March 24, 2013 admin

ਸ਼ਹੀਦ ਸੁਖਦੇਵ ਦਾ ਭਤੀਜਾ ਤੇ ਹੋਰ ਮੁੱਖ ਆਗੂ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ

 • ਆਪਣੀ ਸੌੜੇ ਸਿਆਸ ਹਿਤਾਂ ਲਈ ਮਨਪ੍ਰੀਤ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਰਤਿਆ-ਭਾਰਤ ਭੂਸ਼ਣ ਥਾਪਰ

• ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੀ ਪੰਜਾਬ ਤੇ ਚੰਡੀਗੜ• ਦੀ ਇਸਤਰੀ ਵਿੰਗ ਦੀ ਪ੍ਰਧਾਨ ਵੀ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ

ਚੰਡੀਗੜ•, 22 ਮਾਰਚ

ਸ਼ਹੀਦ ਸੁਖਦੇਵ ਦੇ ਭਤੀਜੇ ਅਤੇ ਪੀਪਲਜ਼ ਪਾਰਟ ਆਫ਼ ਪੰਜਾਬ (ਪੀ.ਪੀ.ਪੀ) ਦੇ ਫਾਊਂਡਰ ਮੈਂਬਰ ਤੇ ਜਨਰਲ ਸੈਕਟਰੀ ਸ੍ਰੀ ਭਾਰਤ ਭੂਸ਼ਣ ਥਾਪਰ ਅੱਜ ਪਾਰਟੀ ਨਾਲੋਂ ਆਪਣਾ ਨਾਤਾ ਤੋੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਹਾਜਰੀ ‘ਚ  ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ। ਸ੍ਰੀ ਥਾਪਰ ਨੇ ਕਿਹਾ ਕਿ ਪੀ.ਪੀ.ਪੀ. ਦਾ ਸ਼ਹੀਦਾਂ ਦੀ ਸੋਚ ਨਾਲ ਦੂਰ ਦਾ ਵੀ ਵਾਸਤਾ ਨਹੀਂ ਅਤੇ ਪਾਰਟੀ ਮੁਖੀ ਸ. ਮਨਪ੍ਰੀਤ ਸਿੰਘ ਬਾਦਲ ਨੇ ਸਿਰਫ ਆਪਣੇ ਸੌੜੇ ਸਿਆਸੀ ਹਿਤਾਂ ਲਈ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਰਤਿਆ।

ਇਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਰਿਹਾਇਸ਼ ਵਿਖੇ ਉਨ•ਾਂ ਦੇ ਸਲਾਹਕਾਰ ਸ. ਚਰਨਜੀਤ ਸਿੰਘ ਬਰਾੜ ਵੱਲੋਂ ਆਯੋਜਤ ਕੀਤੀ ਗਈ ਮੀਟਿੰਗ ਦੌਰਾਨ ਸ੍ਰੀ ਭਾਰਤ ਭੂਸ਼ਣ ਥਾਪਰ ਤੋਂ ਇਲਾਵਾ ਪੀ.ਪੀ.ਪੀ. ਦੇ ਜਨਰਲ ਸੈਕਟਰੀ ਸ. ਹਰਜੀਵਨਪਾਲ ਸਿੰਘ ਗਿੱਲ ਅਤੇ ਸਕੱਤਰ ਤੇ ਸਪੋਕਸਮੈਨ ਸ. ਅਰੁਣਜੋਤ ਸਿੰਘ ਸੋਢੀ ਵੀ ਆਪਣੇ ਸੈਂਕੜੇ ਸਮੱਰਥਕਾਂ ਸਮੇਤ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀਆਂ ਵਿਕਾਸ ਨੀਤੀਆਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ। ਇੰਨ•ਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੇ ਇਸਤਰੀ ਵਿੰਗ ਦੀ ਪੰਜਾਬ ਤੇ ਚੰੜੀਗ਼ੜ• ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਬਰਾੜ ਨੇ ਵੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ। ਸ੍ਰੀ ਥਾਪਰ ਅਤੇ ਸ. ਸੋਢੀ ਪੀ.ਪੀ.ਪੀ ਦੇ ਫਾਊਂਡਰ ਮੈਂਬਰ ਸਨ।

