March 21, 2013 admin

ਸਾਹਿਬ ਡਰੱਗ ਬਰਾਮਦੀ ਮਾਮਲੇ ‘ਚ ਪੰਜਾਬ ਪੁਲਿਸ ਵੱਲੋਂ ਤਿੰਨ ਹੋਰ ਗ੍ਰਿਫਤਾਰੀਆਂ ਚੰਡੀਗੜ•, 19 ਮਾਰਚ

 ਪੰਜਾਬ ਪੁਲਿਸ ਵੱਲੋਂ ਫ਼ਤਿਹਗੜ• ਸਾਹਿਬ ਡਰੱਗ ਬਰਾਮਦੀ ਮਾਮਲੇ ‘ਚ ਅੱਜ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ‘ਚ ਪੰਜਾਬ ਪੁਲਿਸ ਵੱਲੋਂ ਅਨੂਪ ਸਿੰਘ ਨਾਂਅ ਦੇ ਕਨੇਡੀਅਨ ਨਾਗਰਕ ਨੂੰ ਗ੍ਰਿਫਤਾਰ ਕਰਕੇ ਉਸ ਤੋਂ 28.6 ਕਿੱਲੋ ਹੈਰੋਇਨ ਅਤੇ ‘ਆਈਸ’ ਬਨਾਉਣ ਲਈ 30 ਕਿੱਲੋ ਕੱਚਾ ਮਾਲ ਬਰਾਮਦ ਕੀਤਾ ਗਿਆ ਸੀ।

ਅੱਜ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ‘ਚ ਹੇਠ ਲਿਖੇ ਵਿਅਕਤੀ ਸ਼ਾਮਿਲ ਹਨ-

1. ਪਟਿਆਲਾ ਤੋਂ ਹਰਪ੍ਰੀਤ ਸਿੰਘ। ਉਕਤ ਵਿਅਕਤੀ ਡਰੱਗ ਸਪਲਾਇਰ, ਨਸ਼ੇ ਭੇਜਣ ਵਾਲਿਆਂ ਅਤੇ ਵੰਡਣ ਵਾਲਿਆਂ ਦਰਮਿਆਨ ਵਿਚੋਲਗੀ ਕਰਦਾ ਸੀ।

2. ਮੇਰਠ ਤੋਂ ਯੂ.ਪੀ. ਪੁਲਿਸ ਦਾ ਸੇਵਾ ਮੁਕਤ ਡੀ.ਐਸ. ਪੀ ਕ੍ਰਿਪਾਲ ਸਿੰਘ। ਉਹ ਮੇਰਠ ਵਿਖੇ ਦਵਾਈਆਂ ਦੀ ਫੈਕਟਰੀ ਚਲਾਉਂਦਾ ਸੀ ਅਤੇ ‘ਆਇਸ’ ਬਨਾਉਣ ਲਈ ਐਮਫੈਟਾਮਾਇਨ ਵਰਗੇ ਕੱਚੇ ਪਦਾਰਥਾਂ ਦਾ ਮੁੱਖ ਸਪਲਾਇਰ ਸੀ। ਖਮਾਣੋ ਦੇ ਐਸ.ਐਚ.ਓ ਇੰਸਪੈਕਟਰ ਗੁਰਮੀਤ ਸਿੰਘ ਨੇ ਡੀ.ਐਸ.ਪੀ. ਕ੍ਰਿਪਾਲ ਸਿੰਘ ਨੂੰ ਫੜ•ਨ ਲਈ ਬੀਤੇ ਤਿੰਨ ਦਿਨਾਂ ਤੋਂ ਮੇਰਠ ਤੇ ਨੇੜਲੇ ਇਲਾਕਿਆਂ ਵਿੱਚ ਡੇਰਾ ਲਾਇਆ ਹੋਇਆ ਸੀ ਅਤੇ ਆਖਰਕਾਰ ਅੱਜ ਉਹ ਉਸ ਨੂੰ ਗ੍ਰਿਫਤਾਰ ਕਰਨ ‘ਚ ਸਫਲ ਰਹੇ।

