April 3, 2013 admin

ਗ੍ਰਾਮੀਣ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਬੁਲੰਦੀਆਂ ਤੇ ।

 ਗ੍ਰਾਮੀਣ ਵਿਕਾਸ ਮੰਤਰਾਲੇ ਨੇ ਗ੍ਰਾਮੀਣ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਦੀਆਂ ਸਕੀਮਾਂ ਦਾ ਜਾਇਜ਼ਾ ਲਿਆ ਅਤੇ ਇਸ ਦੇ ਅਮਲ ਵਿੱਚ ਚੋਖਾ ਸੁਧਾਰ ਨਜ਼ਰ ਆਇਆ ਹੈ । ਦੇਸ਼ ਭਰ ਵਿੱਚ ਇਸ ਸਮੇਂ 552 ਗ੍ਰਾਮੀਣ ਸਵੈ ਰੁਜ਼ਗਾਰ ਸਿਖਲਾਈ  ਸੰਸਥਾਵਾਂ ਹਨ । ਜਿਹਨਾਂ ਵਿਚੋਂ 143 ਏ ਗਰੇਡ ਅਤੇ 58 ਏ + ਗਰੇਡ ਦੀਆਂ ਹਨ । ਗ੍ਰਾਮੀਣ ਵਿਕਾਸ ਮੰਤਰਾਲੇ ਦੇ ਸਕੱਤਰ ਸ੍ਰੀ ਵਿਜੇ ਕੁਮਾਰ ਨੇ ਦੱਸਿਆ ਕਿ ਬੈਂਕ ਖੇਤਰਾਂ ਨੂੰ ਗ੍ਰਾਮੀਣ ਸਵੈ ਰੁਜ਼ਗਾਰ ਸਿਖਲਾਈ ਸੰਸਥਾਵਾਂ ਵਿੱਚ ਨਿਵੇਸ਼ ਕਰਨ ਨਾਲ ਉਹਨਾਂ ਦੀਆਂ ਵਪਾਰਕ ਸਰਗਰਮੀਆਂ ਨੂੰ ਹੱਲਾਸ਼ੇਰੀ ਮਿਲੀ ਹੈ । ਉਹਨਾਂ ਨੇ ਕਿਹਾ ਕਿ ਬੈਂਕ ਖੇਤਰ ਸਵੈ ਰੁਜ਼ਗਾਰ ਲੋਕਾਂ ਨੂੰ  ਕਾਰੋਬਾਰੀ ਹੁਨਰ ਦੇਣ ਤੇ ਕਾਰੋਬਾਰ ਦੇ ਵਿਸਥਾਰ ਲਈ ਬੈਂਕ ਕਰਜ਼ਿਆਂ ਤੱਕ ਉਹਨਾਂ ਦੀ ਪਹੁੰਚ ਨੂੰ ਸੁਖਾਲਾ ਬਣਾਉਣ । ਉਹਨਾਂ ਨੇ ਦੱਸਿਆ ਕਿ ਇਹ ਮਾਮਲਾ ਉਹ ਬੈਂਕਾਂ ਦੇ  ਚੇਅਰਮੈਨ ਤੇ ਪ੍ਰਬੰਧਕੀ ਡਾਇਰੈਕਟਰਾਂ ਅਤੇ ਆਰਥਿਕ ਸੇਵਾਵਾਂ ਵਿਭਾਗ ਅੱਗੇ ਰੱਖਣਗੇ । 

ਊਸ਼ਾ/ਨਿਰਮਲ

Translate »