April 3, 2013 admin

ਹਰ ਵਰ•ੇ ਹਰ ਜਿਲ•ੇ ਵਿੱਚ 100 ਸਨਅਤਾਂ ਸਥਾਪਤ ਕਰਨ ਦੀ ਯੋਜਨਾ ।

    ਨਵੀਂ ਦਿੱਲੀ3-4-2013

ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ ਹੇਠ ਹਰ ਵਰ•ੇ ਦੇਸ਼ ਦੇ ਸਾਰੇ ਜ਼ਿਲਿ•ਆਂ ਵਿੱਚ 100 ਨਵੇਂ ਉਦਮ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ । 12ਵੀਂ ਪੰਜ ਸਾਲਾਂ ਯੋਜਨਾ ਦੌਰਾਨ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ ਲਈ 8 ਹਜ਼ਾਰ ਕਰੋੜ ਰੁਪਏ ਦੀ ਰਕਮ ਰੱਖੀ ਗਈ ਏ । ਇਸ ਨਾਲ 3 ਲੱਖ 39 ਹਜ਼ਾਰ ਨਵੇਂ ਉਦਮ ਸਥਾਪਤ ਕੀਤੇ ਜਾਣਗੇ । ਜਿਹਨਾਂ ਵਿੱਚ 27 ਲੱਖ 12 ਹਜ਼ਾਰ ਰੁਜ਼ਗਾਰ ਦੇ ਮੌਕੇ ਉਪਲੱਬਧ ਹੋਣਗੇ । ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਛੋਟੀਆਂ , ਦਰਮਿਆਨੀਆਂ ਤੇ ਸੂਖਮ ਸਨਅਤਾਂ ਬਾਰੇ ਮੰਤਰੀ ਸ੍ਰੀ ਕੇ ਐਚ ਮਨਿਅੱਪਾ ਨੇ ਦੱਸਿਆ ਕਿ ਇਸ ਖੇਤਰ ਦਾ ਦੇਸ਼ ਦੇ ਕੁਲ ਘਰੇਲੂ ਉਤਪਾਦ ਵਿੱਚ 9 ਫੀਸਦੀ ਦਾ ਹਿੱਸਾ ਏ  ਤੇ ਕੁਲ ਨਿਰਮਾਣ ਵਿੱਚ ਇਸ ਖੇਤਰ ਦਾ ਹਿੱਸਾ 45 ਫੀਸਦ ਦੇ ਲਾਗੇ ਏ । ਉਹਨਾਂ ਦੱਸਿਆ ਕਿ ਦਰਮਿਆਨੀ , ਛੋਟੀਆਂ ਤੇ ਸੂਖਮ ਸਨਅਤਾਂ ਵਿੱਚ 8 ਕਰੋੜ ਤੋਂ ਵਧੇਰੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਏ  ਤੇ ਦੇਸ਼ ਦੀ ਕੁਲ ਬਰਾਮਦ ਵਿੱਚ ਇਸ ਖੇਤਰ ਦਾ ਯੋਗਦਾਨ 36 ਫੀਸਦ ਹੈ । 

ਅੱਤਰੀ/ਨਿਰਮਲ

ਉਚ ਆਰਥਿਕ ਵਿਕਾਸ ਲਈ ਸਰਕਾਰ ਵਚਨਬੱਧ — ਪ੍ਰਧਾਨ ਮੰਤਰੀ 

Translate »