ਪੰਜਾਬ ਸਰਕਾਰ ਨੇ ਸੂਬੇ ਵਿਚਲੇ ਐਸੋਸੀਏਟਡ ਸਕੂਲਾਂ ਨੂੰ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਨ ਲਈ ਦੋ ਸਾਲਾਂ ਦੀ ਹੋਰ ਮੋਹਲਤ ਦੇ ਦਿੱਤੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਸ ਸਿਕੰਦਰ ਸਿੰਘ ਮਲੂਕਾ ਨੇ ਐਸੋਸਿਏਟਿਡ ਸਕੂਲਾਂ ਦੇ ਪ੍ਰਤੀਨਿਧਾਂ, ਸਿੱਖਿਆ ਵਿਭਾਗ ਅਤੇ ਬੋਰਡ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਉਪਰੰਤ ਦਿੱਤੀ। ਉਨ੍ਹਾਂ ਕਿਹਾ ਗਿਆ ਕਿ ਬੋਰਡ ਨਾਲ ਐਸੋਸਿਏਟਿਡ ਸੰਸਥਾਵਾਂ ਜੋ 500 ਵਰਗ ਗਜ ਜਾਂ ਇਸ ਤੋਂ ਜਿਆਦਾ ‘ਤੇ ਸਕੂਲ ਚਲਾ ਰਹੀਆਂ ਹਨ ਅਤੇ ਹੋਰ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਦੀਆਂ ਹਨ, ਦੀ ਐਸੋਸਿਏਸ਼ਨ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਇਨ੍ਹਾਂ ਸੰਸਥਾਵਾਂ ਵਿਚ ਜੇਕਰ ਕੋਈ ਬੁਨਿਆਦੀ ਢਾਂਚੇ ਦੀ ਘਾਟ ਬੋਰਡ ਦੇ ਨੋਟਿਸ ਵਿਚ ਆਉਂਦੀ ਹੈ ਤਾਂ ਦਿੱਤੀ ਗਈ ਐਸੋਸਿਏਸ਼ਨ ਵਾਪਸ ਲੈ ਲਈ ਜਾਵੇਗੀ।
ਸ. ਮਲੂਕਾ ਨੇ ਅੱਗ ਦੱਸਿਆ ਕਿ ਜੋ ਐਸੋਸੀਏਟਡ ਸੰਸਥਾਵਾਂ 500 ਵਰਗ ਗਜ਼ ਜਗ੍ਹਾ ਤੋਂ ਘੱਟ ਵਿਚ ਸਥਿਤ ਹਨ, ਅਤੇ ਹੋਰ ਨਿਰਧਾਰਤ ਸ਼ਰਤਾਂ ਪੂਰੀਆਂ ਕਰਦੇ ਹਨ, ਦੇ ਕੇਸ ਹਮਦਰਦੀ ਨਾਲ ਵਿਚਾਰੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਸੰਸਥਾਵਾਂ ਦੇ ਬਾਰੇ ਸਬੰਧਤ ਜਿਲ੍ਹਾ ਸਿੱਖਿਆ ਅਫਸਰਾਂ ਨੂੰ 5 ਅਪ੍ਰੈਲ 2013 ਤੱਕ ਰਿਪੋਰਟ ਭੇਜਣ ਲਈ ਹਦਾਇਤਾਂ ਦਿੱਤੀਆ ਗਈਆਂ ਹਨ। ਉਨ੍ਹਾਂ ਕਿਹਾ ਕਿ ਯੋਗ ਐਸੋਸੀਏਟਿਡ ਸੰਸਥਾਵਾਂ ਨਵੇਂ ਵਿਦਿਅਕ ਸਾਲ 2013-14 ਤੋਂ ਵਿਦਿਆਰਥੀਆਂ ਦਾ ਦਾਖਲਾ ਕਰ ਸਕਦੀਆਂ ਹਨ।