March 20, 2013 admin

ਪੱਤਰ ਸੂਚਨਾ ਦਫ਼ਤਰ ਭਾਰਤ ਸਰਕਾਰ ਜਲੰਧਰ

 ਸਮਾਜਿਕ ਮੀਡੀਆ ਉਪਰ ਆਉਣ ਨਾਲ ਆਕਾਸ਼ਵਾਣੀ ਸਮਕਾਲੀ ਰੁਝਾਨਾਂ ਦੇ ਹਾਣੀ ਹੋਣ ਦੇ ਸਮਰੱਥ – ਮਨੀਸ਼ ਤਿਵਾੜੀ

ਮਨੀਸ਼ ਤਿਵਾੜੀ ਵੱਲੋਂ ਨਵੇਂ ਮੀਡੀਆ ਮੰਚ ਤੋਂ ਆਕਾਸ਼ਵਾਣੀ ਦੀਆਂ ਸੇਵਾਵਾਂ ਦਾ ਉਦਘਾਟਨ

ਨਵੀਂ ਦਿੱਲੀ, 20 ਮਾਰਚ, 2013

ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਨੇ ਨਵੀਂ ਦਿੱਲੀ ਵਿੱਚ ਆਕਾਸ਼ਵਾਣੀ ਉਰਦੂ, ਐਫ.ਐਮ.ਗੋਲਡ, ਆਕਾਸ਼ਵਾਣੀ ਯੂ ਟਿਊਬ ਚੈਨਲ ਤੇ ਆਕਾਸ਼ਵਾਣੀ ਖ਼ਬਰਾਂ ਲਈ ਐਂਡਰਾਈਡ ਆਧਾਰਿਤ ਮੋਬਾਇਲ ਫੋਨ ਸੇਵਾ ਨਾਲ ਸਬੰਧਤ ਆਕਾਸ਼ਵਾਣੀ ਦੇ ਨਵੇਂ ਮੀਡੀਆ ਪਲੇਟ ਫਾਰਮ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਸ਼੍ਰੀ ਤਿਵਾੜੀ ਨੇ ਕਿਹਾ ਕਿ ਸਮਾਜਿਕ ਮੀਡੀਆ ਮੰਚਾਂ ਉਪਰ ਆਕਾਸ਼ਵਾਣੀ ਦੀ ਹਾਜ਼ਰੀ ਨਾਲ ਦੇਸ਼ ਭਰ ਵਿੱਚ ਇਸ ਦੀ ਪਹੁੰਚ ਨੂੰ ਵਧਾਉਣ ਦੀ ਦਿਸ਼ਾ ਵਿੱਚ ਮਦਦ ਮਿਲੇਗੀ। ਉਨਾਂ• ਕਿਹਾ ਕਿ ਇਸ ਕਦਮ ਨਾਲ ਸੋਸ਼ਲ ਮੀਡੀਆ ਮੰਚਾਂ ਉਪਰ 24 ਘੰਟੇ ਮੌਜੂਦ ਸਰੋਤਿਆਂ ਤੱਕ ਪਹੁੰਚਣ ਵਿੱਚ ਆਕਾਸ਼ਵਾਣੀ ਨੂੰ ਕਾਫ਼ੀ ਮਦਦ ਮਿਲੇਗੀ। ਮੰਤਰੀ ਨੇ ਕਿਹਾ ਕਿ ਇਸ ਸਦਕਾ ਆਕਾਸ਼ਵਾਣੀ ਨੂੰ ਸਮਾਜਿਕ ਮੀਡੀਆ ਦੇ ਜ਼ਰੀਏ ਸਮਕਾਲੀ ਰੁਝਾਨਾਂ ਨਾਲ ਤਾਲਮੇਲ ਬਿਠਾਉਣ ਵਿੱਚ ਵੀ ਮਦਦ ਮਿਲੇਗੀ। ਉਨਾਂ• ਕਿਹਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਬੈਠੇ ਸਰੋਤੇ ਆਕਾਸ਼ਵਾਣੀ ਦੇ ਪ੍ਰੋਗਰਾਮਾਂ ਨਾਲ ਜੁੜ ਸਕਦੇ ਹਨ। ਸ਼੍ਰੀ ਤਿਵਾੜੀ ਨੇ ਕਿਹਾ ਕਿ ਆਕਾਸ਼ਵਾਣੀ ਦੇ ਪ੍ਰਸਾਰਣ ਇਤਿਹਾਸ ਵਿੱਚ ਇਹ ਇੱਕ ਮਹੱਤਵਪੂਰਨ ਕਦਮ ਹੈ। ਕਿਉਂਕਿ ਸਿੱਧੇ ਵੈਬ ਪ੍ਰਸਾਰਣ ਨਾਲ ਲੋਕ ਪ੍ਰਸਾਰਕਾਂ ਨੂੰ ਇੱਕ ਨਵਾਂ ਮਾਧਿਅਮ ਵੀ ਮਿਲ ਗਿਆ ਹੈ। ਇਸ ਉਦਘਾਟਨ ਸਮੇਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਪ੍ਰ੍ਰਸਾਰ ਭਾਰਤੀ ਦੇ ਚੇਅਰਮੈਨ, ਮੁੱਖ ਕਾਰਜਕਾਰੀ ਅਧਿਕਾਰੀ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।                                                                           

ਸ਼ਰਮਾ/ ਭਜਨ

ਪ੍ਰਸਾਰ ਭਾਰਤੀ ਦੀ ਸਮੀਖਿਆ ਲਈ ਕਮੇਟੀ ਕਾਇਮ

ਨਵੀਂ ਦਿੱਲੀ, 20 ਮਾਰਚ, 2013

ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਨੇ ਰਾਜ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਦੇ ਪ੍ਰਸਾਰ ਭਾਰਤੀ ਨਾਲ ਸਬੰਧਾਂ ਸਹਿਤ ਪ੍ਰਸਾਰ ਭਾਰਤੀ ਦੇ ਕੰਮਕਾਰ ਦੀ ਸਮੀਖਿਆ ਲਈ ਇੱਕ ਮਾਹਿਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨਾਂ• ਦੱਸਿਆ ਕਿ ਇਹ ਕਮੇਟੀ ਇਸ ਸਾਲ 28 ਜਨਵਰੀ ਨੂੰ ਗਠਿਤ ਕੀਤੀ ਗਈ ਸੀ। ਕਮੇਟੀ ਦੀ ਕਾਰਜ ਸੂਚੀ ਵਿੱਚ ਲੋਕ ਪ੍ਰਸਾਰਕ ਦੇ ਤੌਰ ‘ਤੇ ਪ੍ਰਸਾਰ ਭਾਰਤੀ ਦੀ ਭੂਮਿਕਾ ਨੂੰ ਕਾਇਮ ਰੱਖਣ, ਉਸ ਨੂੰ ਮਜ਼ਬੂਤ ਬਣਾਉਣ ਤੇ ਉਸ ਦਾ ਵਿਸਥਾਰ ਕਰਨ ਸਬੰਧੀ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਸਰਕਾਰ ਨੂੰ ਸੁਝਾਅ ਦੇਣਾ ਸ਼ਾਮਿਲ ਹੈ।  ਉਨਾਂ• ਦੱਸਿਆ ਕਿ ਇਸ ਕੰਮ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ।                                               

