ਨਵੀਂ ਦਿੱਲੀ, 22 ਮਾਰਚ, 2013
ਸੈਰ ਸਪਾਟਾ ਬੁਨਿਆਦੀ ਢਾਂਚਾ ਵਿਕਾਸ ਪ੍ਰੋਗਰਾਮ ਹੇਠ ਪੰਜਾਬ ਤੇ ਹਿਮਾਚਲ ਪ੍ਰਦੇਸ਼ ਲਈ ਏਸ਼ਿਆ ਵਿਕਾਸ ਬੈਂਕ ਤੋਂ 434 ਲੱਖ 20 ਹਜ਼ਾਰ, ਤਾਮਿਲਨਾਡੂ ਅਤੇ ਉਤਰਾ ਖੰਡ ਵਾਸਤੇ 438 ਲੱਖ 40 ਹਜ਼ਾਰ ਅਤੇ ਸਿੱਕਮ ਲਈ 200 ਲੱਖ ਅਮਰੀਕੀ ਡਾਲਰ ਦੇ ਕਰਜ਼ੇ ਲਈ ਦਸਤਖ਼ਤ ਕੀਤੇ ਗਏ ਹਨ। ਜਨਤਾ ਇਲੌਰਾ ਸਾਂਭ ਸੰਭਾਲ ਅਤੇ ਸੈਰ ਸਪਾਟਾ ਵਿਕਾਸ ਪ੍ਰਾਜੈਕਟ ਲਈ ਜਾਪਾਨ ਕੌਮਾਂਤਰੀ ਸਹਿਕਾਰਤਾ ਏਜੰਸੀ ਨਾਲ 73 ਹਜ਼ਾਰ 310 ਲੱਖ ਜਾਪਾਨੀ ਯੇਨ ਕਰਜ਼ੇ ਲਈ ਦਸਤਖ਼ਤ ਕੀਤੇ ਗਏ ਸਨ। ਇਹ ਜਾਣਕਾਰੀ ਰਾਜ ਸਭਾ ਵਿੱਚ ਸੈਰ ਸਪਾਟਾ ਮੰਤਰੀ ਸ਼੍ਰੀ ਕੇ. ਚਿਰੰਜੀਵੀ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ। ਉਨਾਂ• ਦੱਸਿਆ ਕਿ ਵਿਦੇਸ਼ੀ ਕਰਜ਼ਾ ਸਹਾਇਤਾ ਸ਼ਨਾਖ਼ਤ ਥਾਵਾਂ ਦੇ ਸੈਰ ਸਪਾਟਾ ਬੁਨਿਆਦੀ ਢਾਂਚੇ ਲਈ ਵਰਤੀ ਜਾਂਦੀ ਹੈ।