March 21, 2013 admin

ਮਾਰੂਤੀ ਸਜੂਕੀ ਨੇ ਪੰਜਾਬ ਦੀਆਂ ਪੰਜ ਆਈ.ਟੀ.ਆਈਜ਼ ਨੂੰ ਅਪਣਾਇਆ ਪੰਜਾਬ ਸਰਕਾਰ ਨਾਲ ਸਮਝੌਤਾ ਸਹੀਬੱਧ

 ਚੰਡੀਗੜ•, 21 ਮਾਰਚ: : 

ਭਾਰਤ ਦੀ ਪ੍ਰਸਿੱਧ ਆਟੋ ਮੋਬਾਈਲ ਕੰਪਨੀ ਮਾਰੂਤੀ ਸਜੂਕੀ ਇੰਡੀਆ ਲਿਮਟਿਡ (ਐਮਐਸਆਈਐਲ) ਨੇ ਅੱਜ ਮਹੱਤਵਪੂਰਨ ਫੈਸਲਾ ਲੈਂਦਿਆਂ ਪੰਜਾਬ ਦੀਆਂ ਪੰਜ ਆਈ.ਟੀ.ਆਈਜ਼ ਨੂੰ ਅਪਣਾਇਆ ਹੈ। ਇਸ ਤਹਿਤ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਤਕਨੀਕੀ ਸਿੱਖਿਆ ਸੰਸਥਾਵਾਂ ਦੀ ਅਪਗ੍ਰੇਡੇਸ਼ਨ ਲਈ ਮਾਰੂਤੀ ਸਜੂਕੀ ਇੰਡੀਆ ਲਿਮਟਿਡ ਨਾਲ ਇਤਿਹਾਸਕ ਸਮਝੌਤਾ ਸਹੀਬੱਧ ਕੀਤਾ ਗਿਆ। 

ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਅਨਿਲ ਜੋਸ਼ੀ ਦੀ ਮੌਜੂਦਗੀ ਵਿੱਚ ਵਿਭਾਗ ਦੇ ਡਾਇਰੈਕਟਰ ਸ੍ਰੀ ਬੀ.ਪੁਰੂਸਾਰਥਾ ਵੱਲੋਂ ਅਤੇ ਮਾਰੂਤੀ ਸਜੂਕੀ ਵੱਲੋਂ ਕੰਪਨੀ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਰਾਜੇਸ਼ ਉੱਪਲ ਵੱਲੋਂ ਸਮਝੌਤੇ ‘ਤੇ ਹਸਤਾਖਰ ਕੀਤੇ ਗਏ। ਸਮਝੌਤੇ ਤਹਿਤ ਕੰਪਨੀ ਵੱਲੋਂ ਅੰਮ੍ਰਿਤਸਰ, ਬਸੀ ਪਠਾਣਾਂ, ਪਠਾਨਕੋਟ, ਮਾਲੇਰਕੋਟਲਾ ਅਤੇ ਨਾਭਾ ਦੀਆਂ ਆਈ.ਟੀ.ਆਈਜ਼ ਨੂੰ ਜਨਤਕ ਨਿੱਜੀ ਭਾਈਵਾਲੀ ਮਾਡਲ (ਪੀ.ਪੀ.ਪੀ.) ਦੇ ਆਧਾਰ ‘ਤੇ ਅਪਣਾਇਆ ਗਿਆ ਹੈ। ਇਸ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਧੇਰੇ ਮੌਕੇ ਮੁਹੱਈਆ ਕਰਾਉਣ ਲਈ ਯਤਨ ਕੀਤੇ ਜਾਣਗੇ। ਇਸ ਤਹਿਤ ਰਾਜ ਦੇ ਕਰੀਬ 2000 ਤੋਂ ਜ਼ਿਆਦਾ ਨੌਜਵਾਨਾਂ ਨੂੰ ਲਾਭ ਮਿਲੇਗਾ। 