   ਸ਼ਰਮਾ/ ਭਜਨ







 ਪੱਤਰ ਸੂਚਨਾ ਦਫ਼ਤਰ

  ਭਾਰਤ ਸਰਕਾਰ

ਜਲੰਧਰ

          ***

ਦੂਰਦਰਸ਼ਨ ਮੁੰਬਈ ਵੱਲੋਂ ਵਪਾਰਕ ਲੜੀਵਾਰਾਂ ਦਾ ਨਿਰਮਾਣ

ਨਵੀਂ ਦਿੱਲੀ, 20 ਮਾਰਚ, 2013

ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਨੇ ਰਾਜ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਮੁੰਬਈ ਦੂਰਦਰਸ਼ਨ ਘਰੇਲੂ ਲੜੀਵਾਰਾਂ ਦਾ ਨਿਰਮਾਣ ਕਰ ਰਿਹਾ ਹੈ, ਜੋ ਦੁਰਦਰਸ਼ਨ ਲਈ ਕਮਾਈ ਕਰ ਸਕਦੇ ਹਨ। ਉਨਾਂ• ਕਿਹਾ ਕਿ ਇਸ ਦੇ ਬਾਵਜੂਦ ਦੂਰਦਰਸ਼ਨ ਮੁੰਬਈ ਦੇ ਸਟਾਫ ਮੈਂਬਰ ਕਿਸੇ ਬਾਹਰਲੇ ਵਪਾਰਕ ਲੜੀਵਾਰ ਉਪਰ ਕੰਮ ਨਹੀਂ ਕਰ ਰਹੇ। ਉਨਾਂ• ਦੱਸਿਆ ਕਿ ਜਦੋਂ ਵੀ ਕੋਈ ਸ਼ਿਕਾਇਤ ਦੀ ਜਾਣਕਾਰੀ ਮਿਲਦੀ ਹੈ ਤਾਂ ਉਸ ਦੀ ਜਾਂਚ ਪ੍ਰਸਾਰ ਭਾਰਤੀ ਦੇ ਮੁੱਖ ਚੌਕਸੀ ਅਫਸਰ ਦੀ ਪ੍ਰਧਾਨਗੀ ਹੇਠ ਸਥਾਪਿਤ ਇੱਕ ਚੌਕਸੀ ਟੀਮ ਵੱਲੋਂ ਕੀਤੀ ਜਾਂਦੀ ਹੈ।  

ਸ਼ਰਮਾ/ ਭਜਨ

ਮੀਡੀਆ ਦੇ ਮਾਲਕਾਨਾ ਹੱਕ ਬਾਰੇ ਟਰਾਈ ਤੱਕ ਪਹੁੰਚ

ਨਵੀਂ ਦਿੱਲੀ, 20 ਮਾਰਚ, 2013

ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪ੍ਰਸਾਰਣ ਖੇਤਰ ਵਿੱਚ ਮੀਡੀਆ ਦੇ ਮਾਲਕੀ ਸਬੰਧੀ ਮੁੱਦਿਆਂ ਉਪਰ ਮੰਤਰਾਲੇ ਨੇ ਭਾਰਤੀ ਦੂਰਸੰਚਾਰ ਨੇਮਬੰਦੀ ਅਥਾਰਟੀ-ਟਰਾਈ ਨੂੰ 16 ਮਈ, 2012 ਨੂੰ ਇੱਕ ਚਿੱਠੀ ਲਿਖੀ ਹੈ। ਉਨਾਂ• ਦੱਸਿਆ ਕਿ ਟਰਾਈ ਨੂੰ ਮੀਡੀਆ ਮਾਲਕੀ ਨਾਲ ਜੁੜੇ ਸਮੁੱਚੇ ਮੁੱਦਿਆਂ ਦੀ ਘੋਖ ਕਰਕੇ ਅਤੇ ਪ੍ਰਸਾਰਣ ਖੇਤਰ ਵਿੱਚ ਵੱਖ ਵੱਖ ਤਰਾਂ• ਦੇ ਖੇਤਰੀ ਏਕੀਕਰਨ ਆਦਿ ਦੇ ਨੁਕਤਿਆਂ ਉਪਰ ਆਪਣੀਆਂ ਸਿਫਾਰਿਸ਼ਾਂ ਦੇਣ ਲਈ ਕਿਹਾ ਗਿਆ ਹੈ। 

ਸ਼ਰਮਾ/ ਭਜਨ

ਕੇਂਦਰੀ ਫਿਲਮ ਸਰਟੀਫਿਕੇਟ ਬੋਰਡ ਦਾ ਪੁਨਰ ਗਠਨ

ਨਵੀਂ ਦਿੱਲੀ, 20 ਮਾਰਚ, 2013

ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਨੇ ਰਾਜ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਹੈ ਕਿ ਕੇਂਦਰੀ ਫਿਲਮ ਸਰਟੀਫਿਕੇਟ ਬੋਰਡ ਦੇ ਅਧਿਕਾਰ ਖੇਤਰ ਅਤੇ ਕਾਰਜ ਪ੍ਰਣਾਲੀ ਦੀ ਸਮੀਖਿਆ ਕਰਨ ਲਈ ਇੱਕ ਮਾਹਿਰ ਕਮੇਟੀ ਗਠਿਤ ਕੀਤੀ ਗਈ ਹੈ। ਉਨਾਂ• ਦੱਸਿਆ ਕਿ ਇਹ ਕਮੇਟੀ ਹਾਈ ਕੋਰਟ ਦੇ ਇੱਕ ਸੇਵਾ ਮੁਕਤ ਚੀਫ ਜਸਟਿਸ ਦੀ ਪ੍ਰਧਾਨਗੀ ਹੇਠ ਬਣਾਈ ਗਈ ਹੈ ਅਤੇ ਇਸ ਵਿੱਚ 7 ਹੋਰਨਾਂ ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨਾਂ• ਦੱਸਿਆ ਕਿ ਕੇਂਦਰੀ ਫਿਲਮ ਸਰਟੀਫਿਕੇਟ ਬੋਰਡ ਵੱਲੋਂ ਕਿਸੇ ਫਿਲਮ ਨੂੰ ਸਰਟੀਫਿਕੇਟ ਦਿੱਤੇ ਜਾਣ ਉਪਰੰਤ ਕਿਸੇ ਵੀ ਹੋਰ ਸੰਸਥਾ ਵਲੋਂ ਉਸ ਫਿਲਮ ਦੇ ਪ੍ਰਦਰਸ਼ਨ ਵਿੱਚ ਦਖ਼ਲ ਦੇਣ ਦਾ ਹੱਕ ਨਹੀਂ। ਉਨਾਂ• ਦੱਸਿਆ ਕਿ ਇਹ ਕਮੇਟੀ ਮਿੱਥੇ ਸਮੇਂ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ। 

