ਅੰਮ੍ਰਿਤਸਰ: 31 ਮਾਰਚ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਕੀਤੇ ਐਲਾਨ ਅਨੁਸਾਰ ਹਾਕੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਲਈ 15 ਸਾਲ ਤੋਂ ਘੱਟ ਉਮਰ ਦੇ ਸਿੱਖ ਹਾਕੀ ਖਿਡਾਰੀਆਂ ਦੀ ਚੋਣ 16,17 ਤੇ 18 ਅਪ੍ਰੈਲ ਨੂੰ ਕੀਤੀ ਜਾਵੇਗੀ।
ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਰੀ ਪ੍ਰੈਸ ਰਲੀਜ਼ ‘ਚ ਜਾਣ ਜਾਣਕਾਰੀ ਦਿੰਦਿਆਂ ਸ. ਦਲਮੇਘ ਸਿੰਘ ਖੱਟੜਾ ਸਕੱਤਰ ਸ਼੍ਰੋਮਣੀ ਕਮੇਟੀ ਤੇ ਸ. ਬਲਵਿੰਦਰ ਸਿੰਘ ਡਾਇਰੈਕਟਰ ਸਪੋਰਟਸ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਵਿਚ ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਸਾਬਤ ਸੂਰਤ ਸਿੱਖ ਖਿਡਾਰੀਆਂ ਦੀ ਕਬੱਡੀ ਟੀਮ ਬਣਾਈ ਹੈ ਜਿਸ ਨੇ ਥੋੜੇ ਜਿਹੇ ਸਮੇਂ ਵਿਚ ਚੰਗਾ ਪ੍ਰਭਾਵ ਦਿਖਾਉਂਦਿਆਂ ਦੇਸ਼-ਵਿਦੇਸ਼ ‘ਚ ਨਾਮਣਾ ਖੱਟਿਆ ਹੈ। ਨੌਜੁਆਨ ਵਰਗ ਨੂੰ ਨਸ਼ਿਆਂ ਤੋਂ ਬਚਾਅ ਕੇ ਰੱਖਣ ਲਈ ਹੋਰ ਅੱਗੇ ਵਧਦਿਆਂ ਹਾਕੀ ਅਕੈਡਮੀਆਂ ਸਥਾਪਿਤ ਕਰਨ ਦਾ ਅਹਿਮ ਫੈਸਲਾ ਕੀਤਾ ਗਿਆ ਹੈ। ਇਨ•ਾਂ ਹਾਕੀ ਅਕੈਡਮੀਆਂ ਲਈ 15 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਦੀ ਚੋਣ ਕਰਨ ਲਈ ਉਲੰਪੀਅਨ ਤੇ ਅਰਜਨ ਐਵਾਰਡੀ ਸ. ਅਜੀਤਪਾਲ ਸਿੰਘ, ਬ੍ਰਿਗੇਡੀਅਰ ਹਰਚਰਨ ਸਿੰਘ, ਸ. ਸੁਰਜੀਤ ਸਿੰਘ ਸੋਢੀ, ਸ. ਪ੍ਰਗਟ ਸਿੰਘ ਤੇ ਸ. ਰਾਜਪਾਲ ਸਿੰਘ ਤੇ ਅਧਾਰਤ 5 ਮੈਂਬਰੀ ਕਮੇਟੀ ਬਣਾਈ ਗਈ ਹੈ।
ਉਨ•ਾਂ ਕਿਹਾ ਕਿ ਇਹ ਪੰਜ ਮੈਂਬਰੀ ਕਮੇਟੀ ਮਿਤੀ 16 ਅਪ੍ਰੈਲ ਨੂੰ ਸੁਭਾਸ਼ ਚੰਦਰ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪੁਰਾਣਾ ਮੋਤੀ ਬਾਗ਼, ਪਟਿਆਲਾ, ਮਿਤੀ 17 ਅਪ੍ਰੈਲ ਨੂੰ ਸੁਰਜੀਤ ਅਕੈਡਮੀ ਜਲੰਧਰ ਤੇ 18 ਅਪ੍ਰੈਲ ਨੂੰ ਹਾਕੀ ਸਟੇਡੀਅਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸਿੱਖ ਹਾਕੀ ਖਿਡਾਰੀਆਂ ਦੀ ਚੋਣ ਕਰੇਗੀ।
ਉਨ•ਾਂ ਕਿਹਾ ਕਿ ਚੁਣੇ ਜਾਣ ਵਾਲੇ ਖਿਡਾਰੀਆਂ ਨੂੰ ਪੜ•ਾਈ, ਖਾਣਾ, ਖੁਰਾਕ, ਸਪਰੋਟਸ ਕਿੱਟਾਂ/ਇਕਿਉਪਮੈਂਟ, ਟਰਾਂਸਪੋਰਟੇਸ਼ਨ ਦੀਆਂ ਸਹੂਲਤਾਂ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀਆਂ ਜਾਣਗੀਆਂ ਤੇ ਹਰੇਕ ਖਿਡਾਰੀ ਲਈ ਘੱਟੋ-ਘੱਟ +2 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਕੈਡਮੀ ‘ਚ ਪੜ•ਨਾ ਤੇ ਖੇਡਣਾ ਲਾਜ਼ਮੀ ਹੋਵੇਗਾ। ਵਧੇਰੇ ਜਾਣਕਾਰੀ ਲਈ ਸ. ਬਲਵਿੰਦਰ ਸਿੰਘ ਸਪੋਰਟਸ ਡਾਇਰੈਕਟਰ ਨਾਲ ਟੈਲੀਫੋਨ ਨੰਬਰ 98148-98345 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ•ਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਜੁਆਨੀ ਨੂੰ ਨਸ਼ਿਆਂ ਤੇ ਪਤਿਤਪੁਣੇ ਤੋਂ ਬਚਾਅ ਕੇ ਨਰੋਏ ਸਮਾਜ ਦੇ ਹਾਣੀ ਬਣਾਉਣ ਲਈ ਕੀਤੇ ਉਪਰਾਲੇ ਦਾ ਭਰਪੂਰ ਸਾਥ ਦਿੰਦਿਆਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਪਾਸੇ ਲਾਉਣ।
ਨੰ:2944/31-03-13 (ਕੁਲਵਿੰਦਰ ਸਿੰਘ ਰਮਦਾਸ)
98148-98254