ਚੰਡੀਗੜ੍ਹ, 26 : – ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਰਾਜਪਾਲ ਨੂੰ ਭੇਜੇ ਮੈਮੋਰੈਂਡਮ ‘ਚ ਕਿਹਾ ਹੈ ਕਿ ਕਾਂਗਰਸ ਵਿਧਾਇਕ ਦਲ ਪੰਜਾਬ ‘ਚ ਵਿਗੜ ਰਹੇ ਵਿੱਤੀ ਹਾਲਾਤਾਂ ਅਤੇ ਵਿੱਤ ਮੰਤਰੀ ਵੱਲੋਂ ਲਗਾਤਾਰ ਕਾਨੂੰਨਾਂ ਦੀ ਧੱਜੀਆਂ ਉਡਾਉਣ ਬਾਰੇ ‘ਚ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹਾਂ। ਵਿੱਤੀ ਮੰਤਰੀ ਨੇ ਬਜਟ ਤਿਆਰ ਕਰਦੇ ਸਮੇਂ ਵਿਧਾਨ ਸਭਾ ਵੱਲੋਂ ਬਣਾਏ ਦਿ ਪੰਜਾਬ ਫਿਕਸਲ ਰਿਸਪੌਂਸੀਬਿਲਟੀ ਐਂਡ ਬਜਟ ਮੈਨੇਜਮੈਂਟ ਬਿੱਲ ਦੀ ਨਿਰਧਾਰਤ ਸੀਮਾ ਦੀ ਉਲੰਘਣਾ ਕਰ ਕੇ ਜਿਸ ਮੁਤਾਬਿਕ ਸਾਲ 2012-13 ‘ਚ ਮਾਲੀਆ ਡੇਫੀਸ਼ੇਟ 1.2 ਫੀਸਦੀ ਹੋਣੀ ਚਾਹੀਦੀ ਸੀ, ‘ਤੇ ਅਸਲ ‘ਚ ਇਹ 1.61 ਫੀਸਦੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ । ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਨਿਯਮਾਂ ਦੀ ਉਲੰਘਣਾ ਕਰਨ ‘ਤੇ ਖੁਦ ਵਿੱਤ ਮੰਤਰੀ ਨੇ ਮੰਨਿਆ ਸੀ ਕਿ ਅਜਿਹਾ ਕਰਨ ਨਾਲ ਪੰਜਾਬ ਨੂੰ ਕੇਂਦਰੀ ਫੰਡ ਤੋਂ 500 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਸਰਕਾਰ ਵਿੱਤੀ ਮਾਮਲਿਆਂ ਦੇ ਪ੍ਰਤੀ ਲਾਪਰਵਾਹ ਹੈ। ਇਹੋ ਨਹੀਂ ਕੈਗ ਨੇ ਆਪਣੀ ਤਾਜ਼ਾ ਰਿਪੋਰਟ ‘ਚ ਪੰਜਾਬ ਦੇ ਕਰਦਾਤਾਵਾਂ ਤੋਂ ਇਕੱਤਰ ਕੀਤੇ 3194 ਕਰੋੜ ਰੁਪਏ ਨੂੰ ਸੰਵਿਧਾਨ ਦੇ ਮੁਤਾਬਿਕ ਕੰਸੋਲੀਡੇਡਿਟ ਫੰਡ ‘ਚ ਨਾ ਪਾ ਕੇ ਨਾ ਸਿਰਫ ਉਸਨੂੰ ਵਿਧਾਨ ਸਭਾ ਦੀ ਨਿਗਰਾਨੀ ਦੇ ਦਾਇਰੇ ਤੋਂ ਬਾਹਰ ਰੱਖਿਆ ਸਗੋਂ ਉਸਨੂੰ ਅਸੰਵੈਧਾਨਿਕ ਤਰੀਕੇ ਨਾਲ ਉਸਨੂੰ ਆਪਣੀ ਮਰਜ਼ੀ ਨਾਲ ਵਿਭਾਗਾਂ ‘ਚ ਵੰਡਿਆ ਹੈ।