March 21, 2013 admin

ਵੈਟਨਰੀ ਯੂਨੀਵਰਸਿਟੀ ਪਸ਼ੂ ਪਾਲਣ ਮੇਲਾ ਪਸ਼ੂ ਪਾਲਣ ਕਿੱਤਿਆਂ ਵਿੱਚ ਵਿਭਿੰਨਤਾ ਲਿਆਉਣ ਦੇ ਸੁਨੇਹੇ ਨਾਲ ਸੰਪੂਰਨ

 ਲੁਧਿਆਣਾ-16-ਮਾਰਚ-2013

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਲਗਾਇਆ ਗਿਆ ਪਸ਼ੂ ਪਾਲਣ ਮੇਲਾ ਅੱਜ ਪਸ਼ੂ ਪਾਲਣ ਕਿੱਤਿਆਂ ਵਿੱਚ ਉਤਪਾਦਾਂ ਦੀ ਗੁਣਵੱਤਾ ਵਧਾਉਣ ਅਤੇ ਵਿਗਿਆਨਿਕ ਲੀਹਾਂ ਨਾਲ ਅਪਨਾਉਣ ਦੇ ਹੋਕੇ ਨਾਲ ਸੰਪੂਰਨ ਹੋ ਗਿਆ। ਇਸ ਮੇਲੇ ਦਾ ਉਦਘਾਟਨ ਕੱਲ ਡਾ. ਗੁਰਚਰਨ ਸਿੰਘ ਕਾਲਕਟ, ਚੇਅਰਮੈਨ, ਪੰਜਾਬ ਰਾਜ ਕਿਸਾਨ ਕਮਿਸ਼ਨ ਨੋ• ਕੀਤਾ।ਇਸ ਵਾਰ ਦੇ ਮੇਲੇ ਦਾ ਸੰਦੇਸ਼ ਉਖੇਤੀ ਵਿਭਿੰਨਤਾ ਦਾ ਇਹ ਉੱਤਮ ਬਦਲ, ਚਿੱਟੇ, ਨੀਲੇ ਇਨਕਲਾਬ ਨੂੰ ਕਰੋ ਸਫਲ” 

