ਭਾਰਤ ਨੇ ਦਿਨ ਬਦਿਨ ਵੱਧ ਰਹੇ ਗੈਰ ਸੰਚਾਰੀ ਰੋਗਾਂ ਦਾ ਟਾਕਰਾ ਕਰਨ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਹੈ । ਅੱਜ ਨਵੀਂ ਦਿੱਲੀ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਤੇ ਵਿਸ਼ਵ ਸਿਹਤ ਸੰਸਥਾ ਵੱਲੋਂ ਵਿਸ਼ਵ ਸਿਹਤ ਦਿਵਸ 2013 ਦੇ ਸਬੰਧ ਵਿੱਚ ਰਾਸ਼ਟਰੀ ਕਾਨਫਰੰਸ ਦਾ ਉਦਾਘਟਨ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਨੇ ਕਿਹਾ ਕਿ ਦਿਲ ਦੇ ਰੋਗਾਂ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਦੇ ਮਾਮਲਿਆਂ ਵਿੱਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ ਜਿਸ ਨੂੰ ਕਾਬੂ ਹੇਠ ਲਿਆਉਣ ਦੀ ਲੋੜ ਹੈ । ਉਹਨਾਂ ਦੱਸਿਆ ਕਿ 2008 ਵਿੱਚ ਹੋਈਆਂ ਕੁਲ ਮੌਤਾਂ ਵਿਚੋਂ 24 ਫੀਸਦੀ ਮੌਤਾਂ ਦਿਲ ਦੇ ਰੋਗਾਂ ਕਾਰਨ ਹੋਈਆਂ ਹਨ । ਉਹਨਾਂ ਨੇ ਦੱਸਿਆ ਕਿ ਕੈਂਸਰ , ਸ਼ੂਗਰ , ਦਿਲ ਦੇ ਰੋਗਾਂ ਅਤੇ ਸਟਰੋਕ ਤੇ ਕਾਬੂ ਪਾਉਣ ਲਈ ਚੱਲ ਰਹੇ ਰਾਸ਼ਟਰੀ ਪ੍ਰੋਗਰਾਮ ਨੂੰ 12ਵੀਂ ਯੋਜਨਾ ਦੌਰਾਨ ਦੇਸ਼ ਦੇ ਸਾਰੇ ਜ਼ਿਲਿ•ਆਂ ਵਿੱਚ ਲਾਗੂ ਕੀਤਾ ਜਾਵੇਗਾ ਜੋ ਫਿਲਹਾਲ 100 ਜ਼ਿਲਿ•ਆਂ ਵਿੱਚ ਚੱਲ ਰਿਹਾ ਹੈ । ਉਹਨਾਂ ਇਹ ਜਾਣਕਾਰੀ ਵੀ ਦਿੱਤੀ ਕਿ 30 ਸਾਲ ਤੇ ਇਸ ਤੋਂ ਉੱਪਰ ਦੀ ਉਮਰ ਦੇ 1 ਕਰੋੜ 76 ਲੱਖ ਲੋਕਾਂ ਦੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਗਈ ਹੈ । ਇਹਨਾਂ ਵਿਚੋਂ 7.22 ਫੀਸਦੀ ਨੂੰ ਸ਼ੂਗਰ ਤੇ 6.59 ਫੀਸਦੀ ਨੂੰ ਉਚ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਸੀ । ਇਸ ਸਾਲ ਵਿਸ਼ਵ ਸਿਹਤ ਦਿਵਸ ਦਾ ਥੀਮ ਉਚ ਬਲੱਡ ਪ੍ਰੈਸ਼ਰ ਰੱਖਿਆ ਗਿਆ ਹੈ । ਵਿਸ਼ਵ ਸਿਹਤ ਸੰਸਥਾ ਦੇ ਭਾਰਤ ਵਿੱਚ ਨੁਮਾਇੰਦੇ ਡਾਕਟਰ ਨਾਟਾ ਮੈਨਾਬਡੇਅ ਨੇ ਦੱਸਿਆ ਕਿ ਹਰ ਵਰ•ੇ ਵਿਸ਼ਵ ਭਰ ਵਿੱਚ 90 ਲੱਖ ਮੌਤਾਂ ਹਾਈ ਬਲੱਡ ਪ੍ਰੈਸ਼ਰ ਤੇ ਇਸ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਹੁੰਦੀਆਂ ਨੇ । ਕਾਨਫਰੰਸ ਵਿੱਚ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਸਵੱਸਥ ਜੀਵਨ ਲਈ ਢੁੱਕਵੇਂ ਵਾਤਾਵਰਨ ਨੂੰ ਯਕੀਨੀ ਬਣਾਉਣ ਵਾਸਤੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ । ਅੱਤਰੀ/ਨਿਰਮਲਕਿ ਸਮੇਂ ਦੀ ਮੰਗ ਹੈ ਕਿ ਸੈਰ ਸਪਾਟੇ ਦੇ ਨਿਰੰਤਰ ਵਿਕਾਸ ਲਈ ਠੋਸ ਉਪਰਾਲੇ ਕੀਤੇ ਜਾਣ । ਉਹਨਾਂ ਨੇ ਦੱਸਿਆ ਕਿ ਹੁਣ ਤੱਕ 21 ਦੇਸ਼ਾਂ ਨੇ ਇਸ ਵਿੱਚ ਸ਼