April 3, 2013 admin

ਮਿਆਰੀ ਖੋਜ ਤੇ ਵਿਕਾਸ ਨੂੰ ਹੱਲਾਸ਼ੇਰੀ ਦੇਣ ਲਈ ਚੁੱਕੇ ਗਏ ਕਦਮ

 ਕੇਂਦਰ ਸਰਕਾਰ ਨੇ ਮਿਆਰੀ ਖੋਜ ਤੇ ਵਿਕਾਸ ਲਈ ਵਿਗਿਆਨਿਕਾਂ ਨੂੰ ਹੱਲਾਸ਼ੇਰੀ ਦੇਣ ਲਈ ਕਈ ਕਦਮ ਚੁੱਕੇ ਹਨ। ਇਨਾਂ• ਕਦਮਾਂ ਹੇਠ ਵਿਗਿਆਨਿਕ ਵਿਭਾਗਾਂ ਲਈ ਯੋਜਨਾ ਰਾਸ਼ੀ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।  ਵਿਗਿਆਨ ਸਿੱਖਿਆ ਤੇ ਖੋਜ ਲਈ ਨਵੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਖੋਜ ਤੇ ਵਿਕਾਸ ਖੇਤਰ ਵਿੱਚ ਨਿੱਜੀ ਜਨਤਕ ਭਾਈਵਾਲੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਰਕਾਰ ਨੇ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ। ਜਿਨਾਂ• ਵਿੱਚ ਨੈਨੋ ਮਿਸ਼ਨ, ਵਾਤਾਵਰਣ ਤਬਦੀਲੀ ਬਾਰੇ ਅਧਿਐਨ, ਆਦਿ ਪ੍ਰੋਗਰਾਮ ਵੀ ਸ਼ਾਮਿਲ ਹਨ। ਵਿਗਿਆਨ ਅਤੇ ਇੰਜੀਨੀਅਰਿੰਗ ਖੋਜ ਬੋਰਡ ਦੀ ਸਥਾਪਨਾ ਰਾਹੀਂ ਸਰਕਾਰ ਮੁੱਢਲੀ ਖੋਜ ਬਾਰੇ ਨਵਾਂ ਢਾਂਚਾ ਸਥਾਪਤ ਕਰ ਰਹੀ ਹੈ। ਇਹ ਸਭ ਕੁਝ ਦੇਸ਼ ਵਿੱਚ ਵਧੀਆ ਵਿਗਿਆਨਿਕ ਮਾਹੌਲ ਵਿੱਚ ਖੋਜਾਂ ਨੂੰ ਉਤਸ਼ਾਹਿਤ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਪ੍ਰਦਰਸ਼ਿਤ ਕਰਦਾ ਹੈ। 

Translate »