ਚੰਡੀਗੜ• 21 ਮਾਰਚ:-
ਸਿੱਖਿਆ ਵਿਭਾਗ ਨੇ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਉਨ•ਾਂ ਦੇ ਮਾਪਿਆਂ ਨੂੰ ਜਾਣੂ ਕਰਵਾਉਣ ਹਿੱਤ ਅਧਿਆਪਕ-ਮਾਪੇ ਮਿਲਣੀ ਅਤੇ ਸਕੂਲ ਪ੍ਰਬੰਧਕ ਕਮੇਟੀਆਂ ਦੀ ਮੀਟਿੰਗ ਮਿਤੀ 28 ਮਾਰਚ 2013 ਦੀ ਥਾਂ ਹੁਣ 30 ਮਾਰਚ ਕਰਨ ਦਾ ਫੈਸਲਾ ਕੀਤਾ ਹੈ।
ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਜਨਰਲ ਸਕੂਲੀ ਸਿੱਖਿਆ ਸ ਕਾਹਨ ਸਿੰਘ ਪੰਨੂ ਨੇ ਹੋਲੇ ਮੁਹੱਲੇ ਦੀ ਇਕੱਤਰਤਾ ਨੂੰ ਲੈ ਕੇ ਲਗਾਤਾਰ ਆ ਰਹੀ ਮੰਗ ਨੂੰ ਮੱਦੇ ਨਜ਼ਰ ਰੱਖਦਿਆਂ ਹੋਏ ਪੰਜਾਬ ਰਾਜ ਸਮੂਹ ਸਰਕਾਰੀ ਸਕੂਲਾਂ ਨੂੰ ਦਸਵੀਂ ਅਤੇ ਬਾਰਵੀਂ ਜਮਾਤ ਨੂੰ ਛੱਡ ਕੇ ਬਾਕੀ ਸਾਰੀਆਂ ਜਮਾਤਾਂ ਦਾ ਨਤੀਜ਼ਾ ਘੋਸ਼ਿਤ ਕਰਨ ਨੂੰ ਕਿਹਾ ਹੈ।
ਸ ਪੰਨੂ ਨੇ ਅੱਗੇ ਦੱਸਿਆ ਕਿ ਇਸ ਮਿਲਣੀ ਦੌਰਾਨ ਸਕੂਲ ਪ੍ਰਬੰਧਕ ਕਮੇਟੀਆਂ ਦੇ ਸਮੂਹ ਮੈਂਬਰ ਵੀ ਸਕੂਲਾਂ ਵਿੱਚ ਹਾਜ਼ਰ ਹੋਣਗੇ। ਇਹ ਮਿਲਣੀ ਦਾ ਸਮਾਂ ਸਵੇਰੇ 9:00 ਵਜੇ ਤੋਂ 1:00 ਵਜੇ ਤੱਕ ਹੋਵੇਗਾ। ਉਨ•ਾਂ ਦੱਸਿਆ ਕਿ ਸਕੂਲ ਮੁੱਖੀ ਸਮੂਹ ਵਿਦਿਆਰਥੀਆਂ, ਮਾਪਿਆਂ, ਸਬੰਧਤ ਕਮੇਟੀਆਂ ਨੂੰ ਬਦਲੀ ਹੋਈ ਮਿਤੀ ਬਾਰੇ ਲਿਖਤੀ ਰੂਪ ਵਿਚ ਸੂਚਿਤ ਕਰਨ ਨੂੰ ਯਕੀਨੀ ਬਣਾਉਣਗੇ।
ਉਨ•ਾਂ ਦੱਸਿਆ ਇਸ ਮਿਲਣੀ ਬਾਰੇ ਪੂਰਨ ਰੂਪ ਵਿੱਚ ਮਾਪਿਆਂ ਤੱਕ ਸੂਚਨਾ ਪਹੁੰਚਾਉਣ ਲਈ ਸਕੂਲ ਮੁੱਖੀ ਵਲੋਂ ਪਿੰਡ ਦੇ ਗੁਰੂਦੁਆਰੇ ਤੋਂ ਲਾਊਡ ਸਪੀਕਰ ਰਾਹੀਂ ਇਸ ਬਦਲੀ ਹੋਈ ਮਿਤੀ ਅਤੇ ਸਮਾਂ ਦੁਆਰਾ ਵੀ ਸੂਚਿਤ ਕੀਤਾ ਜਾ ਸਕਦਾ ਹੈ।