ਮੇਲੇ ਦੇ ਦੂਸਰੇ ਦਿਨ ਡਾ. ਵਿਜੇ ਕੁਮਾਰ ਤਨੇਜਾ ਉਪ ਕੁਲਪਤੀ ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਜਿੱਥੇ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ ਉੱਥੇ ਪਸਾਰ ਮਾਧਿਅਮਾਂ ਰਾਹੀਂ ਪਸ਼ੂ ਪਾਲਣ ਧੰਦਿਆਂ ਨੂੰ ਵੀ ਉਤਸਾਹਿਤ ਕਰ ਰਹੀ ਹੈ। ਉਨ•ਾਂ ਕਿਹਾ ਕਿ ਖੇਤੀ ਅਤੇ ਪਸ਼ੂ ਪਾਲਣ ਕਿੱਤਿਆਂ ਵਿੱਚ ਵਿਭਿੰਨਤਾ ਦਾ ਅਰਥ ਪਸ਼ੂ ਪਾਲਣ ਸਬੰਧੀ ਕਿੱਤਿਆਂ ਨੂੰ ਨਵੀਂ ਜੁਗਤ ਅਤੇ ਨਵੇਂ ਮਾਪਦੰਡਾਂ ਨਾਲ ਅਪਣਾ ਕੇ ਇਨ•ਾਂ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣਾ ਹੈ। ਪਸ਼ੂ ਪਾਲਣ ਕਿੱਤਿਆਂ ਵਿੱਚ ਵਿਭਿੰਨਤਾ ਲਿਆਉਣ ਦੇ ਉਦੇਸ਼ ਨਾਲ ਪਸ਼ੂ ਪਾਲਕਾਂ ਨੂੰ ਕਈ ਮਹੱਤਵਪੂਰਣ ਜਾਣਕਾਰੀਆਂ ਦਿੱਤੀਆਂ ਗਈਆਂ। ਯੂਨੀਵਰਸਿਟੀ ਜਿੱਥੇ ਵੱਧ ਸਰਮਾਏ ਨਾਲ ਕੀਤੇ ਜਾ ਸਕਣ ਵਾਲੇ ਵਪਾਰਕ ਪੱਧਰ ਦੇ ਪਸ਼ੂ ਪਾਲਣ ਕਿੱਤਿਆਂ ਲਈ ਹਰ ਤਰਾ•ਂ ਦੀ ਜਾਣਕਾਰੀ, ਸਿਖਲਾਈ, ਸੇਵਾ ਤੇ ਸਹੂਲਤਾਂ ਦੇ ਰਹੀ ਹੈ, ਉਥੇ ਯੂਨੀਵਰਸਿਟੀ ਦਾ ਧਿਆਨ ਇਸ ਗੱਲ ਤੇ ਵੀ ਕੇਂਦਰਿਤ ਹੈ ਕਿ ਦਰਮਿਆਨੀ ਤੇ ਨਿਮਨ ਵਰਗੀ ਕਿਸਾਨੀ ਦੇ ਲੋਕਾਂ ਲਈ ਵੀ ਬਰਾਬਰ ਦੇ ਹੀ ਮੌਕੇ ਉਪਲੱਬਧ ਹੋਣ ਤਾਂ ਜੋ ਉਹ ਆਪਣੇ ਸੀਮਿਤ ਸਾਧਨਾਂ ਤੇ ਪੂੰਜੀ ਨਾਲ ਵੀ ਪਸ਼ੂ ਪਾਲਣ ਧੰਦਿਆਂ ਦਾ ਫਾਇਦਾ ਉਠਾ ਸਕਣ। ਉਨ•ਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਅੱਗੇ ਆ ਕੇ ਆਪਣੇ ਸਵੈ-ਸਹਾਇਤਾ ਗਰੁੱਪ ਬਨਾਉਣੇ ਚਾਹੀਦੇ ਹਨ। ਕੁਝ ਪਿੰਡਾਂ ਦਾ ਸਮੂਹ ਬਣਾ ਕੇ ਉਤਪਾਦ ਬਨਾਉਣ ਦੇ ਪ੍ਰਾਸੈਸਿੰਗ ਯੁਨਿਟ ਸਥਾਪਿਤ ਕਰਨੇ ਲੋੜੀਂਦੇ ਹਨ। ਸਹਿਕਾਰੀ ਸਾਂਝ ਚਮਤਕਾਰੀ ਨਤੀਜੇ ਦੇ ਸਕਦੀ ਹੈ। 