ਮੀਟਿੰਗ ਦੌਰਾਨ ਸ੍ਰੀ ਭਾਰਤ ਭੂਸ਼ਣ ਥਾਪਰ ਨੇ ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਅੱਗੇ ਸ਼ਹੀਦ ਸੁਖਦੇਵ ਦੇ ਘਰ ਨੂੰ ਯਾਦਗਾਰ ਵਜੋਂ ਵਿਕਸਤ ਕਰਨ ਦੀ ਮੰਗ ਰੱਖਦਿਆਂ ਕਿਹਾ ਕਿ ਸ਼ਹੀਦ ਸੁਖਦੇਵ ਦੇ ਪਰਿਵਾਰ ਨੇ ਕਦੇ ਵੀ ਸਰਕਾਰ ਤੋਂ ਪੈਨਸ਼ਨ ਜਾਂ ਕੋਈ ਹੋਰ ਲਾਭ ਨਹੀਂ ਲਿਆ ਅਤੇ ਉਨ•ਾਂ ਦੀ ਇਸ ਤੋਂ ਇਲਾਵਾ ਹੋਰ ਕੋਈ ਮੰਗ ਨਹੀਂ ਹੈ। ਇਸ ‘ਤੇ ਸ. ਬਾਦਲ ਬਹੁਤ ਪ੍ਰਭਾਵਤ ਹੋਏ ਅਤੇ ਉਨ•ਾਂ ਕਿਹਾ ਕਿ ਇਹ ਸਿਰਫ ਉਨ•ਾਂ ਦੀ ਮੰਗ ਨਹੀਂ ਬਲਕਿ ਹਰ ਭਾਰਤੀ ਦਾ ਫਰਜ਼ ਹੈ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਿਆ ਜਾਵੇ ਅਤੇ ਯਕੀਨ ਦਵਾਇਆ ਕਿ ਉਹ ਸ਼ਹੀਦ ਸੁਖਦੇਵ ਦੇ ਘਰ ਨੂੰ ਯਾਦਗਾਰ ਵਜੋਂ ਵਿਕਸਤ ਕਰਨ ਨੂੰ ਯਕੀਨੀ ਬਨਾਉਣਗੇ। ਸ੍ਰੀ ਭੂਸ਼ਣ ਨੇ ਕਿਹਾ ਕਿ ਉਹ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਵਿਕਾਸ ਅਤੇ ਆਮ ਵਿਅਕਤੀ ਦੇ ਸਨਮਾਨ ਨੂੰ ਬਹਾਲ  ਕਰਨ ਲਈ ਕੀਤੇ ਜਾ ਰਹੇ ਪ੍ਰਸ਼ਾਸਨਕ ਸੁਧਾਰਾਂ ਤੋਂ ਪ੍ਰਭਾਵਤ ਹਨ। ਉਨ•ਾਂ ਉੱਪ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇੰਨ•ਾਂ ਸਾਰੀਆਂ ਯੋਜਨਾਵਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਨੂੰ ਵੀ ਯਕੀਨੀ ਬਨਾਉਣ। 

ਸ੍ਰੀ ਥਾਪਰ ਨੇ ਕਿਹਾ ਕਿ ਉਨ•ਾਂ ਦਾ ਸਿਆਸਤ ਨਾਲ ਕੋਈ ਜ਼ਿਆਦਾ ਵਾਹ-ਵਾਸਤਾ ਨਹੀਂ ਸੀ ਇਸ ਲਈ ਉਹ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਦੇ ਕੀਤੇ ਗਏ ਵਾਅਦੇ ‘ਤੇ ਹੀ ਪੀ.ਪੀ.ਪੀ ਪਾਰਟੀ ਦੇ ਨਿਰਮਾਣ ਲਈ ਉਨ•ਾਂ ਨਾਲ ਨਾਲ ਜੁੜੇ ਸਨ। ਉਨ•ਾਂ ਕਿਹਾ ਕਿ ਜਿਵੇਂ ਸਿਆਣੇ ਕਹਿੰਦੇ ਹਨ ਕਿ ‘ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ’, ਸ. ਮਨਪ੍ਰੀਤ ਨਾਲ ਵਾਹ ਪੈਣ ‘ਤੇ ਪਤਾ ਲੱਗਾ ਕਿ ਉਹ ਸਿਰਫ ਆਪਣੇ ਸੌੜੇ ਸਿਆਸੀ ਹਿਤਾਂ ਨੂੰ ਪੂਰਿਆਂ ਕਰਨ ਅਤੇ ਨਿੱਜੀ ਰੰਜ਼ਿਸ਼ ਕੱਢਣ ਲਈ ਲੋਕ ਲੁਭਾਉਣੀਆਂ ਗੱਲਾਂ ਕਰ ਰਹੇ ਹਨ। ਸ੍ਰੀ ਥਾਪਰ ਨੇ ਕਿਹਾ ਕਿ ਇੰਨ•ਾਂ ਗੱਲਾਂ ਤੋਂ ਦੁਖੀ ਹੋ ਕੇ ਉਨ•ਾਂ ਕਈ ਵਾਰ ਪੀ.ਪੀ.ਪੀ. ਪ੍ਰਧਾਨ ਨਾਲ ਗੱਲਬਾਤ ਕਰਨੀ ਚਾਹੀ ਪਰ ਉਨ•ਾਂ ਨੇ ਗੱਲ ਤਾਂ ਕੀ ਕਰਨੀ ਸੀ ਉਨ•ਾਂ ਕੋਲ ਤਾਂ ਅਜਿਹੀਆਂ ਗੱਲਾਂ ਸੁਨਣ ਦਾ ਵੀ ਸਮਾਂ ਨਹੀਂ। ਇਸ ਮੌਕੇ ਸ. ਹਰਜੀਵਨਪਾਲ ਸਿੰਘ ਗਿੱਲ ਅਤੇ ਸ. ਅਰੁਣਜੋਤ ਸਿੰਘ ਸੋਢੀ ਨੇ ਵੀ ਸ੍ਰੀ ਭਾਰਤ ਭੂਸ਼ਣ ਥਾਪਰ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੂੰ ਵਿਸ਼ਵਾਸ ਦਵਾਇਆ ਕਿ ਅੱਜ ਤੋਂ ਉਨ•ਾਂ ਦੀਆਂ ਸੇਵਾਵਾਂ ਪੂਰੀ ਤਰ•ਾਂ ਪਾਰਟੀ ਲਈ ਸਮੱਰਪਤ ਹਨ।