3. ਯੂ.ਕੇ. ਦਾ ਨਾਗਰਕ ਕੁਲਵੰਤ ਸਿੰਘ। ਫਗਵਾੜੇ ਨਾਲ ਸਬੰਧਤ ਕੁਲਵੰਤ ਸਿੰਘ ਯੂਰਪ ਤੇ ਕੈਨੇਡਾ ‘ਚ ਡਰੱਗ ਵਿਤਰਣ ਢਾਂਚੇ ਦਾ ਸੰਚਾਲਕ ਸੀ, ਜਿੱਥੇ ਉਕਤ ਗੈਂਗ ਵੱਲੋਂ ਡਰੱਗ ਭੇਜੀ ਜਾਂਦੀ ਸੀ। ਉਸ ਨੂੰ ਨਵੀਂ ਦਿੱਲੀ ਤੋਂ ਮਾਹੀਪੁਰ ਵਿਖੇ ਵਸੰਤ ਕੁੰਝ ਰੋਡ ‘ਤੇ ਸਥਿਤ ਇੰਪਰੈਸ ਹੋਟਲ ਤੋਂ ਫ਼ਤਿਹਗ਼ੜ• ਸਾਹਿਬ ਪੁਲਿਸ ਥਾਣੇ ਦੇ ਐਸ.ਐਚ.ਓ ਇੰਸਪੈਕਟਰ ਦਵਿੰਦਰ ਕੁਮਾਰ ਅਤੇ ਸਰਹੰਦ ਥਾਣੇ ਦੇ ਐਸ.ਐਚ.ਓ ਸੁਖਦੇਵ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਦਿੱਲੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਕੁਲਵੰਤ ਸਿੰਘ ਭਲਕੇ ਵਿਦੇਸ਼ ਲਈ ਉਡਾਨ ਭਰਨ ਦੀ ਤਿਆਰੀ ‘ਚ ਸੀ, ਉਸ ਕੋਲੋਂ ਇਸ ਸਬੰਧੀ ਟਿਕਟ ਵੀ ਕਬਜ਼ੇ ‘ਚ ਕੀਤੀ ਗਈ ਹੈ।

ਪੰਜਾਬ ਪੁਲਿਸ ਦਾ ਇੰਟੈਲੀਜੈਂਸ ਵਿੰਗ ਇਸ ਸਬੰਧੀ ਯੂ.ਕੇ. ਅਤੇ ਕੈਨੇਡੀਅਨ ਪੁਲਿਸ ਪ੍ਰਸ਼ਾਸਨ ਨਾਲ ਤਾਲਮੇਲ ਸਥਾਪਤ ਕਰ ਰਹੀ ਹੈ ਜਿਸ ਵੱਲੋਂ ਪਹਿਲਾਂ ਹੀ ਇਸ ਸਬੰਧੀ ਪੰਜਾਬ ਪੁਲਿਸ ਨਾਲ ਸੰਪਰਕ ਸਥਾਪਤ ਕੀਤਾ ਗਿਆ ਸੀ। ਇਸ ਡਰੱਗ ਨੈਟਵਰਕ ਦੇ ਪਹਿਲਾਂ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀ ਅਨੂਪ ਸਿੰਘ ਅਤੇ ਮਨੀ ਗਿੱਲ ਕਨੇਡੀਅਨ ਨਾਗਰਕ ਹਨ ਜਦੋਂ ਕਿ ਕੁਲਵੰਤ ਸਿੰਘ ਜਿਸ ਨੂੰ ਅੱਜ ਸ਼ਾਮ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਯੂ.ਕੇ ਦਾ ਨਾਗਰਕ ਹੈ।

ਇਸ ਸਾਰੇ ਡਰੱਗ ਨੈਟਵਰਕ ਤੇ ਢਾਂਚੇ ਦੀ ਅਗਲੇਰੀ ਜਾਂਚ ਯੂਰਪ ਤੇ ਕਨੇਡਾ ‘ਚ ਜਾਰੀ ਹੈ ਅਤੇ ਇਸ ਤੋਂ ਅੱਗੇ ਇਸ ਨੈਟਵਰਕ ਦੀ ਕਨੇਡਾ ਤੋਂ ਅਮਰੀਕਾ ਵੀ ਜਾਂਚ ਕੀਤੀ ਜਾ ਰਹੀ ਹੈ।

Translate »