ਡਾ. ਰਣਜੋਧਨ ਸਿੰਘ ਸਹੋਤਾ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਸਾਡੇ ਕੁਝ ਵਿਭਾਗ ਤਾਂ ਸਿੱਧੇ ਤੌਰ ਤੇ ਪਸ਼ੂ ਪਾਲਣ ਸਬੰਧੀ ਸੇਵਾਵਾਂ ਹੀ ਦਿੰਦੇ ਹਨ ਜਦਕਿ ਕੁਝ ਵਿਭਾਗ ਪਸ਼ੂ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਨਵੇਂ ਉਤਪਾਦ ਤਿਆਰ ਕਰਨ ਸਬੰਧੀ ਦੱਸਦੇ ਹਨ। ਉਨਾ•ਂ ਕਿਹਾ ਕਿ ਇਸ ਤਰਾ•ਂ ਦੇ ਕੰਮਾਂ ਨਾਲ ਘਰ ਬੈਠਿਆਂ ਹੀ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਉਨ•ਾਂ ਕਿਹਾ ਕਿ ਇਨਾ•ਂ ਕਿੱਤਿਆਂ ਦੀ ਇਹ ਵੀ ਵਿਸ਼ੇਸ਼ਤਾ ਹੈ ਕਿ ਇਨਾ•ਂ ਨੂੰ ਸੁਆਣੀਆਂ ਵੀ ਆਰਾਮ ਨਾਲ ਕਰ ਸਕਦੀਆਂ ਹਨ ਅਤੇ ਆਪਣੇ ਘਰੇਲੂ ਕੰਮਾਂ ਨੂੰ ਵੀ ਨਾਲ ਨਾਲ ਚਲਾ ਸਕਦੀਆਂ ਹਨ. ਉਨਾ•ਂ ਕਿਹਾ ਕਿ ਸਜਾਵਟੀ ਮੱਛੀਆਂ, ਮੱਛੀਆਂ ਲਈ ਐਕਵੇਰੀਅਮ, ਬੋਤਲ ਬੰਦ ਸੁਗੰਧਿਤ ਦੁੱਧ, ਲੱਸੀ, ਪਨੀਰ, ਮੀਟ ਅਤੇ ਆਂਡਿਆਂ ਦੇ ਆਚਾਰ, ਕੋਫਤੇ, ਪੈਟੀਆਂ, ਬਾਲ ਅਤੇ ਮੱਛੀ ਦੇ ਕੀਮੇ ਤੋਂ ਤਿਆਰ ਕੀਤੀਆਂ ਕਈ ਤਰਾ•ਂ ਦੀਆਂ ਸੁਆਦੀ ਵੰਨਗੀਆਂ ਬਣਾਈਆਂ ਜਾ ਸਕਦੀਆਂ ਹਨ। ਡਾ. ਸਹੋਤਾ ਨੇ ਕਿਹਾ ਕਿ ਨੌਜਵਾਨ ਉੱਦਮੀ, ਬੱਕਰੀ ਤੇ ਸੂਰ ਪਾਲਣ ਦਾ ਕਿੱਤਾ ਬਹੁਤ ਸੁਚੱਜੇ ਤਰੀਕੇ ਨਾਲ ਕਰ ਸਕਦੇ ਹਨ। ਇਹ ਘੱਟ ਲਾਗਤ ਤੇ ਬਿਹਤਰ ਕਮਾਈ ਵਾਲੇ ਕਿੱਤੇ ਹਨ ਅਤੇ ਇਨਾ•ਂ ਦੇ ਮਾਸ ਦੀ ਬਾਜ਼ਾਰ ਵਿੱਚ ਬਹੁਤ ਮੰਗ ਹੈ। ਡਾ. ਸਹੋਤਾ ਨੇ ਦੱਸਿਆ ਕਿ ਪਸ਼ੂ ਪਾਲਕ ਇਨਾ•ਂ ਧੰੰਦਿਆਂ ਨੂੰ ਬਿਹਤਰ ਬਨਾਉਣ ਅਤੇ ਵਿਗਿਆਨਕ ਤਕਨੀਕਾਂ ਨੂੰ ਅਪਨਾਉਣ ਵਿੱਚ ਬੇਹਦ ਰੁਚੀ ਜਾਹਿਰ ਕਰ ਰਹੇ ਸਨ। 

ਯੂਨੀਵਰਸਿਟੀ ਦੇ ਵੱਖੋ ਵੱਖਰੇ ਵਿਭਾਗਾਂ ਨੇ ਆਪਣਾ ਗਿਆਨ ਤੇ ਜਾਣਕਾਰੀਆਂ ਪਸ਼ੂ ਪਾਲਕਾਂ ਨੂੰ ਦਿੱਤੀਆਂ। ਪਸ਼ੂ ਆਹਾਰ ਵਿਭਾਗ ਨੇ ਪਸ਼ੂਆਂ ਦੇ ਸੁਚੱਜੇ ਖੁਰਾਕ ਪ੍ਰਬੰਧ ਲਈ ਕਈ ਨਵੀਆਂ ਤਕਨੀਕਾਂ ਜਿਵੇਂ ਬਾਈਪਾਸ ਫੈਟ ਅਤੇ ਬਾਈਪਾਸ ਪ੍ਰੋਟੀਨ ਆਦਿ ਵਿਕਸਿਤ ਕੀਤੀਆਂ ਹਨ। ਪਸ਼ੂ ਆਹਾਰ ਤਿਆਰ ਕਰਨ ਵਾਸਤੇ ਪਸ਼ੂ ਪਾਲਕਾਂ ਨੂੰ ਵੀ ਸੰਤੁਲਿਤ ਮਿਕਦਾਰ ਬਾਰੇ ਦੱਸਿਆ ਗਿਆ। ਪਸ਼ੂ ਪ੍ਰਜਨਣ ਵਿਭਾਗ ਨੇ ਪਸ਼ੂਆਂ ਦੇ ਨਾ ਠਹਿਰਣ, ਵਾਰ ਵਾਰ ਫਿਰ ਜਾਣ ਆਦਿ ਵਰਗੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਨਾ•ਂ ਮੁਸ਼ਕਿਲਾਂ ਤੇ ਕਾਬੂ ਪਾਉਣ ਵਾਸਤੇ ਜਾਗਰੂਕ ਕੀਤਾ। ਮਸਨੂਈ ਗਰਭਦਾਨ ਦੇ ਫਾਇਦਿਆਂ ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਫਿਸ਼ਰੀਜ ਕਾਲਜ, ਵੱਲੋਂ ਵੱਖ-ਵੱਖ ਕਿਸਮਾਂ ਦੀਆਂ ਪਾਲਣਯੋਗ ਮੱਛੀਆਂ ਜਿਵੇਂ ਕਿ ਕਾਰਪ ਮੱਛੀ, ਕੈਟ ਮੱਛੀ, ਝੀਂਗਾ ਮੱਛੀ ਅਤੇ ਸਜਾਵਟੀ ਮੱਛੀਆਂ ਦੀ ਪ੍ਰਦਰਸ਼ਨੀ ਲਗਾਈ ਗਈ। ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਵੱਲੋਂ ਦੁੱਧ ਦੀ ਗੁਣਵੱਤਾ ਵਧਾ ਕੇ ਮਿੱਠੀ ਤੇ ਨਮਕੀਨ ਲੱਸੀ, ਦੁੱਧ, ਪਨੀਰ, ਬਰਫੀ ਤੇ ਹੋਰ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ। ਪਸ਼ੂ ਉਤਪਾਦ ਤਕਨਾਲੋਜੀ ਵਿਭਾਗ ਵੱਲੋਂ ਮੀਟ ਦੇ ਉਤਪਾਦ ਤਿਆਰ ਕੀਤੇ ਗਏ। ਯੂਨੀਵਰਸਿਟੀ ਦੇ ਜਨਤਕ ਸਿਹਤ ਵਿਭਾਗ ਨੇ ਲੋਕਾਂ ਨੂੰ ਅਤੇ ਪਾਲਤੂ ਜਾਨਵਰ ਰੱਖਣ ਵਾਲੇ ਮਾਲਕਾਂ ਨੂੰ ਪਸ਼ੂਆਂ ਤੋਂ ਜਾਨਵਰਾਂ ਨੂੰ ਹੋਣ ਵਾਲੀਆਂ ਬੀਮਾਰੀਆਂ ਬਾਰੇ ਆਗਾਹ ਕੀਤਾ।

