March 22, 2013 admin

ਨਸ਼ਿਆ ਵਿਰੁੱਧ ਜਾਗਰੂਕਤਾ ਫੈਲਾਉਣ ਤੇ ਰਾਸ਼ਟਰ ਨਿਰਮਾਣ ਵਿੱਚ ਉਸਾਰੂ ਯੋਗਦਾਨ ਪਾਉਣ ਦੇ ਸੰਕਲਪ ਨਾਲ ਯੁਵਾ ਕ੍ਰਿਤੀ ਤੇ ਯੁਵਾ ਮੇਲਾ ਸੰਪੰਨ

 ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ• ਜੋਨ ਵੱਲੋਂ ਜਲੰਧਰ ਦੇ ਰੈਡ ਕਰਾਸ ਭਵਨ ਵਿੱਚ ਆਯੋਜਿਤ ਤਿੰਨ ਰੋਜ਼ਾ ਯੁਵਾ ਕ੍ਰਿਤੀ ਤੇ ਯੂਵਾ ਮੇਲਾ ਅੱਜ ਨੌਜਵਾਨਾਂ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਤੇ ਰਾਸ਼ਟਰ ਨਿਰਮਾਣ ਵਿੱਚ ਉਸਾਰੂ ਯੋਗਦਾਨ ਪਾਉਣ ਦੇ ਸੰਕਲਪ ਨਾਲ ਖ਼ਤਮ ਹੋਇਆ। ਅੱਜ ਤੀਜੇ ਦਿਨ ਰਾਜ ਪੱਧਰੀ ਯੁਵਕ ਕਨਵੈਨਸ਼ਨ ਵਿੱਚ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ, ਮਹਿਲਾ ਸ਼ਕਤੀਕਰਨ ਤੇ ਹੋਰ ਭੱਖਦੇ ਮਸਲਿਆਂ ਵੱਧ ਰਹੇ ਨਸ਼ਿਆਂ ਬਾਰੇ ਵਿਆਪਕ ਤੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ। ਵੱਖ ਵੱਖ ਬੁਲਾਰਿਆਂ ਨੇ ਯੂਥ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਨੌਜਵਾਨਾਂ ਦੇ ਸਰਗਰਮ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੱਤਾ। ਸਮਾਪੰਨ ਸਮਾਗਮ ਦੇ ਮੁੱਖ ਮਹਿਮਾਨ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਸ਼੍ਰੀ ਐਸ.ਆਰ. ਲੱਧੜ ਨੇ ਨੌਜਵਾਨ ਸ਼ਕਤੀ ਦੇ ਮਹੱਤਵ ਉਤੇ ਬੋਲਦਿਆਂ ਕਿਹਾ ਕਿ ਭਾਰਤ ਕੋਲ ਦੂਜੇ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਸਮੇਂ ਤੱਕ ਚੱਲਣ ਵਾਲੀ ਯੁਵਾ ਸ਼ਕਤੀ ਮੌਜੂਦ ਹੈ ਤੇ 21ਵੀਂ ਸਦੀ ਨੂੰ ਭਾਰਤੀ ਸਦੀ ਬਣਾਉਣ ਵਾਸਤੇ ਯੁਵਕਾਂ ਨੂੰ ਮਿਆਰੀ ਸਿੱਖਿਆ ਉਸਾਰੂ ਸੋਚ ਤੇ ਅਨੁਸ਼ਾਸਨ ਦੀ ਲੋੜ ਹੈ। ਉਨਾਂ• ਨੇ ਕਿਹਾ ਕਿ ਯੁਵਾ ਸ਼ਕਤੀ ਨੂੰ ਉਸਾਰੂ ਸੋਚ ਪਾਸੇ ਲਗਾਉਣ ਲਈ ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਅਜਿਹੇ ਸਮਾਗਮ ਇਸ ਦਿਸ਼ਾ ਵੱਲ ਮੀਲ ਪੱਥਰ ਸ਼ਾਬਤ ਹੋਣਗੇ।  ਯੁਵਾ ਕ੍ਰਿਤੀ ਵਿੱਚ ਵੱਖ ਵੱਖ ਜ਼ਿਲਿ•ਆਂ ਦੇ ਵਲੰਟੀਅਰਾਂ ਵੱਲੋਂ ਲਗਾਈਆਂ ਗਈਆਂ ਪਦਰਸ਼ਨੀਆਂ ਦਾ ਜ਼ਿਕਰ ਕਰਦਿਆਂ ਸ਼੍ਰੀ ਲੱਧੜ ਨੇ ਕਿਹਾ ਕਿ ਇਹ ਮਹਿਲਾ ਸ਼ਕਤੀਕਰਨ ਵੱਲ ਇੱਕ ਚੰਗਾ ਕਦਮ ਹੈ ਤੇ ਮਹਿਲਾਵਾਂ ਸਵੈ ਰੋਜ਼ਗਾਰ ਦੇ ਖੇਤਰ ਵਿੱਚ ਹੋਰ ਅੱਗੇ ਵੱਧ ਸਕਦੀਆਂ ਹਨ। ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਤੇ ਚੰਡੀਗੜ• ਦੇ ਜੋਨਲ ਡਾਇਰੈਕਟਰ ਸ਼੍ਰੀ ਜੀ.ਪੀ.ਐਸ. ਮਲਿਕ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਗਠਲ ਦੀਆ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਯੁਵਾ ਕ੍ਰਿਤੀ ਤੇ ਯੁਵਾ ਮੇਲੇ ਦੇ ਸੰਚਾਲਕ ਤੇ ਜਲੰਧਰ ਦੇ ਯੂਥ ਕੋਆਰਡੀਨੇਟਰ ਸ਼੍ਰੀ ਸੈਮਸਨ ਮਸੀਹ ਨੇ ਦੱਸਿਆ ਕਿ ਇਸ ਮੇਲੇ ਦਾ ਮੰਤਵ ਸਭਿਆਚਾਰ ਤੇ ਲੋਕ ਕਲਾਵਾਂ ਨੂੰ ਹੱਲਾਸ਼ੇਰੀ ਦੇਣ ਦੇ ਨਾਲ ਨਾਲ ਯੁਵਕਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਤੇ ਸਮਾਜਿਕ ਬੁਰਾਈਆਂ ਪ੍ਰਤੀ ਸੰਘਰਸ਼ ਵਿੱਡਣ ਲਈ ਪ੍ਰੇਰਿਤ ਕਰਨਾ ਸੀ ਤ ਇਹ ਪ੍ਰੋਗਰਾਮ ਆਪਣੇ ਮੰਤਵ ਵਿੱਚ ਕਾਮ

Translate »