ਸ਼ਰਮਾ/ ਭਜਨ









 ਪੱਤਰ ਸੂਚਨਾ ਦਫ਼ਤਰ

  ਭਾਰਤ ਸਰਕਾਰ

ਜਲੰਧਰ

          ***

ਦੇਸ਼ ਦੇ ਇੱਕ ਹਿੱਸੇ ਨੂੰ ਚੀਨ ਦੇ ਹਿੱਸੇ ਵਜੋਂ ਦਿਖਾਏ ਜਾਣ ਬਾਰੇ ਸਰਕਾਰ ਨੇ ਨੋਟਿਸ ਲਿਆ

ਨਵੀਂ ਦਿੱਲੀ, 20 ਮਾਰਚ, 2013

ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਨੇ ਰਾਜ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਸਰਕਾਰ ਨੂੰ ਨਵ ਭਾਰਤ ਟਾਈਮਜ਼ ਅਖ਼ਬਾਰ ਦੇ ਮੁੰਬਈ ਐਡੀਸ਼ਨ ਵਿੱਚ ਪ੍ਰਕਾਸ਼ਿਤ ਉਸ ਲੇਖ ਦੀ ਜਾਣਕਾਰੀ ਹੈ ਜਿਸ ਵਿੱਚ ਭਾਰਤ ਦਾ ਗ਼ਲਤ ਨਕਸ਼ਾ ਦਰਸਾਇਆ ਗਿਆ ਹੈ। ਇਹ ਨਕਸ਼ਾ ਭਾਰਤੀ ਸਰਵੇਖਣ ਵੱਲੋਂ ਪ੍ਰਕਾਸ਼ਿਤ ਨਕਸ਼ੇ ਦੇ ਮੁਤਾਬਿਕ ਨਹੀਂ। ਸ਼੍ਰੀ ਤਿਵਾੜੀ ਨੇ ਦੱਸਿਆ ਕਿ ਅਖ਼ਬਾਰ ਨੇ ਇਸ ਗ਼ਲਤੀ ਸਬੰਧੀ ਹਾਲੇ ਤੱਕ ਕੋਈ ਸੋਧ ਪੱਤਰ ਜਾਰੀ ਨਹੀਂ ਕੀਤਾ। ਇਸ ਲਈ ਇਹ ਮਾਮਲਾ ਲੋੜੀਂਦੀ ਕਾਰਵਾਈ ਲਈ ਭਾਰਤੀ ਪ੍ਰੈਸ ਪ੍ਰੀਸ਼ਦ ਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਧਿਆਨ ਗੋਚਰੇ ਲਿਆਂਦਾ ਗਿਆ ਹੈ।  

