March 21, 2013 admin

ਮੀਡੀਆ ਖੇਤਰ ਵਿੱਚ ਵਧੇਰੇ ਸਮਾਚਾਰ ਏਜੰਸੀਆਂ ਦੀ ਲੋੜ-ਮਨੀਸ਼ ਤਿਵਾ

 ਨਵੀਂ ਦਿੱਲੀ, 21 ਮਾਰਚ, 2013

ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਮੀਡੀਆ ਖੇਤਰ ਦੇ ਵਿਸਥਾਰ ਦੀ ਸਮਰੱਥਾ ਤੇ ਸਮਾਚਾਰ ਖੰਡ ਵਿੱਚ ਆਏ ਸੂਚਨਾ ਦੇ ਵੇਗ ਨੂੰ ਮੁੱਖ ਰੱਖਦਿਆਂ ਦੇਸ਼ ਭਰ ਵਿਚ ਤਾਰ ਰਾਹੀਂ ਖ਼ਬਰਾਂ ਭੇਜਣ ਵਾਲੀਆਂ ਹੋਰ ਏਜੰਸੀਆਂ ਦੀ ਲੋੜ ਹੈ। ਅੱਜ ਨਵੀਂ ਦਿੱਲੀ ਵਿੱਚ ਸਮਾਚਾਰ ਏਜੰਸੀ ਯੂ.ਐਨ.ਆਈ. ਦੇ 52ਵੇਂ ਸਾਲਾਨਾ ਜ਼ਸ਼ਨਾਂ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਨਾਂ• ਨੇ ਕਿਹਾ ਕਿ ਸਮਾਚਾਰ ਏਜੰਸੀਆਂ ਨੇ ਉਪ ਖੇਤਰੀ, ਖੇਤਰੀ ਤੇ ਰਾਸ਼ਟਰੀ ਪੱਧਰ ਉਤੇ ਲੋਕਾਂ ਨੂੰ ਸੂਚਨਾ ਪਹੁੰਚਾਉਣ ਵਿੱਚ ਵਧੀਆ ਯੋਗਦਾਨ ਪਾਇਆ ਹੈ ਤੇ ਇਨਾਂ• ਦੀ ਹੋਰ ਵੀ ਸਮਰੱਥਾ ਲੋੜੀਂਦੀ ਹੈ। ਸ਼੍ਰੀ ਤਿਵਾੜੀ ਨੇ ਕਿਹਾ ਕਿ ਸਮਾਚਾਰ ਏਂਜੰਸੀਆਂ ਦੀ ਵਧੇਰੇ ਤੈਦਾਦ ਨਾਲ ਇਹ ਸਿਰਫ ਸਥਾਨਕ ਖ਼ਬਰਾਂ ਨੂੰ ਰਾਸ਼ਟਰੀ ਪੱਧਰ ਉਤੇ ਉਜਾਗਰ ਕਰਨ ਦੇ ਸਮਰੱਥ ਹੀ ਨਹੀਂ ਹੋਣਗੀਆਂ, ਬਲਕਿ ਇਸ ਨਾਲ ਇਹ ਏਜੰਸੀਆਂ ਸਮਾਚਾਰ ਪਹੁੰਚਾਉਣ ਲਈ ਰਾਸ਼ਟਰੀ ਤੇ ਸਥਾਨਕ ਪੱਧਰ ਉਤੇ ਸੰਤੁਲਿਨ ਬਣਾ ਸਕਣਗੀਆਂ। ਸ਼੍ਰੀ ਤਿਵਾੜੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਟਿਕਾਊ ਮਾਲੀ ਮਾਡਲ ਦੀ ਵੀ ਸਖ਼ਤ ਲੋੜ ਹੈ। ਇਸ ਸਬੰਧ ਵਿੱਚ ਡਿਜ਼ੀਟਾਈਜੇਸ਼ਨ ਪ੍ਰਕ੍ਰਿਆ ਦਾ ਜ਼ਿਕਰ ਕਰਦਿਆਂ ਸ਼੍ਰੀ ਤਿਵਾੜੀ ਨੇ ਕਿਹਾ ਕਿ ਇਹ ਪਾਰਦਰਸ਼ਤਾ ਲਿਆਉਣ ਤੇ ਪ੍ਰਸਾਰਣ ਖੇਤਰ ਵਿੱਚ ਲੰਬੇ ਸਮੇਂ ਲਈ ਟਿਕਾਊ ਪ੍ਰਕ੍ਰਿਆ ਲਿਆਉਣ ਦਾ ਇੱਕ ਚੰਗਾ ਯਤਨ ਹੈ ਜੋ ਸਾਰੀਆਂ ਸਬੰਧਤ ਧਿਰਾਂ ਲਈ ਸਹਾਈ ਹੋਵੇਗਾ।

Translate »