ਨਵੀਂ ਦਿੱਲੀ, 22 ਮਾਰਚ, 2013
ਦੇਸ਼ ਭਰ ਵਿੱਚ ਪਹਿਲੀ ਮਾਰਚ, 2013 ਤੱਕ ਕੰਮਕਾਜ਼ੀ ਮਹਿਲਾਵਾਂ ਦੇ ਛੋਟੇ ਬੱਚਿਆਂ ਲਈ 23 ਹਜ਼ਾਰ 785 ਬਾਲਵਾੜੀ ਰਾਜੀਵ ਗਾਂਧੀ ਕੌਮੀ ਕਰੈਸ਼ੱ ਸਕੀਮ ਹੇਠ ਚਲ ਰਹੇ ਹਨ। ਜਿਸ ਵਿੱਚ ਪੰਜਾਬ ਦੇ 323 ਕ੍ਰਚ ਵੀ ਸ਼ਾਮਿਲ ਹਨ। ਚਲ ਰਹੇ ਮਾਲੀ ਸਾਲ ਦੌਰਾਨ ਪਹਿਲੀ ਮਾਰਚ ਤੱਕ 93 ਕਰੋੜ 68 ਲੱਖ ਰੁਪਏ ਜਾਰੀ ਕੀਤੇ ਗਏ ਹਨ। ਜਦਕਿ ਬਜਟ 107 ਕਰੋੜ 50 ਲੱਖ ਰੁਪਏ ਦਾ ਸੀ। ਇਹ ਸਕੀਮ ਕੇਂਦਰੀ ਸਮਾਜਿਕ ਭਲਾਈ ਬੋਰਡ ਤੇ ਭਾਰਤੀ ਬਾਲ ਭਲਾਈ ਪ੍ਰੀਸ਼ਦ ਰਾਹੀਂ ਲਾਗੂ ਕੀਤੀ ਜਾਂਦੀ ਹੈ। ਫੰਡ ਸਿੱਧਾ ਅਮਲ ਏਜੰਸੀਆਂ ਨੂੰ ਜਾਰੀ ਕੀਤਾ ਜਾਂਦਾ ਹੈ। ਇਹ ਜਾਣਕਾਰੀ ਲੋਕ ਸਭਾ ਵਿੱਚ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰ੍ਰੀਮਤੀ ਕ੍ਰਿਸ਼ਨਾ ਤੀਰਥ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ। ਊਸ਼ਾ/ ਭਜਨ