 ਸ੍ਰੀ ਜੋਸ਼ੀ ਨੇ ਦੱਸਿਆ ਕਿ ਸਮਝੌਤੇ ਤਹਿਤ ਤਕਨੀਕੀ ਸਿੱਖਿਆ ਵਿਭਾਗ ਤੇ ਮਾਰੂਤੀ ਸਜੂਕੀ ਇਨ•ਾਂ ਆਈ.ਟੀ.ਆਈਜ਼ ਵਿੱਚ ਪਲੇਸਮੈਂਟ ਸੈਲ ਬਣਾ ਕੇ ਸਿਖਿਆਰਥੀਆਂ ਨੂੰ ਰੁਜ਼ਗਾਰ ਅਤੇ ਸਵੈ ਰੁਜ਼ਗਾਰ ਸਬੰਧੀ ਸਹਾਇਤਾ ਪ੍ਰਦਾਨ ਕਰਾਉਣ ਦੇ ਨਾਲ ਆਈ.ਟੀ.ਆਈਜ਼ ਦੀ ਤਕਨੀਕੀ ਅਪਗ੍ਰੇਡਸ਼ਨ ਕਰਨਗੇ। ਇਸ ਤਹਿਤ ਫੈਕਲਟੀ ਨੂੰ ਲੋੜ ਮੁਤਾਬਕ ਇੰਡਸਟਰੀ ਵਿੱਚ ਸਿਖਲਾਈ ਦਿੱਤੀ ਜਾਵੇਗੀ ਅਤੇ ਆਈ.ਟੀ.ਆਈਜ਼ ਦੇ ਸਿਖਿਆਰਥੀਆਂ ਨੂੰ ਸਨਅੱਤਾਂ ਵਿੱਚ ਮੁਫ਼ਤ ਵਿੱਚ ਟਰੇਨਿੰਗ ਦਿੱਤੀ ਜਾਏਗੀ। ਇਨ•ਾਂ ਸੰਸਥਾਵਾਂ ਦੇ ਪਾਸ ਆਊਟ ਵਿਦਿਆਰਥੀਆਂ ਨੂੰ ਮਾਰੂਤੀ ਸਜੂਕੀ ਵੱਲੋਂ ਆਪਣੀ ਸੰਸਥਾ ਦੇ ਨਾਲ ਨਾਲ ਹੋਰ ਕੰਪਨੀਆਂ ਵਿੱਚ ਵੀ ਰੁਜ਼ਗਾਰ ਮੁਹੱਈਆ ਕਰਾਇਆ ਜਾਏਗਾ। 

ਕੰਪਨੀ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਰਾਜੇਸ਼ ਉੱਪਲ ਨੇ ਦੱਸਿਆ ਕਿ ਦੋਨੋਂ ਸੰਸਥਾਵਾਂ ਮਿਲ ਕੇ ਆਈ.ਟੀ.ਆਈਜ਼ ਦੇ ਵਿਕਾਸ ਲਈ ਜਿਥੇ ਯੋਜਨਾਵਾਂ ਬਣਾਉਣਗੀਆਂ, ਉਥੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਰਣਨੀਤੀਆਂ ਵੀ ਤੈਅ ਕਰਨਗੀਆਂ ਤਾਂ ਕਿ ਤਕਨੀਕੀ ਸਿੱਖਿਆ ਨੂੰ ਸਮੇਂ ਦੀਆਂ ਲੀਹਾਂ ‘ਤੇ ਤੌਰਦਿਆਂ ਸਿਖਿਆਰਥੀਆਂ ਨੂੰ ਨਵੀਆਂ ਸਨਅੱਤਾਂ ਵਿੱਚ ਰੁਜ਼ਗਾਰ ਦੇ ਵਧੀਆ ਮੌਕੇ ਮੁਹੱਈਆ ਕਰਾਏ ਜਾ ਸਕਣ। ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ.ਆਰ. ਤਲਵਾੜ ਨੇ ਕਿਹਾ ਕਿ ਵਿਭਾਗ ਪਲੇਸਮੈਂਟ ਦਰ ਵਿੱਚ ਵਾਧੇ ਲਈ ਯਤਨਸ਼ੀਲ ਹੈ, ਇਸ ਮੰਤਵ ਲਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੀਆਂ ਏਜੰਸੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। 

Translate »