ਅੰਮ੍ਰਿਤਸਰ, 2 ਅਪ੍ਰੈਲ ( ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਾਸਤੇ ਸਾਲ 2013-14 ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵਿਚ ਪ੍ਰੈਸ ਤੇ ਪਬਲੀਕੇਸ਼ਨ, ਕੈਂਪਸ, ਮੈਡੀਕਲ ਤੇ ਹੈਲਥ, ਫਾਰਮ ਤੇ ਲੈਂਡ ਸਕੇਪ, ਕਲਚਰਲ ਅਤੇ ਵਿਦੇਸ਼ਾਂ ਵਿਦਿਆਰਥੀ ਐਡਵਾਈਜ਼ਰੀ ਕਮੇਟੀਆਂ ਸ਼ਾਮਿਲ ਹਨ। ਇਨ੍ਹਾਂ ਕਮੇਟੀਆਂ ਦਾ ਗਠਨ ਯੂਨੀਵਰਸਿਟੀ ਦੇ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਰਜਿਸਟਰਾਰ, ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਪ੍ਰੈਸ ਤੇ ਪਬਲੀਕੇਸ਼ਨ ਕਮੇਟੀ ਦਾ ਚੇਅਰਮੈਨ ਕਾਮਰਸ ਅਤੇ ਬਿਜ਼ਨੈਸ ਮੈਨੇਜਮੈਂਟ ਦੇ ਪ੍ਰੋਫੈਸਰ ਅਮਰਜੀਤ ਸਿੰਘ ਸਿੱਧੂ ਨੂੰ ਨਿਯੁਕਤ ਕੀਤਾ ਹੈ। ਕਮੇਟੀ ਦੇ ਬਾਕੀ ਮੈਂਬਰਾਂ ਵਿਚ ਪੰਜਾਬ ਸਕੂਲ ਆਫ ਇਕਨਾਮਿਕਸ ਦੇ ਪ੍ਰੋ. ਵਿਕਰਮ ਚੱਢਾ, ਗੁਰੂ ਨਾਨਕ ਅਧਿਐਨ ਦੀ ਪ੍ਰੋਫੈਸਰ ਸ਼ਸ਼ੀ ਬਾਲਾ, ਕੈਮਿਸਟਰੀ ਦੇ ਪ੍ਰੋ. ਬਲਵਿੰਦਰ ਸਿੰਘ ਰੰਧਾਵਾ, ਮਾਈਕ੍ਰੋਬਾਇਓਲੋਜੀ ਤੋਂ ਪ੍ਰੋ. ਬੀ.ਐਸ. ਚੱਢਾ ਅਤੇ ਸੋਸ਼ਿਆਲੋਜੀ ਦੇ ਪ੍ਰੋ. ਪਰਮਜੀਤ ਸਿੰਘ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਕੈਂਪਸ ਕਮੇਟੀ ਵਿਚ ਕੈਮਿਸਟਰੀ ਦੇ ਪ੍ਰੋ. ਬਲਵਿੰਦਰ ਸਿੰਘ ਰੰਧਾਵਾ ਨੂੰ ਚੇਅਰਮੈਨ ਅਤੇ ਕਾਰਜਕਾਰੀ ਇੰਜੀਨੀਅਰ ਨੂੰ ਕਨਵੀਨਰ ਨਿਯੁਕਤ ਕੀਤਾ ਹੈ। ਹੋਰਨਾਂ ਮੈਂਬਰਾਂ ਵਿਚ ਜ਼ੂਆਲੋਜੀ ਵਿਭਾਗ ਤੋਂ ਪ੍ਰੋ. ਅਨੀਸ਼ ਦੁਆ, ਰਾਜਨੀਤੀ ਸ਼ਾਸਤਰ ਤੋਂ ਪ੍ਰੋ. ਜਗਰੂਪ ਸਿੰਘ ਸੇਖੋਂ, ਸੁਰੱਖਿਆ ਅਫਸਰ , ਲੈਂਡਸਕੇਪ ਅਫਸਰ, ਟੀਚਰਜ਼ ਅਤੇ ਨਾਨ-ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਮੌਲੀਕਿਊਲਰ ਬਾਇਓਲੌਜੀ ਐਂਡ ਬਾਇਓ ਕੈਮਿਸਟਰੀ ਦੇ ਪ੍ਰੋਫੈਸਰ ਸੁਖਦੇਵ ਸਿੰਘ ਨੂੰ ਮੈਡੀਕਲ ਤੇ ਹੈਲਥ ਕਮੇਟੀ ਦਾ ਚੇਅਰਮੈਨ ਅਤੇ ਹੈਲਥ ਸੈਂਟਰ ਦੇ ਸੀਨੀਅਰ ਮੈਡੀਕਲ ਅਫਸਰ ਤੇ ਇੰਚਾਰਜ ਨੂੰ ਕਮੇਟੀ ਦੇ ਕਨਵੀਨਰ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਮਿਸਟਰੀ ਵਿਭਾਗ ਦੇ ਪ੍ਰੋ. ਆਰ.ਕੇ. ਮਹਾਜਨ, ਸਪੋਰਟਸ ਮੈਡੀਸਨ ਐਂਡ ਫਿਜ਼ੀਉਥੀਰੈਪੀ ਦੇ ਪ੍ਰੋਫੈਸਰ ਜਸਪਾਲ ਸਿੰਘ ਸੰਧੂ, ਸੀਨੀਅਰ ਮੋਸਟ ਮੈਡੀਕਲ ਅਫਸਰ, ਨਾਨ-ਟੀਚਿੰਗ, ਆਫੀਸਰਜ਼ ਅਤੇ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਕਮੇਟੀ ਦੇ ਬਾਕੀ ਮੈਬਰਾਂ ਵਿਚ ਸ਼ਾਮਿਲ ਕੀਤਾ ਹੈ।
ਉਨ੍ਹਾਂ ਕਿਹਾ ਕਿ ਫਾਰਮ ਤੇ ਲੈਂਡ ਸਕੇਪ ਕਮੇਟੀ ਦਾ ਚੇਅਰਮੈਨ ਯੂਨੀਵਰਸਿਟੀ ਦੇ ਡੀਨ, ਵਿਦਿਅਕ ਮਾਮਲੇ, ਪ੍ਰੋ. ਐਮ ਐੱਸ ਹੁੰਦਲ ਅਤੇ ਲੈਂਡ ਸਕੇਪ ਅਫਸਰ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਹੋਰਨਾਂ ਮੈਂਬਰਾਂ ਵਿਚ ਡੀਨ, ਵਿਦਿਆਰਥੀ ਭਲਾਈ, ਰਜਿਸਟਰਾਰ, ਡਾਇਰੈਕਟਰ ਖੇਡਾਂ, ਪ੍ਰੋਫੈਸਰ ਇੰਚਾਰਜ (ਵਿੱਤ ਤੇ ਵਿਕਾਸ), ਕਾਮਰਸ ਅਤੇ ਬਿਜ਼ਨੈਸ ਮੈਨੇਜਮੈਂਟ ਦੇ ਪ੍ਰੋਫੈਸਰ ਅਮਰਜੀਤ ਸਿੰਘ ਸਿੱਧੂ, ਮਾਈਕਰੋਬਾਇਓਲੋਜੀ ਵਿਭਾਗ ਦੇ ਪ੍ਰੋਫੈਸਰ ਹਰਵਿੰਦਰ ਸਿੰਘ ਸੈਣੀ, ਆਰਕੀਟੈਕਚਰ ਵਿਭਾਗ ਦੇ ਡਾ. ਕਰਮਜੀਤ ਸਿੰਘ ਚਾਹਲ, ਜ਼ੂਆਲੋਜੀ ਵਿਭਾਗ ਤੋਂ ਡਾ. ਅਰਵਿੰਦਰ ਕੌਰ ਸ਼ਾਮਿਲ ਹਨ।
