੍ਹ ਬਜਟ ਵਿੱਚ ਸਿੰਜਾਈ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ 1103 ਕਰੋੜ ਰੁਪਏ ਰਾਖਵੇਂ
੍ਹ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਦਾ ਨਿਰਮਾਣ ਕਾਰਜ ਅਪ੍ਰੈਲ/ਮਈ, 2013 ਵਿੱਚ ਸ਼ੁਰੂ ਹੋਵੇਗਾ
੍ਹ ਕੰਢੀ ਨਹਿਰ ਪੜਾਅ-2 ਦਾ ਰਹਿੰਦਾ ਨਿਰਮਾਣ ਕਾਰਜ ਚਲੰਤ ਸਾਲ ਦੌਰਾਨ ਮੁਕੰਮਲ ਕੀਤਾ ਜਾਏਗਾ
੍ਹ ਰਾਜਸਥਾਨ ਫ਼ੀਡਰ ਪ੍ਰਾਜੈਕਟ ਦੀ ਪੁਨਰ-ਰੀਲਾਈਨਿੰਗ ਲਈ 100 ਕਰੋੜ ਰੁਪਏ ਰਾਖਵੇਂ ਰੱਖੇ
੍ਹ ਕਮਾਂਡ ਏਰੀਆ ਵਿਕਾਸ ਅਤੇ ਜਲ ਪ੍ਰਬੰਧ ਪ੍ਰੋਗਰਾਮ ਅਧੀਨ 310 ਕਰੋੜ ਰੁਪਏ ਨਾਲ 2400 ਕਿਲੋਮੀਟਰ ਲੰਮੇ ਜਲ ਮਾਰਗਾਂ ਦੀ ਲਾਈਨਿੰਗ ਕੀਤੀ ਜਾਵੇਗੀ
੍ਹ ਨਾਬਾਰਡ ਦੇ ਸਿੰਜਾਈ ਪ੍ਰਾਜੈਕਟਾਂ ਲਈ 282 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ
ਚੰਡੀਗੜ੍ਹ, 21 ਮਾਰਚ:
ਪੰਜਾਬ ਦੇ ਸਿੰਜਾਈ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਨੇ ਕਿਹਾ ਹੈ ਕਿ ਵਿੱਤ ਮੰਤਰੀ ਵੱਲੋਂ ਸਾਲ 2013-14 ਲਈ ਪੇਸ਼ ਕੀਤੇ ਗਏ ਬਜਟ ਵਿੱਚ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਘਟਾਉਣ, ਸਿੰਜਾਈ ਉਦੇਸ਼ਾਂ ਲਈ ਸਤਹੀ ਪਾਣੀ ਨੂੰ ਵਰਤੋਂ ਵਿੱਚ ਲਿਆਉਣ, ਨਹਿਰੀ ਸਮਰੱਥਾ ਵਧਾਉਣ, ਗ਼ੈਰ ਲਾਈਨਿੰਗ ਵਾਲੇ ਜਲ ਮਾਰਗਾਂ ਦੀ ਲਾਈਨਿੰਗ ਕਰਨ ਅਤੇ ਪਹਾੜੀ ਖੇਤਰਾਂ ਵਿੱਚ ਘੱਟ ਕੀਮਤ ਵਾਲੇ ਬੰਨ੍ਹਾਂ ਦੇ ਨਿਰਮਾਣ ‘ਤੇ ਖ਼ਾਸ ਧਿਆਨ ਦਿੱਤਾ ਗਿਆ ਹੈ।
ਬਜਟ ਨੂੰ ਸਿੰਜਾਈ ਨੈਟਵਰਕ ਦੀ ਮਜ਼ਬੂਤੀ ਲਈ ਅਹਿਮ ਦੱਸਦਿਆਂ ਸ. ਸੇਖੋਂ ਨੇ ਕਿਹਾ ਕਿ ਸਾਲ 2013-14 ਦੇ ਬਜਟ ਵਿੱਚ ਸਿੰਜਾਈ ਲਈ ਯੋਜਨਾ ਰਾਖਵੇਂਕਰਨ ਵਿੱਚ 1103 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਜਨਵਰੀ 2013 ਵਿੱਚ ਅਲਾਟ ਕੀਤੇ ਗਏ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਦੇ ਨਿਰਮਾਣ ਕਾਰਜ ਨੂੰ ਅਪ੍ਰੈਲ/ਮਈ 2013 ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਜਟ ਵਿੱਚ ਰਾਜਸਥਾਨ ਫ਼ੀਡਰ ਪ੍ਰਾਜੈਕਟ ਦੀ ਪੁਨਰ ਰੀ-ਲਾਈਨਿੰਗ ਲਈ 100 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ਜਦ ਕਿ ਸਰਹਿੰਦ ਫ਼ੀਡਰ ਪ੍ਰਾਜੈਕਟ ਦੀ ਰੀ-ਲਾਈਨਿੰਗ ਲਈ 40 ਕਰੋੜ ਰੁਪਏ, ਫ਼ਸਟ ਪਟਿਆਲਾ ਫ਼ੀਡਰ ਅਤੇ ਕੋਟਲਾ ਬ੍ਰਾਂਚ ਦੀ ਪੁਨਰ ਸਥਾਪਤੀ ਲਈ 40 ਕਰੋੜ ਰੁਪਏ, ਕੰਢੀ ਨਹਿਰ ਪੜਾਅ-2 ਪ੍ਰਾਜੈਕਟ ਦੀ ਬਕਾਇਆ 14 ਕਿਲੋਮੀਟਰ ਉਸਾਰੀ ਲਈ 156 ਕਰੋੜ ਰੁਪਏ, ਜਲ ਮਾਰਗਾਂ ਦੀ ਉਸਾਰੀ/ਲਾਈਨਿੰਗ ਲਈ 310 ਕਰੋੜ ਰੁਪਏ ਅਤੇ ਸੇਮ ਦੀ ਸਮੱਸਿਆ ਅਤੇ ਹੜ੍ਹਾਂ ਤੋਂ ਸੁਰੱਖਿਆ ਲਈ 145 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ।
ਬਜਟ ਦੇ ਪ੍ਰਭਾਵੀ ਪਹਿਲੂਆਂ ਬਾਰੇ ਗੱਲ ਕਰਦਿਆਂ ਸਿੰਜਾਈ ਮੰਤਰੀ ਨੇ ਦੱਸਿਆ ਕਿ ਰਾਜ ਵਿੱਚ ਕੰਢੀ ਖੇਤਰ, ਸੇਮ ਵਿਰੋਧੀ ਗਤੀਵਿਧੀਆਂ, ਨਹਿਰਾਂ ਦੀ ਲਾਈਨਿੰਗ, ਨਾਲਿਆਂ ਤੇ ਸਹਾਇਕ ਨਦੀਆਂ ਦੇ ਨਿਰਮਾਣ ਅਤੇ 280 ਡੂੰਘੇ ਟਿਊਬਵੈਲਾਂ ਦੀ ਸਥਾਪਤੀ ਵਾਲੇ ਨਾਬਾਰਡ ਪ੍ਰਾਜੈਕਟਾਂ ਲਈ 282 ਕਰੋੜ ਰੁਪਏ ਦੀ ਰਕਮ ਰਾਖਵੀਂ ਰੱਖੀ ਗਈ ਹੈ।