February 27, 2013 admin

ਪੱਟੀ – ਫਿਰੋਜਪੁਰ ਰੇਲਵੇ ਲਿੰਕ ਲਾਈਨ ਉਸਾਰਨ ਦੇ ਕਈ ਲਾਭ : ਅੰਮਿ੍ਰਤਸਰ ਵਿਕਾਸ ਮੰਚ

ਅੰਮਿ੍ਰਤਸਰ  27 ਫਰਵਰੀ:ਅੰਮਿ੍ਰਤਸਰ ਵਿਕਾਸ ਮੰਚ ਨੇ ਪੱਟੀਫਿਰੋਜਪੁਰ ਰੇਲਵੇ ਲਿੰਕ ਲਾਈਨ ਉਸਾਰਨ ਦੇ ਐਲਾਨ ਦਾ ਭਰਪੂਰ ਸੁਆਗਤ ਕਰਦੇ ਹੋਇ ਦਾਅਵਾ ਕੀਤਾ ਹੈ ਕਿ ਇਸ ਨਾਲ ਕਈ ਲਾਭ ਹੋਣਗੇ। ਪ੍ਰੈਸ ਨੂੰ ਜਾਰੀ ਬਿਆਨ ਵਿਚ ਮੰਚ ਦੇ ਸਰਪ੍ਰਸਤ  ਹਰਜਾਪ ਸਿੰਘ ਔਜਲਾ (ਯੂ ਐਸ ), ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰੋਫ਼ੈਸਰ ਮੋਹਨ ਸਿੰਘ, ਮਨਮੋਹਨ ਸਿੰਘ ਬਰਾੜ, ਪ੍ਰਧਾਨ ਪਿ੍ਰੰ. ਅੰਮਿ੍ਰਤ ਲਾਲ ਮੰਨਣ ਤੇ ਜਨਰਲ ਸਕੱਤਰ ਹਰਦੀਪ ਸਿੰਘ ਚਾਹਲ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਇਸ ਨਾਲ ਬਾਰਾਮੂਲਾ, ਸ੍ਰੀ ਨਗਰ, ਅਨੰਤਨਾਗ, ਊਧਮਪੁਰ,ਜੰਮੂ,ਪਠਾਨਕੋਟ,ਗੁਰਦਾਸਪੁਰ,ਵਟਾਲਾ, ਅੰਮਿ੍ਰਤਸਰ, ਤਰਨ ਤਾਰਨ, ਫਿਰੋਜ਼ਪੁਰ, ਫਾਜ਼ਲਕਾ, ਅਬੋਹਰ, ਗੰਗਾ ਨਗਰ ਆਦਿ ਦਾ ਮੁਬੰਈ ਬੰਦਰਗਾਹ ਨਾਲ ਬਰਾਸਤਾ ਰਾਜਸਥਾਨ ਤੇ ਗੁਜਰਾਤ ਸਬੰਧ ਜੁੜ ਜਾਵੇਗਾ। ਇਸ ਰੂਟ ਨਾਲ ਅੰਮਿ੍ਰਤਸਰ ਤੋਂ ਮੁਬੰਈ ਦਾ ਫਾਲਸਾ 240 ਕਿਲੋ ਮੀਟਰ ਘੱਟ ਜਾਵੇਗਾ। ਇਸ ਨਾਲ ਜਿੱਥੇ ਸਮਾਂ ਘੱਟ ਲੱਗੇਗਾ , ਉੱਥੇ ਇਸ ਰੂਟਤੇ ਮਾਲ ਗੱਡੀਆਂ ਰਾਹੀਂ  ਜਲਦੀ ਸਮਾਨ ਪਹੁੰਚੇਗਾ ਕਿਉਂਕਿ ਇਸ ਸਮੇਂ ਜਿਸ ਰੂਟ ਰਾਹੀਂ  ਮੁਬੰਈ ਸਮਾਨ ਜਾਂਦਾ ਹੈ, ਉਸ ਰੂਟ ਉਪਰ ਗਡੀਆਂ ਦੀ ਗਿਣਤੀ ਬਹੁਤ ਜ਼ਿਆਦਾਹੋਣ ਕਰਕੇ ਸਮਾਂ ਬਹੁਤ ਲਗਦਾ ਹੈ।ਇੰਝ ਪੰਜਾਬ, ਹਿਮਾਚਲ ਤੇ ਜੰਮੂ ਕਸ਼ਮੀਰ ਦੇ ਆਮ ਯਾਤਰੀਆਂ ਦੇ ਨਾਲ ਨਾਲ ਕਿਸਾਨਾਂ ਤੇ ਵਪਾਰੀਆਂ ਨੂੰ ਫਲ, ਸਬਜੀਆਂ , ਅਨਾਜ ਤੇ ਹੋਰ ਸਮਾਨ ਭੇਜਣ ਦਾ ਇਹ ਨਵਾਂ ਰੂਟ ਬਹੁਤ ਲਾਭਦਾਇਕ ਹੋਵੇਗਾ।ਮੰਚ ਆਗੂਆਂ ਨੇ ਰੇਲਵੇ ਮੰਤਰੀ ਸ੍ਰੀ ਪਵਨ ਕੁਮਾਰ ਬਾਂਸਲ ਦਾ ਇਸ ਕਾਰਜ ਲਈ ਵਿਸ਼ੇਸ਼ ਧੰਨਵਾਦ ਕੀਤਾ ਹੈ।

 

Translate »