ਚੰਡੀਗੜ•, 23 ਫਰਵਰੀ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਨੌਜਵਾਨ ਔਰਤ ਪਰਮਪ੍ਰੀਤ ਕੌਰ ਦੀ ਉਸਦੇ ਸਹੁਰਾ ਜਸਪਾਲ ਪ੍ਰਧਾਨ, ਉਸਦੇ ਬੇਟੇ ਤੇ ਪਤਨੀ ਵੱਲੋਂ ਬੇਰਹਿਮੀ ਨਾਲ ਹੱਤਿਆ ਕਰ ਦਿੱਤੇ ਜਾਣ ‘ਤੇ ਗਹਿਰੀ ਨਿੰਦਾ ਕੀਤੀ ਹੈ। ਜਸਪਾਲ ਪਟਿਆਲਾ ਸ਼ਹਿਰ ਦੇ ਮੇਅਰ ਰਹੇ ਹਨ।
ਕੈਪਟਨ ਅਮਰਿੰਦਰ ਤੇ ਸ੍ਰੀਮਤੀ ਪਰਨੀਤ ਨੇ ਦੁਖੀ ਪਰਿਵਾਰ ਪ੍ਰਤੀ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਅਤੇ ਪੂਰਾ ਸਮਰਥਨ ਦੇਣ ਦਾ ਭਰੌਸਾ ਦਿੱਤਾ ਹੈ। ਉਨ•ਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਦੇ ਨਾਲ ਖੜ•ੀ ਹੈ। ਉਨ•ਾਂ ਨੇ ਮੰਨਿਆ ਕਿ ਇਹ ਬਹੁਤ ਵੱਡਾ ਹਾਦਸਾ ਹੈ ਤੇ ਪਰਿਵਾਰ ਨੂੰ ਇਸ ਤੋਂ ਬਾਹਰ ਨਿਕਲਣ ‘ਚ ਲੰਬਾ ਵਕਤ ਲੱਗੇਗਾ।
ਇਸ ਹਾਦਸੇ ਦੀ ਨਿੰਦਾ ਕਰਦਿਆਂ ਉਨ•ਾਂ ਨੇ ਆਸ ਜਤਾਈ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਭਰੀ ਜਵਾਨੀ ‘ਚ ਆਪਣੀ ਜਿੰਦਗੀ ਗੁਆਉਣ ਵਾਲੀ ਔਰਤ ਤੇ ਉਸਦੇ ਮਾਪਿਆਂ ਨੂੰ ਇਨਸਾਫ ਮਿਲੇਗਾ। ਉਹ ਸੁਨਿਸ਼ਚਿਤ ਕਰਨਗੇ ਕਿ ਮੇਅਰ ਆਪਣੀ ਨੂੰਹ ਦੀ ਹੱਤਿਆ ਦੇ ਮਾਮਲੇ ਤੋਂ ਬੱਚਣ ਵਾਸਤੇ ਸਿਆਸੀ ਪ੍ਰਭਾਵ ਦਾ ਇਸਤੇਮਾਲ ਨਾ ਕਰੇ।
ਕੈਪਟਨ ਅਮਰਿੰਦਰ ਨੇ ਇਸ ਮਾਮਲੇ ਨੂੰ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਵਾਸਤੇ ਵੀ ਪ੍ਰੀਖਿਆ ਦੱਸਿਆ। ਪੀੜਤਾਂ ਨੂੰ ਨਿਆਂ ਦਿਲਾਉਣਾ ਸੁਖਬੀਰ ਦੀ ਜਿੰਮੇਵਾਰੀ ਹੈ।