March 22, 2013 admin

ਸਮਾਜਿਕ ਮੀਡੀਆ ਉਪਰ ਆਉਣ ਨਾਲ ਆਕਾਸ਼ਵਾਣੀ ਸਮਕਾਲੀ ਰੁਝਾਨਾਂ ਦੇ ਹਾਣੀ ਹੋਣ ਦੇ ਸਮਰੱਥ – ਮਨੀਸ਼ ਤਿਵਾੜੀ

 ਮਨੀਸ਼ ਤਿਵਾੜੀ ਵੱਲੋਂ ਨਵੇਂ ਮੀਡੀਆ ਮੰਚ ਤੋਂ ਆਕਾਸ਼ਵਾਣੀ ਦੀਆਂ ਸੇਵਾਵਾਂ ਦਾ ਉਦਘਾਟਨ

ਨਵੀਂ ਦਿੱਲੀ, 20 ਮਾਰਚ, 2013

ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਨੇ ਨਵੀਂ ਦਿੱਲੀ ਵਿੱਚ ਆਕਾਸ਼ਵਾਣੀ ਉਰਦੂ, ਐਫ.ਐਮ.ਗੋਲਡ, ਆਕਾਸ਼ਵਾਣੀ ਯੂ ਟਿਊਬ ਚੈਨਲ ਤੇ ਆਕਾਸ਼ਵਾਣੀ ਖ਼ਬਰਾਂ ਲਈ ਐਂਡਰਾਈਡ ਆਧਾਰਿਤ ਮੋਬਾਇਲ ਫੋਨ ਸੇਵਾ ਨਾਲ ਸਬੰਧਤ ਆਕਾਸ਼ਵਾਣੀ ਦੇ ਨਵੇਂ ਮੀਡੀਆ ਪਲੇਟ ਫਾਰਮ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਸ਼੍ਰੀ ਤਿਵਾੜੀ ਨੇ ਕਿਹਾ ਕਿ ਸਮਾਜਿਕ ਮੀਡੀਆ ਮੰਚਾਂ ਉਪਰ ਆਕਾਸ਼ਵਾਣੀ ਦੀ ਹਾਜ਼ਰੀ ਨਾਲ ਦੇਸ਼ ਭਰ ਵਿੱਚ ਇਸ ਦੀ ਪਹੁੰਚ ਨੂੰ ਵਧਾਉਣ ਦੀ ਦਿਸ਼ਾ ਵਿੱਚ ਮਦਦ ਮਿਲੇਗੀ। ਉਨਾਂ• ਕਿਹਾ ਕਿ ਇਸ ਕਦਮ ਨਾਲ ਸੋਸ਼ਲ ਮੀਡੀਆ ਮੰਚਾਂ ਉਪਰ 24 ਘੰਟੇ ਮੌਜੂਦ ਸਰੋਤਿਆਂ ਤੱਕ ਪਹੁੰਚਣ ਵਿੱਚ ਆਕਾਸ਼ਵਾਣੀ ਨੂੰ ਕਾਫ਼ੀ ਮਦਦ ਮਿਲੇਗੀ। ਮੰਤਰੀ ਨੇ ਕਿਹਾ ਕਿ ਇਸ ਸਦਕਾ ਆਕਾਸ਼ਵਾਣੀ ਨੂੰ ਸਮਾਜਿਕ ਮੀਡੀਆ ਦੇ ਜ਼ਰੀਏ ਸਮਕਾਲੀ ਰੁਝਾਨਾਂ ਨਾਲ ਤਾਲਮੇਲ ਬਿਠਾਉਣ ਵਿੱਚ ਵੀ ਮਦਦ ਮਿਲੇਗੀ। ਉਨਾਂ• ਕਿਹਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਬੈਠੇ ਸਰੋਤੇ ਆਕਾਸ਼ਵਾਣੀ ਦੇ ਪ੍ਰੋਗਰਾਮਾਂ ਨਾਲ ਜੁੜ ਸਕਦੇ ਹਨ। ਸ਼੍ਰੀ ਤਿਵਾੜੀ ਨੇ ਕਿਹਾ ਕਿ ਆਕਾਸ਼ਵਾਣੀ ਦੇ ਪ੍ਰਸਾਰਣ ਇਤਿਹਾਸ ਵਿੱਚ ਇਹ ਇੱਕ ਮਹੱਤਵਪੂਰਨ ਕਦਮ ਹੈ। ਕਿਉਂਕਿ ਸਿੱਧੇ ਵੈਬ ਪ੍ਰਸਾਰਣ ਨਾਲ ਲੋਕ ਪ੍ਰਸਾਰਕਾਂ ਨੂੰ ਇੱਕ ਨਵਾਂ ਮਾਧਿਅਮ ਵੀ ਮਿਲ ਗਿਆ ਹੈ। ਇਸ ਉਦਘਾਟਨ ਸਮੇਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਪ੍ਰ੍ਰਸਾਰ ਭਾਰਤੀ ਦੇ ਚੇਅਰਮੈਨ, ਮੁੱਖ ਕਾਰਜਕਾਰੀ ਅਧਿਕਾਰੀ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।                                                                           

Translate »