ਰਜਿਸਟਰਾਰ ਨੇ ਦੱਸਿਆ ਕਿ ਕਲਚਰਲ ਕਮੇਟੀ ਦਾ ਚੇਅਰਮੈਨ ਡੀਨ, ਵਿਦਿਆਰਥੀ ਭਲਾਈ, ਡਾ. ਪੀ.ਕੇ. ਸਹਿਜਪਾਲ ਅਤੇ ਡਾਇਰੈਕਟਰ, ਯੁਵਕ ਭਲਾਈ, ਡਾ. ਜਗਜੀਤ ਕੌਰ ਕਨਵੀਨਰ ਨਿਯੁਕਤ ਕੀਤੇ ਹਨ। ਇਸ ਤੋਂ ਇਲਾਵਾ ਫਿਜ਼ਿਕਸ ਵਿਭਾਗ ਤੋਂ ਪ੍ਰੋ. ਬੀ.ਐਸ. ਬਾਜਵਾ, ਪੰਜਾਬੀ ਅਧਿਐਨ ਸਕੂਲ ਤੋਂ ਪ੍ਰੋ. ਸੁਹਿੰਦਰਬੀਰ ਸਿੰਘ, ਕਮਿਸਟਰੀ ਵਿਭਾਗ ਦੇ ਪ੍ਰੋ. ਗੀਤਾ ਹੁੰਦਲ, ਕਾਮਰਸ ਅਤੇ ਬਿਜ਼ਨੈਸ ਮੈਨੇਜਮੈਂਟ ਦੇ ਡਾ. ਮਨਦੀਪ ਕੌਰ, ਫਾਰਮਾਸਿਊਟੀਕਲ ਸਾਇੰਸਜ਼ ਦੇ ਮਿਸਜ਼ ਰਾਜਬੀਰ ਭੱਟੀ, ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਸ੍ਰੀ ਅਸ਼ਵਨੀ ਕੁਮਾਰ ਲੂਥਰਾ ਬਾਕੀ ਮੈਂਬਰਾਂ ਵਿਚ ਸ਼ਾਮਿਲ ਹਨ।
ਵਿਦੇਸ਼ੀ ਵਿਦਿਆਰਥੀ ਐਡਵਾਈਜ਼ਰੀ ਕਮੇਟੀ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਬੌਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਦੇ ਪ੍ਰੋਫੈਸਰ ਅਵਿਨਾਸ਼ ਨਾਗਪਾਲ ਇਸ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤੇ ਹਨ। ਕਮੇਟੀ ਦੇ ਬਾਕੀ ਮੈਂਬਰਾਂ ਵਿਚ ਬਾਇਓ ਟੈਕਨਾਲੋਜੀ ਵਿਭਾਗ ਤੋਂ ਪ੍ਰੋ. ਗੁਰਚਰਨ ਕੌਰ, ਮਾਈਕਰੋਬਾਇਓਲੋਜੀ ਵਿਭਾਗ ਤੋਂ ਪ੍ਰੋ. ਦਲਜੀਤ ਸਿੰਘ ਅਰੋੜਾ, ਕੈਮਿਸਟਰੀ ਵਿਭਾਗ ਤੋਂ ਪ੍ਰੋ. ਪਲਵਿੰਦਰ ਸਿੰਘ ਅਤੇ ਕਾਨੂੰਨ ਵਿਭਾਗ ਤੋਂ ਪ੍ਰੋ. ਰਤਨ ਸਿੰਘ ਸ਼ਾਮਿਲ ਹਨ।
ਪ੍ਰੋਫੈਸਰ ਇੰਚਾਰਜ, ਲੋਕ ਸੰਪਰਕ