ਅੰਮ੍ਰਿਤਸਰ 23 ਫਰਵਰੀ- ਦਿੱਲੀ ਸਥਿਤ ਨਾਰਵੇ ਦੇ ਮਾਨਯੋਗ ਸਫੀਰ ਐਵਿੰਦ ਐਸ ਹੋਮੇ ਨੇ ਆਪਣੀ ਪਤਨੀ ਮੈਡਮ ਚਾਰਲੋ, ਬੇਟਾ ਐਂਡਰੀਆਜ ਤੇ ਬੇਟੀ ਪੋਲੀਵਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।
ਮਾਨਯੋਗ ਸਫੀਰ ਐਵਿੰਦ ਐਸ ਹੋਮੇ ਆਪਣੇ ਪਰਿਵਾਰ ਸਮੇਤ ਪਹਿਲਾਂ ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਸ.ਦਲਮੇਘ ਸਿੰਘ ਖੱਟੜਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਣ ਉਹਨਾਂ ਦੇ ਦਫਤਰ ਪੁੱਜੇ। ਸ.ਖੱਟੜਾ ਨੇ ਉਨ•ਾਂ ਨੂੰ ਜੀ ਆਇਆ ਕਹਿੰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਫੀਰ ਐਵਿੰਦ ਐਸ ਹੋਮੇ ਨੇ ਸ.ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਮਾਣ ਸਤਿਕਾਰ ਬਦਲੇ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਰਿਵਾਰ ਸਮੇਤ ਦਰਸ਼ਨ ਕਰਨ ਆਏ ਹਨ। ਉਨ•ਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਸਮੇਂ ਇਥੋਂ ਦੇ ਇਤਿਹਾਸ ਬਾਰੇ ਸ.ਗੁਰਬਚਨ ਸਿੰਘ ਸੂਚਨਾ ਅਧਿਕਾਰੀ ਪਾਸੋਂ ਵੇਰਵੇ ਸਹਿਤ ਜਾਣਕਾਰੀ ਪ੍ਰਾਪਤ ਕੀਤੀ। ਉਨ•ਾਂ ਕਿਹਾ ਕਿ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਨਾਲ ਸਕੂਨ ਪ੍ਰਾਪਤ ਹੋਇਆ ਹੈ ਤੇ ਉਹ ਪਰਿਵਾਰ ਸਮੇਤ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਨ।
ਇਸ ਮੌਕੇ ਸ.ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਸ.ਗੁਰਦਿਆਲ ਸਿੰਘ ਪੱਡਾ ਪ੍ਰਧਾਨ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਵਿਭਾਗ, ਸ.ਸੁਖਬੀਰ ਸਿੰਘ ਪੀ.ਏ (ਸਕੱਤਰ ਸਾਹਿਬ) ਤੇ ਸ.ਅਰਵਿੰਦਰ ਸਿੰਘ ਆਰਕੀਟੈਕਟ ਆਦਿ ਮੌਜੂਦ ਸਨ।
ਨੋਟ:- ਤਸਵੀਰ ਈ-ਮੇਲ ਕੀਤੀ ਗਈ ਹੈ।
ਨੰ: 2896/23-02-2013 (ਕੁਲਵਿੰਦਰ ਸਿੰਘ ਰਮਦਾਸ)
98148-98254