ਨਵੀਂ ਦਿੱਲੀ, 22 ਮਾਰਚ, 2013
ਕੇਂਦਰੀ ਸੈਰ ਸਪਾਟਾ ਮੰਤਰੀ ਸ਼੍ਰੀ ਕੇ.ਚਿਰੰਜੀਵੀ ਨੇ ਅੱਜ ਨਵੀਂ ਦਿੱਲੀ ਵਿੱਚ ਵਿੱਤ ਮੰਤਰੀ ਸ਼੍ਰੀ ਪੀ. ਚਿਦੰਬਰਮ ਨਾਲਮੁਲਾਕਾਤ ਕਰਕੇ ਸੈਰ ਸਪਾਟਾ ਮੰਤਰਾਲੇ ਲਈ ਬਜਟ ਵਿਚ ਰੱਖੀ ਗਈ ਰਕਮ ਵਿੱਚ ਵਾਧਾ ਕਰਨ ਦੀ ਬੇਨਤੀ ਕੀਤੀ। ਉਨਾਂ• ਕਿਹਾ ਕਿ ਸੈਰ ਸਪਾਟਾ ਖੇਤਰ ਸਿਧੇ ਤੇ ਅਸਿਧੇ ਤੌਰ ‘ਤੇ ਦੇਸ਼ ਦੇ ਕੁੱਲ ਘਰੇਲੂ ਉਤਪਾਦ ਵਿੱਚ 6 ਫੀਸਦੀ ਤੋਂ ਵਧ ਦਾ ਯੋਗਦਾਨ ਪਾ ਰਿਹਾ ਹੈ ਤੇ ਇਸ ਖੇਤਰ ਨੂੰ ਹੱਲਾਸ਼ੇਰੀ ਦੇਣ ਲਈ ਹੋਰ ਰਕਮ ਲੋੜੀਂਦੀ ਹੈ।