ਸ਼ਰਮਾ/ ਭਜਨ

ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣ ਬਾਰੇ

ਨਵੀਂ ਦਿੱਲੀ, 20 ਮਾਰਚ, 2013

ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਨੇ ਰਾਜ ਸਭਾ ਵਿੱਚ ਅਖ਼ਬਾਰਾਂ ਤੇ ਰਸਾਲਿਆਂ ਨੂੰ ਇਸ਼ਤਿਹਾਰ ਦੇਣ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਇਸ ਮੁੱਦੇ ਉਤੇ ਇਸ ਸਾਲ 4 ਫਰਵਰੀ ਨੂੰ ਭਾਰਤੀ ਪ੍ਰੈਸ ਪ੍ਰੀਸ਼ਦ ਵੱਲੋਂ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਹੈ। ਉਨਾਂ• ਦੱਸਿਆ ਕਿ ਦ੍ਰਿਸ਼ ਤੇ ਪ੍ਰਚਾਰ ਨਿਦੇਸ਼ਾਲਾ ਸਰਕਾਰ ਦੀ ਪ੍ਰਿੰਟ ਮੀਡੀਆ ਨੀਤੀ ਤਹਿਤ ਗਾਹਕਾਂ ਦੀਆਂ ਲੋੜਾਂ, ਉਪਲਬੱਧ ਬਜਟ ਤੇ ਹੋਰਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਿੰਟ ਇਸ਼ਤਿਹਾਰ ਜਾਰੀ ਕਰਦਾ ਹੈ। ਇਸ ਸਬੰਧੀ ਜਾਣਕਾਰੀ ਡੀ.ਏ.ਵੀ.ਪੀ. ਦੀ ਵੈਬਸਾਈਟ www.davp.nic.in  ਉਤੇ ਉਪਲਬੱਧ ਹੈ। 

ਸ਼ਰਮਾ/ ਭਜਨ

ਸਿਨੇਮਾ ਘਰਾਂ ਵਿੱਚ ਕੌਮੀ ਤਰਾਨਾ

ਨਵੀਂ ਦਿੱਲੀ, 20 ਮਾਰਚ, 2013

ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਨੇ ਰਾਜ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਹੈ ਕਿ ਫਿਲਮਜ਼ ਡਵੀਜ਼ਨ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਕੌਮੀ ਤਰਾਨੇ ਉਪਰ ਬਣੀਆਂ ਫਿਲਮਾਂ ਦੇ ਪ੍ਰਿੰਟ ਸਿਨੇਮਾ ਘਰਾਂ ਨੂੰ ਉਨਾਂ• ਦੀ ਮੰਗ ਉਤੇ ਜਾਰੀ ਕਰਦਾ ਹੈ। ਉਨਾਂ• ਦੱਸਿਆ ਕਿ ਕੇਂਦਰ ਸਰਕਾਰ ਦੇਸ਼ ਭਰ ਵਿੱਚ ਚੱਲਣ ਵਾਲੀਆਂ ਫਿਲਮਾਂ ਲਈ 1952 ਦੇ ਸਿਨੇਮੈਟੋਗ੍ਰਾਫੀ ਕਾਨੂੰਨ ਤਹਿਤ ਸਰਟੀਫਿਕੇਟ ਜਾਰੀ ਕਰਦੀ ਹੈ, ਜਦਕਿ ਸਿਨੇਮਾ ਘਰਾਂ ਦੀਆਂ ਲਾਇਸੰਸ ਸਬੰਧੀ ਸ਼ਰਤਾਂ ਸਬੰਧਤ ਸੂਬਾ ਸਰਕਾਰਾਂ ਵੱਲੋਂ ਤੈਅ ਕੀਤੀਆਂ ਜਾਂਦੀਆਂ ਹਨ। ਉਨਾਂ• ਦੱਸਿਆ ਕਿ ਰਾਸ਼ਟਰੀ ਗੀਤ ਸਬੰਧੀ ਛੋਟੀਆਂ ਫਿਲਮਾਂ ਦਾ ਪ੍ਰਦਰਸ਼ਨ ਕੁਝ ਸੂਬਿਆਂ ਵਿੱਚ ਕੀਤਾ ਜਾਂਦਾ ਹੈ।  

