ਨਵੀਂ ਦਿੱਲੀ, 22 ਮਾਰਚ, 2013
ਡਾਕ ਘਰ ਵਿਭਾਗ ਨੇ ਅਮਲਾ ਅਤੇ ਸਿਖਲਾਈ ਵਿਭਾਗ ਦੇ ਸਹਿਯੋਗ ਨਾਲ ਪ੍ਰਵਾਸੀ ਭਾਰਤੀਆਂ ਨੂੰ ਸੂਚਨਾ ਦਾ ਅਧਿਕਾਰ, ਫੀਸ ਆਨ ਲਾਈਨ, ਅਦਾਇਗੀ ਕਰਨ ਲਈ ਈ ਭਾਰਤੀ ਪੋਸਟਲ ਆਰਡਰ ਦੀ ਸ਼ੁਰੂਆਤ ਕੀਤੀ ਗਈ ਹੈ। ਡਾਕ ਘਰ ਦਫਤਰ ਪੋਰਟਲ https://www.epostoffice.gov.in. ਰਾਹੀਂ ਆਨ ਲਾਈਨ ਫੀਸ ਜਮਾ• ਕਰਨ ਉਤੇ ਈ ਭਾਰਤੀ ਪੋਸਟਲ ਆਰਡਰ ਦੀ ਖਰੀਦ ਸਹੂਲਤ ਉਪਲਬੱਧ ਹੋਵੇਗੀ। ਇਸ ਲਈ ਭਾਰਤੀ ਡਾਕ ਵੈਬਸਾਈਟ www.indiapost.gov.in. ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਮੌਜੂਦਾ ਸਮੇਂ ਵਿਚ ਵਿਦੇਸਾਂ ਵਿੰਚ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਸੂਚਨਾ ਅਧਿਕਾਰ ਹੇਠ ਜਾਣਕਾਰੀ ਲੈਣ ਵਾਸਤੇ ਫੀਸ ਜ਼ਮਾ• ਕਰਾਉਣ ਲਈ ਵੀਜ਼ਾ ਤੇ ਮਾਸਟਰ ਸਮਰੱਥ ਵਾਲੇ ਡੇਬਿਟ ਤੇ ਕ੍ਰੇਡਿਟ ਕਾਰਡ ਰਾਹੀਂ ਫੀਸ ਜ਼ਮਾ• ਕਰਵਾਈ ਜਾਂਦੀ ਹੈ।