ਨਵੀਂ ਦਿੱਲੀ, 19 ਮਾਰਚ, 2013
ਸਰਕਾਰ ਵੱਲੋਂ ਕੇਂਦਰੀ ਪੂਲ ਵਿਚੋਂ ਜਨਤਕ ਖੇਤਰ ਦੇ ਅਦਾਰਿਆਂ ਰਾਹੀਂ 30 ਜੂਨ ਤੱਕ 45 ਲੱਖ ਟਨ ਕਣਕ ਬਰਾਮਦ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਵਿੱਚ ਭਾਰਤੀ ਰਾਜ ਟ੍ਰੇਡਿੰਗ ਨਿਗਮ ਲਿਮਟਿਡ, ਖਣਿਜ ਅਤੇ ਧਾਤੂ ਟ੍ਰੇਡਿੰਗ ਲਿਮਟਿਡ ਅਤੇ ਵਣਜ ਵਿਭਾਗ ਦੀ ਭਾਰਤੀ ਪ੍ਰਾਜੈਕਟ ਅਤੇ ਉਪਕਰਨ ਨਿਗਮ ਲਿਮਟਿਡ ਵਰਗੇ ਅਦਾਰੇ ਸ਼ਾਮਿਲ ਹਨ। 45 ਲੱਖ ਟਨ ਕਣਕ ਵਿਚੋਂ 12 ਮਾਰਚ ਤੱਕ 25 ਲੱਖ 58 ਹਜ਼ਾਰ ਟਨ ਕਣਕ ਬਰਾਮਦ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਬਾਰੇ ਮੰਤਰੀ ਪ੍ਰੋਫੈਸਰ ਕੇ.ਵੀ.ਥਾਮਸ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ। ਸਰਕਾਰ ਵੱਲੋਂ ਕੇਂਦਰੀ ਪੂਲ ਵਿਚੋਂ 45 ਲੱਖ ਟਨ ਕਣਕ ਬਰਾਮਦ ਕਰਨ ਦੀ ਇਜਾਜ਼ਤ ਪੰਜਾਬ ਤੇ ਹਰਿਆਣਾ ਦੇ ਕੇਂਦਰੀ ਪੂਲ ਵਿੱਚ ਭਰਵੇਂ ਸਟਾਕ ਹੋਣ ਤੇ ਇਸ ਸੀਜ਼ਨ ਦੌਰਾਨ ਕਣਕ ਦਾ ਭਾਰੀ ਉਤਪਾਦਨ ਹੋਣ ਦੇ ਮੱਦੇ ਨਜ਼ਰ ਦਿੱਤੀ ਗਈ ਹੈ।
ਸ਼ਰਮਾ/ਊਸ਼ਾ / ਭਜਨ