ਸ਼ਰਮਾ/ ਭਜਨ









 ਪੱਤਰ ਸੂਚਨਾ ਦਫ਼ਤਰ

  ਭਾਰਤ ਸਰਕਾਰ

ਜਲੰਧਰ

          ***

ਪੰਜਾਬ ਵਿੱਚ ਇਸ ਸੀਜ਼ਨ ਦੌਰਾਨ ਇੱਕ ਕਰੋੜ 40 ਲੱਖ ਟਨ ਕਣਕ ਖਰੀਦੀ ਜਾਵੇਗੀ

ਨਵੀਂ ਦਿੱਲੀ, 20 ਮਾਰਚ, 2013

ਖ਼ਪਤਕਾਰ ਮਾਮਲਿਆਂ, ਖੁਰਾਕ ਤੇ ਜਨਤਕ ਵੰਡ ਪ੍ਰਣਾਲੀ ਬਾਰੇ ਕੇਂਦਰੀ ਮੰਤਰੀ ਪ੍ਰੋਫੈਸਰ ਕੇ.ਵੀ.ਥਾਮਸ ਨੇ ਦੱਸਿਆ ਹੈ ਕਿ ਚਾਲੂ ਸੀਜ਼ਨ ਦੌਰਾਨ ਦੇਸ਼ ਭਰ ਵਿੱਚ 4 ਕਰੋੜ 41 ਲੱਖ 21 ਹਜ਼ਾਰ ਟਨ ਕਣਕ ਖਰੀਦਣ ਦਾ ਟੀਚਾ ਰੱਖਿਆ ਗਿਆ ਹੈ। ਲੋਕ ਸਭਾ ਵਿੱਚ ਦਿੱਤੇ ਇੱਕ ਲਿਖਤੀ ਉਤਰ ਵਿੱਚ ਉਨਾਂ• ਦੱਸਿਆ ਕਿ ਸਰਕਾਰੀ ਖਰੀਦ ਇੱਕ ਖੁੱਲੀ ਨੀਤੀ ਤਹਿਤ ਕੀਤੀ ਜਾਂਦੀ ਹੈ ਤੇ ਉਸ ਲਈ ਕੋਈ ਟੀਚੇ ਤੈਅ ਨਹੀਂ ਕੀਤੇ ਜਾਂਦੇ । ਉਨਾਂ• ਦੱਸਿਆ ਕਿ ਵੱਖ ਵੱਖ ਸੂਬਿਆਂ ਤੇ ਭਾਰਤੀ ਖੁਰਾਕ ਨਿਗਮ ਦੇ ਨੁਮਾਇੰਦਿਆਂ ਨਾਲ ਸਲਾਹ ਮਸ਼ਵਰੇ ਮਗਰੋਂ ਖਰੀਦ ਸਬੰਧੀ ਅਨੁਮਾਨ ਨਿਸ਼ਚਿਤ ਕੀਤੇ ਜਾਂਦੇ ਹਨ। ਮੰਤਰੀ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਪੰਜਾਬ ਵਿੱਚ ਸਭ ਸੂਬਿਆਂ ਤੋਂ ਵੱਧ ਇੱਕ ਕਰੋੜ 40 ਲੱਖ ਟਨ ਕਣਕ ਖਰੀਦੇ ਜਾਣ ਦਾ ਅਨੁਮਾਨ ਹੈ। ਮੱਧ ਪ੍ਰਦੇਸ਼ ਵਿੱਚ 130 ਲੱਖ ਤੇ ਹਰਿਆਣਾ ਵਿੱਚ 78 ਲੱਖ ਟਨ ਕਣਕ ਖਰੀਦੇ ਜਾਣ ਦਾ ਅਨੁਮਾਨ ਹੈ। 

