March 21, 2013 admin

ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼-ਮਲੂਕਾ

 ਚੰਡੀਗੜ• 21 ਮਾਰਚ:-

ਪੰਜਾਬ ਸਰਕਾਰ ਨੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਮੁਫਤ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। 

ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਪੰਜਾਬ ਸ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਵਿਦਿਅਕ ਸਾਲ 2013-14 ਲਈ ਪਹਿਲੀ ਤੋਂ  ਬਾਹਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਮੁਫਤ ਮੁਹੱਈਆ ਕਰਵਾਈਆਂ ਜਾਣੀਆਂ ਹਨ। ਇਸ ਸਬੰਧੀ ਮੰਤਰੀ ਨੇ ਡਾਇਰੈਕਟਰ ਜਨਰਲ ਸਕੂਲੀ ਸਿੱਖਿਆ ਸ ਕਾਹਨ ਸਿੰਘ ਪੰਨੂ ਨੂੰ ਬਲਾਕ ਪੱਧਰ ਤੱਕ ਕਿਤਾਬਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਸਿੱਖਿਆ ਵਿਭਾਗ ਵਲੋਂ ਸਰਵ ਸਿੱਖਿਆ ਅਭਿਆਨ ਅਥਾਰਟੀ, ਸਕੂਲ ਸਿੱਖਿਆ ਬੋਰਡ ਅਤੇ ਭਲਾਈ ਵਿਭਾਗ ਵਲੋਂ ਕਿਤਾਬਾ ਦੀ ਵੰਡ ਸਬੰਧੀ  ਇਕ ਬੋਰਡ ਮੀਟਿੰਗ ਬੁਲਾਈ ਗਈ ਸੀ।

ਸਿੱਖਿਆ ਮੰਤਰੀ ਨੇ ਜਿਲ•ਾ ਕੋਆਰਡੀਨੇਟਜ਼ ਨੂੰ ਸਕੂਲ ਪੱਧਰ ਤੱਕ ਕਿਤਾਬਾਂ ਦੀ ਵੰਡ ਦਾ ਕੰਮ-ਕਾਜ ਨੂੰ ਸੂਚਾਰੀ ਢੰਗ ਨਾਲ ਪੂਰਾ ਕਰਨ ਲਈ ਸਮੁੱਚੇ ਜਿਲ•ੇ ਦੇ ਸਕੂਲਾਂ ਵਿਚ ਵਿਜ਼ਿਟ ਕਰਨ ਲਈ ਕਿਹਾ ਹੈ ਅਤੇ ਜਿਲ•ਾ ਕੋਆਰਡੀਨੇਟਜ਼ ਰੋਜਾਨਾ ਦੀ ਕਾਰਗੁਜ਼ਾਰੀ ਰਿਪੋਰਟ ਸਬੰਧਤ ਜਿਲਾ ਸਿੱਖਿਆ ਅਫਸਰ (ਐ.ਸੀ) ਅਤੇ ਮੁੱਖ ਦਫਤਰ ਨੂੰ ਕਰਨਗੇ। 

Translate »