March 21, 2013 admin

ਸ. ਸੁਖਬੀਰ ਸਿੰਘ ਬਾਦਲ ਨੇ ਜਥੇਬੰਦਕ ਚੋਣਾਂ ਦੀ ਸ਼ੁਰੂਆਤ ਲਈ ਪਾਰਟੀ ਦੀ ਉਚ ਪੱਧਰੀ ਮੀਟਿੰਗ 25 ਮਾਰਚ ਨੂੰ ਬੁਲਾਈ।

 ਚੰਡੀਗੜ੍ਹ 19 ਮਾਰਚ :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦਲ ਦੇ ਸਾਰੇ ਜਥੇਬੰਦਕ ਢਾਂਚੇ ਦੀ ਅਹਿਮ ਮੀਟਿੰਗ 25 ਮਾਰਚ ਨੂੰ ਦੁਪਿਹਰ 12 ਵਜੇ ਪਾਰਟੀ ਦੇ ਮੁੱਖ ਦਫਤਰ, ਚੰਡੀਗੜ੍ਹ ਵਿਖੇ ਬੁਲਾ ਲਈ ਹੈ।               ਅੱਜ ਇਸ ਸਬੰਧ ਵਿੱਚ ਪਾਰਟੀ ਦੇ ਮੁੱਖ ਦਫਤਰ ਤੋਂ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹ ਸਾਂਝੀ ਮੀਟਿੰਗ ਹੋਵੇਗੀ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਜਥੇਬੰਦਕ ਚੋਣਾਂ ਦੀ ਤਿਆਰੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਦਲ ਦੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ (ਪੀ. ਏ. ਸੀ), ਅਹੁਦੇਦਾਰ ਸਹਿਬਾਨ, ਵਰਕਿੰਗ ਕਮੇਟੀ, ਸਪੈਸ਼ਲ ਇਨਵਾਈਟੀਜ਼, ਸਿਆਸੀ ਸਲਾਹਕਾਰ, ਜਨਰਲ ਕੌਂਸਲ, ਜਿਲਾ ਜਥੇਦਾਰ ਸਹਿਬਾਨ ਅਤੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਸ਼ਾਮਲ ਹੋਣਗੇ। ਉਹਨਾਂ ਸਮੂਹ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਮੀਟਿੰਗ ਵਾਲੇ ਦਿਨ ਸਮੇਂ ਸਿਰ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨ।

Translate »