ਨਵੀਂ ਦਿੱਲੀ, 19 ਮਾਰਚ, 2013
ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ ਚਕੇਰੀ-ਇਲਾਹਾਬਾਦ ਸੜਕ ਨੂੰ 6 ਮਾਰਗੀ ਬਣਾਉਣ ਲਈ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕੰਮ ਉਪਰ ਇੱਕ ਹਜ਼ਾਰ 691 ਕਰੋੜ 91 ਲੱਖ ਰੁਪਏ ਦੇ ਖਰਚ ਆਉਣ ਦਾ ਅਨੁਮਾਨ ਹੈ। ਇਸ ਵਿੱਚੋਂ 338 ਕਰੋੜ 25 ਲੱਖ ਰੁਪਏਜ਼ਮੀਨ ਹਾਸਿਲ ਕਰਨ, ਮੁੜ ਵਸੇਬੇ ਤੇ ਹੋਰਨਾਂ ਮੁਆਵਜ਼ਿਆਂ ਲਈ ਰੱਖੀ ਗਈ ਹੈ। ਸੜਕ ਦੀ ਕੁੱਲ ਲੰਬਾਈ 146.31 ਕਿਲੋਮੀਟਰ ਹੈ।
ਸ਼ਰਮਾ/ਊਸ਼ਾ/ ਭਜਨ
ਰਾਸ਼ਟਰਪਤੀ ਵੱਲੋਂ ਪੰਜਾਬ ਨੂੰ ਕੌਮੀ ਸੈਰ ਸਪਾਟਾ ਐਵਾਰਡ
ਨਵੀਂ ਦਿੱਲੀ, 19 ਮਾਰਚ, 2013
ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਵੱਲੋਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਵੱਖ ਵੱਖ ਵਰਗਾਂ ਨੂੰ ਕੌਮੀ ਸੈਰ ਸਪਾਟਾ ਐਵਾਰਡ ਪ੍ਰਦਾਨ ਕੀਤੇ ਗਏ। ਇਸ ਮੌਕੇ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਇਸ ਨਾਲ ਸੈਰ ਸਪਾਟਾ ਖੇਤਰ ਨੂੰ ਹੱਲਾਸ਼ੇਰੀ ਤੇ ਸਾਰੇ ਸਬੰਧਤਾ ਨੂੰ ਪ੍ਰੋਤਸਾਹਨ ਮਿਲੇਗਾ। ਇਨਾਂ• ਐਵਾਰਡਾਂ ਨਾਲ ਰਾਜ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਵੱਛਤਾ ਰੱਖਣ ਅਤੇ ਵਿਰਾਸਤ ਥਾਵਾਂ ਦੀ ਸਾਂਭ ਸੰਭਾਲ ਕਰਨ ਲਈ ਪ੍ਰਭਾਵੀ ਤੰਤਰ ਦੇ ਵਿਕਾਸ ਕਰਨ ਵਿੱਚ ਮਦਦ ਮਿਲੇਗੀ।
ਸ਼੍ਰੀ ਪ੍ਰਣਬ ਮੁਖਰਜੀ ਵੱਲੋਂ ਕੌਮੀ ਸੈਰ ਸਪਾਟਾ ਸਬੰਧੀ ਅੰਮ੍ਰਿਤਸਰ ਵਿਚਲੇ ਬੈਸਟ ਹੈਰੀਟੇਜ਼ ਵਾਕ ਲਈ ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰ ਮੰਤਰੀ ਸ਼੍ਰੀ ਸਰਵਨ ਸਿੰਘ ਫਿਲੌਰ ਨੂੰ ਕੌਮੀ ਸੈਰ ਸਪਾਟਾ ਐਵਾਰਡ ਪ੍ਰਦਾਨ ਕੀਤਾ ਗਿਆ।
ਸ਼ਰਮਾ/ਊਸ਼ਾ / ਭਜਨ
45 ਲੱਖ ਟਨ ਕਣਕ ਬਰਾਮਦ ਕਰਨ ਦੀ ਮਨਜ਼ੂਰੀ
ਨਵੀਂ ਦਿੱਲੀ, 19 ਮਾਰਚ, 2013
ਸਰਕਾਰ ਵੱਲੋਂ ਕੇਂਦਰੀ ਪੂਲ ਵਿਚੋਂ ਜਨਤਕ ਖੇਤਰ ਦੇ ਅਦਾਰਿਆਂ ਰਾਹੀਂ 30 ਜੂਨ ਤੱਕ 45 ਲੱਖ ਟਨ ਕਣਕ ਬਰਾਮਦ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਵਿੱਚ ਭਾਰਤੀ ਰਾਜ ਟ੍ਰੇਡਿੰਗ ਨਿਗਮ ਲਿਮਟਿਡ, ਖਣਿਜ ਅਤੇ ਧਾਤੂ ਟ੍ਰੇਡਿੰਗ ਲਿਮਟਿਡ ਅਤੇ ਵਣਜ ਵਿਭਾਗ ਦੀ ਭਾਰਤੀ ਪ੍ਰਾਜੈਕਟ ਅਤੇ ਉਪਕਰਨ ਨਿਗਮ ਲਿਮਟਿਡ ਵਰਗੇ ਅਦਾਰੇ ਸ਼ਾਮਿਲ ਹਨ। 45 ਲੱਖ ਟਨ ਕਣਕ ਵਿਚੋਂ 12 ਮਾਰਚ ਤੱਕ 25 ਲੱਖ 58 ਹਜ਼ਾਰ ਟਨ ਕਣਕ ਬਰਾਮਦ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਬਾਰੇ ਮੰਤਰੀ ਪ੍ਰੋਫੈਸਰ ਕੇ.ਵੀ.ਥਾਮਸ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ। ਸਰਕਾਰ ਵੱਲੋਂ ਕੇਂਦਰੀ ਪੂਲ ਵਿਚੋਂ 45 ਲੱਖ ਟਨ ਕਣਕ ਬਰਾਮਦ ਕਰਨ ਦੀ ਇਜਾਜ਼ਤ ਪੰਜਾਬ ਤੇ ਹਰਿਆਣਾ ਦੇ ਕੇਂਦਰੀ ਪੂਲ ਵਿੱਚ ਭਰਵੇਂ ਸਟਾਕ ਹੋਣ ਤੇ ਇਸ ਸੀਜ਼ਨ ਦੌਰਾਨ ਕਣਕ ਦਾ ਭਾਰੀ ਉਤਪਾਦਨ ਹੋਣ ਦੇ ਮੱਦੇ ਨਜ਼ਰ ਦਿੱਤੀ ਗਈ ਹੈ।
ਸ਼ਰਮਾ/ਊਸ਼ਾ / ਭਜਨ