ਸਨਅਤ ਨੀਤੀ ਅਤੇ ਪ੍ਰੋਤਸਾਹਨ ਵਿਭਾਗ ਦੇ ਸਕੱਤਰ ਸ਼੍ਰੀ ਸੌਰਭ ਚੰਦਰ ਸੁਖਮ, ਛੋਟੇ ਅਤੇ ਦਰਮਿਆਨੇ ਉਦੱਮ ਖੇਤਰ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਲਈ ਅੰਤਰ ਮੰਤਰਾਲੇ ਕਮੇਟੀ ਦੀ ਪ੍ਰਧਾਨਗੀ ਕਰਨਗੇ। ਇਸ ਤੋਂ ਪਹਿਲਾਂ ਵਣਜ, ਸਨਅਤ ਅਤੇ ਕੱਪੜਾ ਮੰਤਰਾਲੇ ਦੀ15 ਮਾਰਚ ਨੂੰ ਇੱਕ ਬੈਠਕ ਹੋਈ ਸੀ। ਜਿਸ ਵਿੱਚ ਮੰਤਰੀ ਮੰਡਲ ਸਕੱਤਰ ਸ਼੍ਰੀ ਅਜੀਤ ਸੇਠ ਨੇ ਐਮ.ਐਸ.ਐਮ.ਈ. ਖੇਤਰ ਵਿੱਚ ਵਸਤੂਆਂ ਦੇ ਬਰਾਮਦ ਦੇ ਵਿਸ਼ੇ ਸਬੰਧੀ ਸਬੰਧਤਾਂ ਨਾਲ ਸਮੀਖਿਆ ਅਤੇ ਵਿਚਾਰ ਵਟਾਂਦਰਾ ਕੀਤਾ ਸੀ। ਬੈਠਕ ਵਿੱਚ ਹਿੱਸਾ ਲੈਣ ਵਾਲਿਆਂ ਤੋਂ ਮਿਲੇ ਸੁਝਾਵਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਅੰਤਰ ਮੰਤਰਾਲਾ ਸਬੰਧੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਡੀ.ਆਈ.ਪੀ.ਪੀ. ਦੇ ਸਕੱਤਰ ਸ਼੍ਰੀ ਸੌਰਭ ਚੰਦਰ ਪ੍ਰਧਾਨ, ਐਮ.ਐਸ.ਐਮ.ਈ. ਦੇ ਸਕੱਤਰ ਸ਼੍ਰੀ ਮਾਧਵ ਲਾਲ, ਕਿਰਤ ਮੰਤਰਾਲੇ ਦੇ ਸਕੱਤਰ ਡਾ. ਅੇਮ.ਸਾਰੰਗੀ, ਡੱਬਾਬੰਦ ਖੁਰਾਕ ਸਨਅਤ ਦੇ ਸਕੱਤਰ ਸ਼੍ਰੀ ਰਾਕੇਸ਼ ਕੱਕੜ ਤੇ ਕੱਪੜਾ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਜੋਹਰਾ ਚੈਟਰਜੀ, ਮੈਂਬਰ ਵਜੋਂ ਸ਼ਾਮਿਲ ਕੀਤੇ ਗਏ ਹਨ। ਲੋੜ ਪੈਣ ਉਤੇ ਕਮੇਟੀ ਵਿੱਚ ਹੋਰ ਮੈਂਬਰਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਕਮੇਟੀ ਦੀ ਦੇਖਰੇਖ ਸੁਖਮ, ਛੋਟੇ ਅਤੇ ਦਰਮਿਆਨੇ ਉਦੱਮ ਮੰਤਰਾਲੇ ਵਲੋਂ ਕੀਤੀ ਜਾਵੇਗੀ। ਕਮੇਟੀ ਇੱਕ ਮਹੀਨੇ ਵਿੱਚ ਆਪਣੀਆਂ ਸਿਫਾਰਿਸ਼ਾਂ ਪੇਸ਼ ਕਰੇਗੀ। ਊਸ਼ਾ/ ਭਜਨ