March 23, 2013 admin

ਤੇਲ ਬੀਜਾਂ ਦੇ ਉਤਪਾਦਨ ਵਿੱਚ ਚੋਖਾ ਵਾਧਾ

 ਨਵੀਂ ਦਿੱਲੀ, 22 ਮਾਰਚ, 2013

ਪਿਛਲੇ ਕੁਝ ਵਰਿ•ਆਂ ਵਿੱਚ ਅਮਲ ਵਿੱਚ ਲਿਆਦੀ ਗਈ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤੇ ਤੇਲ ਬੀਜਾਂ ਦੇ ਤਕਨਾਲੌਜੀ ਮਿਸ਼ਨ ਨਾਲ ਤੇਲ ਬੀਜਾਂ ਦੇ ਉਤਪਾਦਨ ਵਿੱਚ ਚੌਖਾ ਵਾਧਾ ਹੋਇਆ ਹੈ। ਸਾਲ 2010-11 ਦੌਰਾਨ 3 ਕਰੋੜ 24 ਲੱਖ 80 ਹਜ਼ਾਰ ਟਨ ਤੇਲ ਬੀਜਾਂ ਦਾ ਉਤਪਾਦਨ ਹੋਇਆ। ਪ੍ਰਤੀ ਹੈਕਟੇਅਰ ਤੇਲ ਬੀਜਾਂ ਦੀ ਉਤਪਾਦਕਤਾ 1193 ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਜਿਹੜੀ 25 ਸਾਲ ਪਹਿਲਾਂ 605 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਸੀ। ਇਸ ਦੌਰਾਨ ਖੇਤੀ ਖੇਤਰ ਵਿੱਚ ਜਨਤਕ ਨਿਵੇਸ਼ ਵੀ ਪਹਿਲਾਂ ਨਾਲੋਂ ਕਾਫ਼ੀ ਵਧਿਆ ਹੈ ਤੇ ਆਉਂਦੇ ਮਾਲੀ ਸਾਲ ਦੇ ਬਜਟ ਵਿੱਚ ਖੇਤੀ ਖੇਤਰ ਲਈ ਰੱਖੀ ਗਈ ਰਕਮ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਅਗਲੇ ਮਾਲੀ ਸਾਲ ਦੇ ਬਜਟ ਵਿੱਚ ਖੇਤੀ ਖੇਤਰ ਲਈ 21 ਹਜ਼ਾਰ 609 ਕਰੋੜ ਰੁਪਏ ਦੀ ਤਜਵੀਜ਼ ਕੀਤੀ ਗਈ ਹੈ। 

Translate »