ਪਸ਼ੂਆਂ ਦੀ ਵੱਡੀਆਂ ਅਲਾਮਤਾਂ ਲਈ ਕੰਮ ਕਰਦੇ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਦੇ ਮਾਹਿਰਾਂ ਨੇ ਪਸ਼ੂ ਪਾਲਕਾਂ ਨੂੰ ਦੱਸਿਆ ਕਿ ਉਹ ਕਿਸੇ ਵੀ ਤਰਾ•ਂ ਦੀ ਸਕੈਨਿੰਗ, ਉਪਰੇਸ਼ਨ ਸਬੰਧੀ, ਕਲੀਨੀਕਲ ਜਾਂ ਦਵਾਈ ਸਬੰਧੀ ਜਾਂਚ ਕਰਵਾ ਸਕਦੇ ਹਨ। ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਡੇਅਰੀ ਫਾਰਮਿੰਗ, ਪਸ਼ੂਆਂ ਦੀਆਂ ਸਿਹਤ ਸੰਭਾਲ ਅਤੇ ਪਾਲਣ ਸਬੰਧੀ ਸਿਫਾਰਿਸ਼ਾਂ, ਮਹੀਨੇਵਾਰ ਰਸਾਲਾ ਵਿਗਿਆਨਕ ਪਸ਼ੂ ਪਾਲਣ, ਯੂਨੀਵਰਸਿਟੀ ਡਾਇਰੀ ਅਤੇ ਕੈਲੰਡਰ ਲੈਣ ਵਿੱਚ ਪਸ਼ੂ ਪਾਲਕਾਂ ਨੇ ਵਿਸ਼ੇਸ਼ ਰੂਚੀ ਵਿਖਾਈ। ਯੂਨੀਵਰਸਿਟੀ ਦੀਆਂ ਲਗਭਗ ਇਕ ਲੱਖ ਰੁਪਏ ਤੋਂ ਵੱਧ ਦੀਆਂ ਪ੍ਰਕਾਸ਼ਨਾਵਾਂ ਪਸ਼ੂ ਪਾਲਕ ਆਪਣਾ ਗਿਆਨ ਵਧਾਉਣ ਲਈ ਲੈ ਕੇ ਗਏ ਜਦਕਿ 150 ਦੇ ਕਰੀਬ ਪਸ਼ੂ ਪਾਲਕਾਂ ਨੇ ‘ਵਿਗਿਆਨਕ ਪਸ਼ੂ ਪਾਲਣ’ ਰਸਾਲੇ ਲਈ ਚੰਦਾ ਜਮਾਂ ਕਰਾਇਆ। ਮੇਲੇ ਵਿੱਚ ਯੂਨੀਵਰਸਿਟੀ ਦੇ ਵੱਖੋ ਵੱਖਰੇ ਵਿਭਾਗਾਂ, ਦਵਾਈਆਂ, ਮਸ਼ੀਨਰੀ, ਪੰਜਾਬ ਸਰਕਾਰ ਦੇ ਪਸ਼ੂ ਪਾਲਣ ਮਹਿਕਮਿਆਂ ਤੇ ਯੂਨੀਵਰਸਿਟੀ ਨਾਲ ਜੁੜ ਕੇ ਕੰਮ ਕਰ ਰਹੀਆਂ ਜੱਥੇਬੰਦੀਆਂ ਦੇ ਲਗਭਗ 100 ਸਟਾਲ ਲੱਗੇ ਹੋਏ ਸਨ। ਇਨਾ•ਂ ਸਟਾਲਾਂ ਵਿੱਚ ਵਿਰਬੈਕ ਐਨੀਮਲ ਹੈਲਥ ਨੂੰ ਪਹਿਲਾ, ਪਾਰਸ ਨਿਊਟਰੀਸ਼ਨ ਪ੍ਰਾਈਵੇਟ ਲਿਮਟਿਡ ਨੂੰ ਦੂਜਾ ਅਤੇ ਪਰੋਵੈਲਿਸ ਇੰਡੀਆ ਲਿਮਟਿਡ ਅਤੇ ਲੈਮਕੈਨ ਐਗਰੋ ਕੰਪਨੀ ਨੂੰ ਸਾਂਝੇ ਤੌਰ ਤੇ ਤੀਜਾ ਇਨਾਮ ਤੇ ਪ੍ਰਮਾਣ ਪੱਤਰ ਦੇ ਕੇ ਨਿਵਾਜਿਆ ਗਿਆ।

ਯੂਨੀਵਰਸਿਟੀ ਦੀ ਦੇਖ ਰੇਖ ਵਿੱਚ ਕੰਮ ਕਰ ਰਹੀਆਂ ਪਸ਼ੂ ਪਾਲਣ ਕਿੱਤਿਆਂ ਦੀਆਂ ਐਸੋਸੀਏਸ਼ਨਾਂ ਦੇ ਮੈਂਬਰ ਬਣਨ ਵਿੱਚ ਵੀ ਪਸ਼ੂ ਪਾਲਕਾਂ ਨੇ ਆਪਣੀ ਰੁਚੀ ਵਿਖਾਈ।

ਹਰਪ੍ਰੀਤ ਸਿੰਘ

ਸੰਪਾਦਕ ਪੰਜਾਬੀ ਅਤੇ ਲੋਕ ਸੰਪਰਕ ਅਧਿਕਾਰੀ

98159-09003

Translate »