March 23, 2013 admin

ਕੰਪਨੀਆਂ ਵੱਲੋਂ ਨਿਵੇਸ਼ਕਾ ਨਾਲ ਧੋਖਾਧੜੀ ਰੋਕਣ ਲਈ ਉਪਰਾਲੇ — ਕੇ ਕੇ ਪੰਤ ।

 ਕੰਪਨੀਆਂ ਵੱਲੋਂ ਨਿਵੇਸ਼ਕਾ ਨਾਲ ਧੋਖਾਧੜੀ ਕਰਨ ਲਈ ਕਈ ਕਿਸਮਾਂ ਅਕਸਰ ਦੇਖੀਆਂ ਜਾਂਦੀਆਂ ਹਨ । ਇਸ ਵਿੱਚ ਜਨਤਾ ਤੋਂ ਧਨ ਇਕੱਠਾ ਕਰਨ  ਤੋਂ ਬਾਅਦ ਗਾਇਬ ਹੋ ਜਾਣਾ , ਲੋਕਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਧਨ ਇਕੱਠਾ ਕਰਨਾ , ਸੇਬੀ ਕਾਨੂੰਨ ਦੇ ਵਿਰੁੱਧ ਜਾਅਲੀ ਸਮੂਹਿਕ ਨਿਵੇਸ਼ ਯੋਜਨਾ ਚਲਾਉਣਾ , ਆਰ ਬੀ ਆਈ ਕਾਨੂੰਨ ਦੇ ਵਿਰੁੱਧ ਜਨਤਾ ਤੋਂ ਗੈਰ ਬੈਕਿੰਗ  , ਵਿੱਤ ਕੰਪਨੀਆਂ ਦੇ ਰੂਪ ਵਿੱਚ ਧਨ ਇਕੱਠਾ ਕਰਨਾ ਅਤੇ ਪ੍ਰਾਈਜ਼ ਚਿੱਟ ਅਤੇ ਧਨ ਸਰਕੁਲੇਸ਼ਨ ਸਕੇਲ ਕਾਨੂੰਨ ਵਿਰੁੱਧ ਧਨ ਵੰਡ  ਯੋਜਨਾਵਾਂ ਜਾਂ ਪਾਂਜੀ ਚਲਾਉਣਾ ਸ਼ਾਮਲ ਹੈ । 

 ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੇ ਧਨ ਇਕੱਠਾ ਕਰਨ ਵਾਲੇ ਅਤੇ ਇਸ ਤੋਂ ਬਾਅਦ ਗਾਇਬ ਹੋ ਜਾਣ ਵਾਲੀਆਂ ਕੰਪਨੀਆਂ ਦੇ ਵਿਰੁੱਧ ਕਾਰਵਾਈ ਕੀਤੀ ਹੈ। ਮੰਤਰਾਲੇ ਨੇ ਜਮਾਂ ਰਾਸ਼ੀ ਨੂੰ ਵਾਪਸ ਕਰਨ ਵਿੱਚ ਅਸਫਲ ਰਹੀਆਂ ਕੁਝ ਕੰਪਨੀਆਂ ਵਿਰੁੱਧ ਕਾਰਵਾਈ ਕੀਤੀ ਹੈ । 

ਨਿਵੇਸ਼ਕਾ ਨੂੰ ਉੱਚੇ ਵਿਆਜ ਦੇਣ ਦਾ  ਵਾਅਦਾ ਕਰਨ ਵਾਲੀਆਂ 87 ਕੰਪਨੀਆਂ  ਵਿਰੁੱਧ ਧੋਖਾਧੜੀ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਹਨ । ਇਹਨਾਂ ਮਾਮਲਿਆਂ ਵਿੱਚ ਜਾਂਚ ਦੇ ਆਦੇਸ਼ ਜਾਰੀ ਕੀਤੇ ਗਏ ਹਨ । ਭਾਰਤੀ ਸਕਿਉਰਟੀ ਅਤੇ ਵਟਾਂਦਰਾ ਬੋਰਡ ਕਾਨੂੰਨ ਦੇ ਵਿਰੁੱਧ ਕਾਰਵਾਈ ਕਰਨ ਵਾਲੀਆਂ 679 ਕੰਪਨੀਆਂ ਦੀ  ਜਾਂਚ ਹੋ ਰਹੀ ਹੈ । ਇਹਨਾਂ ਕੰਪਨੀਆਂ ਵੱਲੋਂ 7 ਹਜ਼ਾਰ 435 ਕਰੋੜ ਰੁਪਏ ਜਮਾਂ ਕੀਤੇ ਗਏ ਹਨ । ਇਹਨਾਂ ਵਿਚੋਂ 75 ਕੰਪਨੀਆਂ ਨੂੰ ਬੰਦ ਕੀਤਾ ਗਿਆ ਹੈ ਅਤੇ ਨਿਵੇਸ਼ਕਾ ਨੂੰ ਇਹਨਾਂ ਕੰਪਨੀਆਂ ਵੱਲੋਂ ਧਨ ਵਾਪਸ ਕੀਤਾ ਗਿਆ ।   ਪੰਜ ਸੌ 52 ਕੰਪਨੀਆਂ ਦੇ ਵਿਰੁੱਧ ਕਾਨੂੰਨੀ ਪ੍ਰਕਿਰਿਆ ਕੀਤੀ ਗਈ ਹੈ ਜਿਸ ਵਿਚੋਂ 124 ਮਾਮਲੇ ਦੋਸ਼ੀ ਪਾਏ ਗਏ ਹਨ । ਭਾਰਤੀ ਰਿਜ਼ਰਵ ਬੈਂਕ ਨੇ  ਰਜਿਸਟਰਡ ਗੈਰ  ਬੈਕਿੰਗ ਵਿੱਤ ਕੰਪਨੀਆਂ ਦੀ ਜਮਾਂ ਪੂੰਜੀ ਨੂੰ ਨਿਯਮਤ ਕਰਨ ਦੀ ਵੀ ਪ੍ਰਕਿਰਿਆ ਕੀਤੀ ਹੈ । ਐਨ ਬੀ ਐਫ ਸੀ ਅਤੇ ਹੋਰ ਸੰਸਥਾਵਾਂ ਦੇ ਰੂਪ ਵਿੱਚ ਧੋਖਾਧੜੀ ਕਰਨ ਵਾਲੀਆਂ ਕੰਪਨੀਆਂ ਵਿੱਚ ਸ਼ਿਕਾਇਤਾਂ ਦੀ ਜਾਂਚ ਅਤੇ ਕਾਰਵਾਈ ਕਰਨ ਲਈ ਰਿਜ਼ਰਵ ਬੈਂਕ ਨੇ ਇਹਨਾਂ ਨੂੰ ਰਾਜ ਪੁਲਿਸ ਤੇ ਵਿੱਤ ਅਪਰਾਧ ਸ਼ਾਖਾ ਨੂੰ ਭੇਜੀਆਂ ਹਨ । ਫਰਜੀ ਯੋਜਨਾਵਾਂ ਨਾਲ ਧਨ ਇਕੱਠਾ ਕਰਨ ਵਾਲੀਆਂ ਕੰਪਨੀਆਂ ਵਿਰੁੱਧ ਪ੍ਰਾਈਚਿੱਟ ਅਤੇ ਮਨੀ ਸਰਕੁਲੇਸ਼ਨ ਸਕੀਮ ਹੇਠ ਕਾਰਵਾਈ ਕੀਤੀ ਜਾਵੇਗੀ । 

ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੇ ਧੋਖਾਧੜੀ ਅਤੇ ਹੋਰ ਮਾਮਲਿਆਂ ਨੂੰ ਰੋਕਣ ਲਈ ਅਗੇਤੀ ਚਿਤਾਵਨੀ ਦੇਣ ਵਾਲੇ ਧੋਖਾਧੜੀ , ਅਗੇਤਾ ਅਨੁਮਾਨ ਮਾਡਲ ਵਿਕਾਸ ਵਿਕਸਤ ਕਰਨ ਲਈ ਸੰਚਾਲਨ ਕਮੇਟੀ ਦਾ ਗਠਨ ਕੀਤਾ ਹੈ ।  ਇਸ ਦੇ ਨਾਲ ਹੀ ਗੰਭੀਰ ਧੋਖਾਧੜੀ ਜਾਂ ਜਾਂਚ ਦਫਤਰ ਵਿੱਚ ਮੌਜੂਦਾ ਮੰਡੀ ਖੋਜ ਅਤੇ ਵਿਸਲੇਸ਼ਣ ਇਕਾਈ ਨੂੰ ਜਾਂਚ ਇਕਾਈ ਦੇ ਰੂਪ ਵਿੱਚ ਕੰਮ ਕਰਨ ਲਈ ਬਦਲਣ ਦਾ ਵੀ ਪ੍ਰਸਤਾਵ ਹੈ । ਦਿੱਲੀ ਵਿੱਚ ਐਸ ਐਫ ਆਈ ਓ ਕੰਪਲੈਕਸ ਵਿੱਚ ਆਧੁਨਿਕ ਫਰੈਸਿੰਗ ਵਰਕਸ਼ਾਪ ਦੀ ਸਥਾਪਨਾ ਕਰਨ , ਵਿੱਤੀ ਧੋਖਾਧੜਿਆਂ ਨੂੰ ਜਲਦੀ ਫੜ•ਨ ਲਈ ਵਿਸਤ੍ਰਿਤ  ਚਿਤਾਵਨੀ ਪ੍ਰਣਾਲੀ ਦੇ ਵਿਕਾਸ ਲਈ ਕਾਰਪੋਰੇਟ ਮੰਤਰਾਲੇ ਨੇ ਤਿੰਨ ਮਹੱਤਵਪੂਰਨ ਸਹਿਮਤੀ ਪੱਤਰਾਂ ਤੇ ਦਸਤਖਤ ਕੀਤੇ ਹਨ । ਕੇਂਦਰ ਸਰਕਾਰ ਦੀਆਂ  ਵੱਖ ਵੱਖ ਸੰਸਥਾਵਾਂ ਨੇ   ਲੋਕਾਂ ਨੂੰ ਵੱਖ ਵੱਖ  ਯੋਜਨਾਵਾਂ ਵਿੱਚ ਨਿਵੇਸ਼ ਲਈ ਜਾਗਰੂਕ ਕਰਨ ਲਈ ਕਈ ਯਤਨ ਕੀਤੇ ਹਨ । ਜਿਸ ਵਿੱਚ ਆਮ ਜਨਤਾ ਨੂੰ  ਜਾਗਰੂਕ ਕਰਨ ਲਈ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ ਵੀ ਸ਼ਾਮਲ ਹੈ । ਸੇਬੀ ਵੀ ਦੇਸ਼ ਭਰ ਵਿੱਚ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਨਿਵੇਸ਼ਕ ਜਾਗਰੂਕਤਾ  ਪ੍ਰੋਗਰਾਮ ਕਰਵਾ ਰਿਹਾ ਹੈ । ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਵੱਲੋਂ ਵੀ ਪ੍ਰਚਾਰ ਕੀਤਾ ਜਾਂਦਾ ਹੈ । 

ਊਸ਼ਾ /ਨਿਰਮਲ

Translate »