤਾਕਤ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਤੋਂ ਤੋਡ਼ ਨਹੀਂ ਸੱਕਦੀ, ਜੇਹਡ਼ਾ ਭੀ ਮੂਰੱਖ ਇਹ ਕੋਸ਼ਸ਼ਿ ਕਰੇਗਾ, ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦਾ ਖ਼ਾਲਸਾ ਪੰਥ ਉਸ ਨੂੰ ਜੁੱਤੀਆਂ ਮਾਰੇਗਾ ।