ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਨੇ ਰਾਜ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਦੇ ਪ੍ਰਸਾਰ ਭਾਰਤੀ ਨਾਲ ਸਬੰਧਾਂ ਸਹਿਤ ਪ੍ਰਸਾਰ ਭਾਰਤੀ ਦੇ ਕੰਮਕਾਰ ਦੀ ਸਮੀਖਿਆ ਲਈ ਇੱਕ ਮਾਹਿਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨਾਂ• ਦੱਸਿਆ ਕਿ ਇਹ ਕਮੇਟੀ ਇਸ ਸਾਲ 28 ਜਨਵਰੀ ਨੂੰ ਗਠਿਤ ਕੀਤੀ ਗਈ ਸੀ। ਕਮੇਟੀ ਦੀ ਕਾਰਜ ਸੂਚੀ ਵਿੱਚ ਲੋਕ ਪ੍ਰਸਾਰਕ ਦੇ ਤੌਰ ‘ਤੇ ਪ੍ਰਸਾਰ ਭਾਰਤੀ ਦੀ ਭੂਮਿਕਾ ਨੂੰ ਕਾਇਮ ਰੱਖਣ, ਉਸ ਨੂੰ ਮਜ਼ਬੂਤ ਬਣਾਉਣ ਤੇ ਉਸ ਦਾ ਵਿਸਥਾਰ ਕਰਨ ਸਬੰਧੀ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਸਰਕਾਰ ਨੂੰ ਸੁਝਾਅ ਦੇਣਾ ਸ਼ਾਮਿਲ ਹੈ। ਉਨਾਂ• ਦੱਸਿਆ ਕਿ ਇਸ ਕੰਮ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ।