ਅੰਮ੍ਰਿਤਸਰ: 02 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੋਣ ਕਰਕੇ ਜਿਥੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਚਲਾ ਰਹੀ ਹੈ ਉਥੇ ਨਾਲ ਹੀ ਪੰਜਾਬ ਦੇ ਨੌਜਵਾਨਾਂ ਵਿਚ ਵਧ ਰਹੇ ਪਤਿਤਪੁਣੇ ਤੇ ਨਸ਼ਾ ਖੋਰੀ ਨੂੰ ਜੜ•ੋਂ ਖਤਮ ਕਰਨ ਦਾ ਵਿਸ਼ੇਸ਼ ਉਪਰਾਲਾ ਲਗਾਤਾਰ ਕਰ ਰਹੀ ਹੈ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਪੰਜਾਬ ਦੇ ਮਾਝਾ, ਮਾਲਵਾ ਤੇ ਦੁਆਬਾ ਜੋਨ ਤੋਂ ਇਲਾਵਾ ਹਰਿਆਣਾ, ਉਤਰਾਂਚਲ, ਦਿੱਲੀ ਤੇ ਜੰਮੂ ਕਸ਼ਮੀਰ ਦੇ ਸਕੂਲਾਂ ਵਿਚ ਸੁੰਦਰ ਦਸਤਾਰ ਮੁਕਾਬਲੇ ਲਹਿਰ ਚਲਾਈ ਜਿਸ ਵਿਚ ਲਗਭਗ 1200 ਸਕੂਲਾਂ ਤੋਂ 16000 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਹਰੇਕ ਜ਼ਿਲ•ੇ ਵਿਚੋਂ ਸਕੂਲੀ ਦਸਤਾਰ ਵਾਲੇ 13 ਬੱਚੇ ਲਏ ਗਏ ਉਨ•ਾਂ ਵਿਚੋਂ 1, 2, 3 ਸਥਾਨ ਵਾਲੇ ਤੇ 10 ਵਿਸ਼ੇਸ਼ ਬੱਚਿਆਂ ਦੀ ਚੋਣ ਕੀਤੀ ਗਈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸੁੰਦਰ ਦਸਤਾਰ ਮੁਕਾਬਲਿਆਂ ਦੌਰਾਨ ਚੁਣੇ ਗਏ ਤਕਰੀਬਨ 300 ਵਿਦਿਆਰਥੀਆਂ ਦਾ 7 ਅਪ੍ਰੈਲ ਨੂੰ ਖਾਲਸੇ ਦੇ ਸਾਜਨਾ ਅਸਥਾਨ ਤਖਤ ਸ੍ਰੀ ਕੇਸਗੜ• ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਰਬ-ਹਿੰਦ ਦਸਤਾਰ ਮੁਕਾਬਲਾ ਹੋਵੇਗਾ। ਜਿਹੜੇ ਵਿਦਿਆਰਥੀ ਇਸ ਮੁਕਾਬਲੇ ਦੌਰਾਨ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨਗੇ ਉਨ•ਾਂ ਵਿਦਿਆਰਥੀਆਂ ਨੂੰ ਕ੍ਰਮਵਾਰ 31000/-, 21000/- ਤੇ 11000/- ਦਾ ਵਿਸ਼ੇਸ਼ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਦਸ ਵਿਸ਼ੇਸ਼ ਵਿਦਿਆਰਥੀਆਂ ਨੂੰ 51,51 ਸੌ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਜਿਹੜੇ ਵਿਦਿਆਰਥੀ ਸੁੰਦਰ ਦਸਤਾਰ ਮੁਕਾਬਲਿਆਂ ‘ਚ ਜ਼ਿਲ•ੇ ਪੱਧਰ ਤੇ ਚੁਣੇ ਗਏ ਸਨ ਉਨ•ਾਂ ਵਿਦਿਆਰਥੀਆਂ ਦੀ ਵੀ 11,11 ਸੌ ਰੁਪਏ ਦੇ ਕੇ ਹੌਸਲਾ ਅਫਜ਼ਾਈ ਕੀਤੀ ਜਾਵੇਗੀ ਤੇ ਇਸ ਮੌਕੇ ਦਸਤਾਰ ਸਬੰਧੀ ਲੇਖਾ ਭਰਪੂਰ ਸੋਵੀਨਰ ਵੀ ਜਾਰੀ ਕੀਤਾ ਜਾਵੇਗਾ।
ਉਨ•ਾਂ ਦੇਸ਼ ਭਰ ‘ਚ ਵੱਸਦੇ ਸਮੂਹ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਆਪਣੇ ਮੂਲ ਨੂੰ ਪਛਾਣਦੇ ਹੋਏ ਬੱਚਿਆਂ ਨੂੰ ਸਾਬਤ ਸੂਰਤ ਗੁਰਸਿੱਖ ਬਨਾਉਣ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਨੌਜਵਾਨ ਬੱਚਿਆਂ ਨੂੰ ਬਾਣੀ ਦੇ ਬਾਣੇ ਦੇ ਧਾਰਨੀ ਹੋਣ ਵਲ ਪ੍ਰੇਰਣ ਤਾਂ ਜੋ ਕੁਰਾਹੇ ਪਈ ਨੌਜਵਾਨੀ ਨੂੰ ਨਸ਼ਿਆਂ ਤੇ ਪਤਿਤਪੁਣੇ ਤੋਂ ਬਚਾਅ ਕੇ ਆਪਣੇ ਅਸਲ ਗੁਰਸਿੱਖੀ ਵਾਲੇ ਸਰੂਪ ‘ਚ ਲਿਆਂਦਾ ਜਾ ਸਕੇ।