ਅੰਮ੍ਰਿਤਸਰ, 31 ਮਾਰਚ ( )-ਅਚਾਰੀਆ ਸ੍ਰੀ ਅਮਰ ਸਿੰਘ ਜੈਨ ਸੇਵਾ ਸੰਘ ਅੰਮ੍ਰਿਤਸਰ ਵਲੋਂ ਗੋਲ ਬਾਗ ਵਿਖੇ ਖੂਨ ਦਾਨ ਕੈਂਪ ਲਗਾਇਆ। ਜਿਸ ਵਿਚ ਸੰਗਠਨ ਦੇ ਮੈਂਬਰਾਂ ਵਲੋਂ ਵੱਧ-ਚੜ• ਕੇ ਇਸ ਕੈਂਪ ਵਿਚ ਹਿਸਾ ਲੈਂਦਿਆਂ ਆਪਣਾ ਖੂਨ ਦਾਨ ਕੀਤਾ।ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਕੌਂਸਲਰ ਮਨਮੋਹਨ ਸਿੰਘ ਟੀਟੂ ਵਲੋਂ ਖੂਨ ਦਾ ਕਰਨ ਵਾਲੇ ਦਾਨੀ ਸੱਜਣਾਂ ਨੂੰ ਸਨਮਾਨ ਪੱਤਰ ਭੇਂਟ ਕੀਤੇ।ਇਸ ਮੌਕੇ ਉਨ•ਾਂ ਕਿਹਾ ਕਿ ਖੂਨ ਦਾਨ ਦੁਨੀਆ ਦਾ ਸਭ ਤੋਂ ਮਹਾਨ ਦਾਨ ਮੰਨਿਆਂ ਜਾਂਦਾ ਹੈ ਕਿਉਂ ਕਿ ਇਸ ਨਾਲ ਕਈ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ ਵਿਚ ਜਾਣ ਤੋਂ ਬਚਾਇਆ ਜਾ ਸਕਦਾ ਹੈ।ਉਨ•ਾਂ ਕਿਹਾ ਕਿ ਹਰੇਕ ਇਨਸਾਨ ਨੂੰ ਆਪਣਾ ਖੂਨ ਦਾਨ ਜਰੂਰ ਕਰਨਾ ਚਾਹੀਦਾ ਹੈ।ਇਸ ਮੌਕੇ ਹੋਰਨਾ ਤੋਂ ਇਲਾਵਾ ਸ਼ਾਮ ਲਾਲ ਪੀ.ਏ. ਸ:ਬੁਲਾਰੀਆ, ਡਾ:ਰਾਮ ਚਾਵਲਾ ਕੌਂਸਲਰ, ਸੁਰਿੰਦਰ ਜੈਨ, ਅਵਤਾਰ ਸਿੰਘ ਟੀਟੂ, ਲਵਲੀ ਸੈਣੀ, ਸਿਮਰਨ ਜੀਤ ਸਿੰਘ, ਅਮਰ ਜੈਨ ਪ੍ਰਧਾਨ, ਤਰੂਨ ਜੈਨ, ਵਨੀਤ ਜੈਨ, ਸੰਜੀਵ ਜੈਨ, ਰਮਨ ਜੈਨ, ਅਜੇ ਜੈਨ, ਨੀਰਜ ਜੈਨ, ਆਦਿ ਮੌਜੂਦ ਸਨ।
ਸਬੰਧਿਤ ਤਸਵੀਰ: 31 ਮਨਮੋਹਨ ਟੀਟੂ
ਕੈਪਸ਼ਨ: ਅਮਰ ਸਿੰਘ ਜੈਨ ਸੇਵਾ ਸੰਘ ਅੰਮ੍ਰਿਤਸਰ ਵਲੋਂ ਲਗਾਏ ਖ਼ੂਨ ਦਾਨ ਕੈਂਪ ਦੌਰਾਨ ਦਾਨੀ ਸੱਜਣਾਂ ਨੂੰ ਸਨਮਾਨ ਪੱਤਰ ਭੇਂਟ ਕਰਦੇ ਹੋਏ ਮਨਮੋਹਨ ਸਿੰਘ ਟੀਟੂ।