ਸ੍ਰੀ ਭਾਰਤ ਭੂਸ਼ਣ ਥਾਪਰ, ਸ. ਹਰਜੀਵਨਪਾਲ ਸਿੰਘ ਗਿੱਲ, ਸ. ਅਰੁਣਜੋਤ ਸਿੰਘ ਸੋਢੀ ਅਤੇ ਉਨ•ਾਂ ਦੇ ਸੈਕੜੇ ਹਮਾਇਤੀਆਂ ਨੂੰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਉਨ•ਾਂ ਨੂੰ ਯਕੀਨ ਦਵਾਇਆ ਕਿ ਉਨ•ਾਂ ਨੂੰ ਪਾਰਟੀ ‘ਚ ਬਣਦਾ ਮਾਣ-ਸਤਕਾਰ ਦਿੱਤਾ ਜਾਵੇਗਾ। ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਪੰਜਾਬ, ਪੰਜਾਬੀ ਆਮ ਆਮ ਲੋਕਾਂ ਦੀ ਲੜਾਈ ਲੜੀ ਹੈ ਅਤੇ ਉਨ•ਾਂ ਦਾ ਇਹੀ ਮੰਨਣਾ ਹੈ ਕਿ ਸੂਬੇ ਦੇ ਮੁਕੰਮਲ ਵਿਕਾਸ ਲਈ ਇਸ ਵਿਕਾਸ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਉਨ•ਾਂ ਕਿਹਾ ਕਿ ਇਸੇ ਮੰਨਸ਼ੇ ਤਹਿਤ ਹੀ ਪ੍ਰਸ਼ਾਸਨਕ ਸੁਧਾਰ ਪੂਰੀ ਤਰ•ਾਂ ਲਾਗੂ ਕਰਨਾ ਅਤੇ ਸੂਬੇ ਨੂੰ ਬਿਜਲੀ ਉਤਪਾਦਨ ‘ਚ ਸਰਪਲਸ ਕਰਨ ਦੇ ਨਾਲ-ਨਾਲ ਵਿੱਦਿਅਕ, ਸਿਹਤ ਅਤੇ ਮੁੱਢਲੇ ਢਾਂਚੇ ਨੂੰ ਵਿਕਸਤ ਕਰਨਾ ਉਨ•ਾਂ ਦਾ ਮੁੱਖ ਨਿਸ਼ਾਨਾ ਹੈ।



ਫੋਟੋ ਕੈਪਸ਼ਨ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਚੰਡੀਗੜ• ‘ਚ ਆਪਣੀ ਰਿਹਾਇਸ਼ ਵਿਖੇ ਸ੍ਰੀ ਭਾਰਤ ਭੂਸ਼ਣ ਥਾਪਰ, ਹਰਜੀਵਨਪਾਲ ਸਿੰਘ ਗਿੱਲ, ਸ. ਅਰੁਣਜੋਤ ਸਿੰਘ ਸੋਢੀ ਅਤੇ ਬੀਬੀ ਗੁਰਦੀਪ ਕੌਰ ਬਰਾੜ ਨਾਲ।

Translate »