ਪ੍ਰਧਾਨ ਮੰਤਰੀ ਦਫਤਰ ਨੇ ਜੰਮੂ ਕਸ਼ਮੀਰ ਵਿੱਚ ਬੁਨਿਆਦੀ ਢਾਂਚੇ ਨਾਲ ਸਬੰਧਤ ਪ੍ਰੋਜੈਕਟਾਂ ਦੇ ਅਮਲ ਵਿੱਚ ਤੇਜ਼ੀ ਲਿਆਉਣ ਦੀ ਲੋੜ’ਤੇ ਜ਼ੋਰ ਦਿੱਤਾ ਹੈ। ਇਨਾਂ• ਵਿੱਚ ਰੇਲਵੇ, ਊਰਜਾ, ਸ਼ਹਿਰੀ ਹਵਾਬਾਜ਼ੀ, ਡੱਬਾਬੰਦ ਖੁਰਾਕ ਸਨਅਤ, ਸੈਰ ਸਪਾਟਾ ਤੇ ਕੱਪੜਾ ਖੇਤਰ ਦੇ ਪ੍ਰੋਜੈਕਟ ਸ਼ਾਮਿਲ ਹਨ। ਕੱਲ• ਪ੍ਰਧਾਨ ਮੰਤਰੀ ਦੇ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਉਚ ਪੱਧਰੀ ਬੈਠਕ ਦੌਰਾਨ ਇਨਾਂ• ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ ਤੇ ਕੁਝ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਲਈ ਸਮੇਂ ਦੀ ਹੱਦ ਵੀ ਤਹਿ ਕੀਤੀ ਗਈ। ਜੰਮੂ ਉਦੱਮਪੁਰ,ਸ਼੍ਰੀਨਗਰ, ਬਾਰਾਮੁੱਲਾ ਰੇਲ ਲਾਈਨ ਦੇ ਬਨਿਹਾਲ,ਕਾਜੀਗੁੰਡ ਸੈਕਸ਼ਨ ਨੂੰ ਇਸ ਸਾਲ ਮਈ ਮਹੀਨੇ ਤੱਕ ਸ਼ੁਰੂ ਕੀਤਾ ਜਾਵੇਗਾ। ਬੈਠਕ ਦੌਰਾਨ ਇਹ ਫੈਸਲਾ ਵੀ ਕੀਤਾ ਗਿਆ ਕਿ ਜੰਮੂ ਖੇਤਰ ਅਤੇ ਕਸ਼ਮੀਰ ਖੇਤਰ ਵਿੱਚ ਪਾਵਰ ਟਰਾਂਸਮਿਸ਼ਨ ਤੇ ਇਸ ਦੇ ਵੰਡ ਨੈਟਵਰਕ ਦੀ ਮਜ਼ਬੂਤੀ ਦਾ ਕੰਮ ਅਗਲੇ ਸਾਲ ਮਾਰਚ ਮਹੀਨੇ ਤੱਕ ਮੁਕੰਮਲ ਕੀਤਾ ਜਾਵੇ। ਛੂਟਕ ਪਣ ਬਿਜਲੀ ਪ੍ਰਾਜੈਕਟ ਨੂੰ ਇਸ ਸਾਲ ਅਕਤੂਬਰ ਮਹੀਨੇ ਤੱਕ ਪੂਰੀ ਤਰਾਂ• ਚਾਲੂ ਕਰਨ ਦੀ ਹਦਾਇਤ ਵੀ ਕੀਤੀ ਗਈ। ਇਸ ਪਣ ਬਿਜਲੀ ਪ੍ਰਾਜੈਕਟ ਦੇ ਤਿੰਨ ਯੂਨਿਟ ਪਹਿਲਾਂ ਹੀ ਕੰਮ ਕਰ ਰਹੇ ਹਨ। ਰਾਜ ਵਿੱਚ ਨਿਮੂੰ ਬਾਜਗੋ ਪਣ ਬਿਜਲੀ ਪ੍ਰਾਜੈਕਟ ਦਾ ਤੀਜਾ ਤੇ ਆਖਰੀ ਯੂਨਿਟ ਇਸ ਸਾਲ ਦੇ ਅੰਤ ਤੱਕ ਮੁਕੰਮਲ ਕਰਨ ਦੀ ਸਮੇਂ ਸੀਮਾ ਤੈਅ ਕੀਤੀ ਗਈ। ਬੈਠਕ ਵਿੱਚ ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਤੇ ਕੇਂਦਰੀ ਮੰਤਰਾਲਿਆਂ ਦੇ ਸਬੰਧਤ ਸਕੱਤਰ ਵੀ ਸਾਮਿਲ ਹੋਏ। ਕੇਂਦਰ ਸਰਕਾਰ ਦੇ ਸਕੱਤਰਾਂ ਨੂੰ ਇਨਾਂ• ਪ੍ਰਾਜੈਕਟਾਂ ਦੀ ਵਿਆਪਕ ਨਿਗਰਾਨੀ ਕਰਨ ਵਾਸਤੇ ਕਿਹਾ ਗਿਆ ਹੈ।