April 3, 2013 admin

ਉਚ ਆਰਥਿਕ ਵਿਕਾਸ ਲਈ ਸਰਕਾਰ ਵਚਨਬੱਧ — ਪ੍ਰਧਾਨ ਮੰਤਰੀ

 ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਏ ਕਿ ਸਰਕਾਰ ਦੇਸ਼ ਨੂੰ ਉਚ ਆਰਥਿਕ ਵਿਕਾਸ ਦੇ ਰਸਤੇ ਤੇ ਲਿਆਉਣ ਲਈ ਵਚਨਬੱਧ ਏ । ਉਹਨਾਂ ਨੇ ਕਿਹਾ ਕਿ ਪੰਜ ਫੀਸਦ ਵਿਕਾਸ ਦਰ ਨਿਰਾਸ਼ਾਜਕ ਏ  ਤੇ ਸਰਕਾਰ 8 ਫੀਸਦ ਵਿਕਾਸ ਦਰ ਹਾਸਲ ਕਰਨ ਲਈ ਠੋਸ ਤੇ ਫੈਸਲਾਕੁਨ ਕਾਰਵਾਈ ਕਰੇਗੀ । ਅੱਜ ਨਵੀਂ ਦਿੱਲੀ ਵਿੱਚ ਭਾਰਤੀ ਸਨਅਤਾਂ ਦੀ ਕਨਫਡਰੇਸ਼ਨ ਦੇ ਸਲਾਨਾ ਆਮ ਇਜਲਾਸ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਸਰਕਾਰ ਸਿੱਧੇ ਵਿਦੇਸ਼ੀ ਨਿਵੇਸ਼ ਦੀ ਨੀਤੀ ਦਾ ਵਿਆਪਕ ਜਾਇਜ਼ਾ ਲੈ ਰਹੀ ਏ ਤੇ ਇਸ ਸਬੰਧ ਵਿੱਚ ਜੋ ਕੁਝ ਹੋਰ ਸੰਭਵ ਹੋਇਆ ਕੀਤਾ ਜਾਵੇਗਾ । ਉਹਨਾਂ ਨੇ ਕਿਹਾ ਕਿ ਵਿਕਾਸ ਦਰ ਵਿੱਚ ਤੇਜ਼ੀ ਲਿਆਉਣ ਵਾਸਤੇ ਅੰਦਰੂਨੀ ਪੱਧਰ ਤੇ  ਕਈ ਕਦਮ ਚੁੱਕੇ ਗਏ  ਨੇ । ਡਾਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਆਰਥਿਕ ਵਿਕਾਸ ਦੀ ਰਫਤਾਰ ਵਿਸ਼ਵ ਵਿਆਪੀ ਮੰਦੀਕਰਨ ਸੁਸਤ ਹੋਈ ਏ ਤੇ ਇਸ ਮੰਦੀ ਨੇ ਸਾਰੇ ਦੇਸ਼ਾਂ ਨੂੰ ਪ੍ਰਭਾਵਤ ਕੀਤਾ ਏ । ਉਹਨਾਂ ਕਿਹਾ ਕਿ ਵਿਸ਼ਵ ਵਿਆਪੀ ਮੰਦੀ ਬਾਰੇ ਸਾਡੇ ਕੋਲ ਵਧੇਰੇ ਕਰਨ ਨੂੰ ਕੁਝ ਨਹੀਂ ਏ ਪਰ ਦੇਸ਼ ਅੰਦਰ ਆਰਥਿਕ ਵਿਕਾਸ ਦੇ ਵਾਧੇ ਲਈ ਰੁਕਾਵਟਾਂ ਨੂੰ ਦੂਰ ਕਰਨ ਦਾ ਹਰ ਸੰਭਵ ਯਤਨ ਕੀਤਾ ਜਾ ਰਿਹਾ ਏ । ਉਹਨਾਂ ਦੱਸਿਆ ਕਿ ਸਰਕਾਰ ਨੇ ਚਾਲੂ ਬੱਚਤ ਘਾਟੇ ਨੂੰ ਕਾਬੂ ਵਿੱਚ ਰੱਖਣ ਵਿੱਚ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ  ਤੇ 2016-17 ਤੱਕ 3 ਫੀਸਦ ਤੱਕ ਲਿਆਂਦਾ ਜਾਵੇਗਾ । 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਜ਼ਬੂਤ ਆਰਥਿਕਤਾ ਨਿਵੇਸ਼ ਦੀ ਦਰ ਨਾਲ ਗਹਿਰਾ ਸਬੰਧ ਰੱਖਦੀ ਏ  ਤੇ ਭਾਰਤ  ਵਿੱਚ ਨਿੱਜੀ ਖੇਤਰ ਨਿਵੇਸ਼ ਦਾ ਮੁੱਖ ਸਾਧਨ ਏ । 2011-12 ਦੌਰਾਨ ਕੁਲ ਘਰੇਲੂ ਉਤਪਾਦ ਵਿੱਚ ਜਨਤਕ ਤੇ ਨਿੱਜੀ ਨਿਵੇਸ਼ ਦੇ ਹਿੱਸੇ ਵਿੱਚ ਕਮੀ ਆਈ ਏ ਤੋ ਨਿਵੇਸ਼ ਵਿੱਚ ਆਈ ਇਸ ਕਮੀ ਨੂੰ ਦੂਰ ਕੀਤੇ ਜਾਣ ਦੀ ਸਖਤ ਲੋੜ ਏ । ਦੇਸ਼ ਅੰਦਰ ਨਿਵੇਸ਼ ਦੇ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਨੇ ਆਰਥਿਕ ਵਿਕਾਸ ਵਾਧੇ ਲਈ ਸਨਅਤਾਂ ਤੋਂ ਪੂਰੇ ਸਹਿਯੋਗ ਦੀ ਮੰਗ ਕੀਤੀ । ਉਹਨਾਂ ਨੇ ਕਿਹਾ ਕਿ ਆਰਥਿਕ ਸੁਧਾਰਾਂ ਲਈ ਕੀਤੇ ਜਾ ਰਹੇ ਯਤਨ ਲਗਾਤਾਰ ਜਾਰੀ ਰੱਖੇ ਜਾਣਗੇ । 

ਅੱਤਰੀ/ਨਿਰਮਲ

Translate »