ਸ਼ਰਮਾ/ ਭਜਨ

ਹੰਗਾਮੀ ਸੇਵਾਵਾਂ ਲਈ ਇੱਕੋ ਨੰਬਰ ਰੱਖਣ ਬਾਰੇ ਕਵਾਇਦ ਸ਼ੁਰੂ

ਨਵੀਂ ਦਿੱਲੀ, 20 ਮਾਰਚ, 2013

ਭਾਰਤੀ ਦੂਰਸੰਚਾਰ ਨੇਮਬੰਦੀ ਅਥਾਰਟੀ-ਟਰਾਈ ਨੇ ਹੰਗਾਮੀ ਹਾਲਤ ਵਿੱਚ ਸੂਚਨਾ ਤੇ ਸੇਵਾਵਾਂ ਲਈ ਦੇਸ਼ ਭਰ ਵਿੱਚ ਇੱਕੋ ਨੰਬਰ ਰੱਖਣ ਸਬੰਧੀ ਇੱਕ ਮਸ਼ਵਰਾ ਪੱਤਰ ਜਾਰੀ ਕੀਤਾ ਹੈ। ਹੰਗਾਮੀ ਸੂਰਤ ਵਿੱਚ ਜਾਨ ਜਾਂ ਜਾਇਦਾਦ ਨੂੰ ਖ਼ਤਰਾ ਹੁੰਦਾ ਹੈ ਜੋ ਫੌਰੀ ਤੇ ਤੁਰੰਤ ਹੁੰਗਾਰੇ ਦੀ ਮੰਗ ਕਰਦਾ ਹੈ। ਭਾਰਤ ਵਿੱਚ ਹੰਗਾਮੀ ਸੇਵਾਵਾਂ ਲਈ ਪੁਲਿਸ, ਐਂਬੂਲੈਂਸ, ਫਾਇਰ ਬ੍ਰਿਗੇਡ ਤੇ ਕਰੋਪੀ ਪ੍ਰਬੰਧ ਆਦਿ ਲਈ ਵੱਖ ਵੱਖ ਤਰਾਂ• ਦੇ ਹੰਗਾਮੀ ਨੰਬਰ ਚੱਲ ਰਹੇ ਹਨ। ਇਨਾਂ• ਸੇਵਾਵਾਂ ਲਈ ਦੇਸ਼ ਭਰ ਵਿੱਚ ਇੱਕੋਂ ਨੰਬਰ ਰੱਖੇ ਜਾਣ ਸਬੰਧੀ ਟਰਾਈ ਨੇ ਸੁਝਾਅ ਮੰਗੇ ਹਨ । ਮਸ਼ਵਰਾ ਪੱਤਰ ਟਰਾਈ ਦੀ ਵੈਬਸਾਈਟ www.trai.gov.in’ਤੇ ਦੇਖਿਆ ਜਾ ਸਕਦਾ ਹੈ। ਮਸ਼ਵਰਾ ਪੱਤਰ ਸਬੰਧੀ ਸੁਝਾਅ 5 ਅਪ੍ਰੈਲ, 2013 ਤੱਕ ਦਿੱਤੇ ਜਾ ਸਕਦੇ ਹਨ।

ਸ਼ਰਮਾ/ ਭਜਨ

ਟਰਾਈ ਨੇ ਮੋਬਾਇਲ ਟੈਲੀਫੋਨ ਨੰਬਰ ਪੋਰਟੇਬਿਲਟੀ ਬਾਰੇ ਸੁਝਾਅ ਮੰਗੇ

ਨਵੀਂ ਦਿੱਲੀ, 20 ਮਾਰਚ, 2013

ਭਾਰਤੀ ਦੂਰਸੰਚਾਰ ਨੇਮਬੰਦੀ ਅਥਾਰਟੀ-ਟਰਾਈ ਨੇ ਕੰਪਨੀ ਬਦਲੇ ਜਾਣ ਦੇ ਬਾਵਜੂਦ ਪਹਿਲਾਂ ਵਾਲਾ ਮੋਬਾਇਲ ਟੈਲੀਫੋਨ ਨੰਬਰ ਰੱਖੇ ਜਾਣ ਸਬੰਧੀ ਨਿਯਮਾਂ ਵਿੱਚ ਸੋਧ ਦਾ ਇੱਕ ਖਰੜਾ ਜਾਰੀ ਕੀਤਾ ਹੈ। ਟਰਾਈ ਵੱਲੋਂ ਇਸ ਬਾਰੇ ਸਬੰਧਤ ਧਿਰਾਂ ਤੋਂ ਸਲਾਹ ਮਸ਼ਵਰਾ ਤੇ ਸੁਝਾਅ ਮੰਗੇ ਗਏ ਹਨ । ਟਰਾਈ ਵੱਲੋਂ ਕੰਪਨੀ ਬਦਲਣ ਉਤੇ ਪਹਿਲਾਂ ਵਾਲਾ ਨੰਬਰ ਰੱਖੇ ਜਾਣ ਸਬੰਧੀ ਨਿਯਮਾਂ ਵਿੱਚ ਸੋਧ ਬਾਰੇ ਖ਼ਰੜਾ ਆਪਣੀ ਵੈਬਸਾਈਟ www.trai.gov.in ਉਤੇ ਪਾਇਆ ਗਿਆ ਹੈ। ਟਰਾਈ ਨੇ ਸਬੰਧਤ ਧਿਰਾਂ ਨੂੰ ਆਪਣੇ ਵਿਚਾਰ ਤੇ ਸੁਝਾਅ 2 ਅਪ੍ਰੈਲ, 2013 ਤੱਕ ਈਮੇਲ sban੍ਰal0gmail.com ਜਾਂ trai.mn0gmail.com. ਰਾਹੀਂ ਭੇਜੇ ਜਾਣ ਦੀ ਬੇਨਤੀ ਕੀਤੀ ਹੈ।

Translate »