April 4, 2013 admin

ਪੰਜਾਬ ਵਿੱਚ ਸਤਲੁਜ ਤੇ ਿਬਆਸ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ 361 ਕਰੋੜ 69 ਲੱਖ ਰੁਪਏ

 ਕੌਮੀ ਦਰਿਆ ਸਾਂਭ ਸੰਭਾਲ ਲਈ ਚੱਲ ਰਹੇ ਰਾਸ਼ਟਰੀ ਪ੍ਰਾਜੈਕਟ ਹੇਠ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਆਉਂਦੇ ਖਰਚੇ ਵਿੱਚ ਕੇਂਦਰ ਅਤੇ ਰਾਜਾਂ ਵੱਲੋਂ ਯੋਗਦਾਨ ਪਾਇਆ ਜਾਂਦਾ ਹੈ । ਪੰਜਾਬ ਨੂੰ ਸਤਲੁਜ ਤੇ ਬਿਆਸ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ 361 ਕਰੋੜ 69 ਲੱਖ ਰੁਪਏ ਜਾਰੀ ਕੀਤੇ ਗਏ ਹਨ । ਕੇਂਦਰ ਵੱਲੋਂ ਇਹ ਰਕਮ ਪੰਜਾਬ ਸਰਕਾਰ ਵੱਲੋਂ ਨਾਮਜ਼ਦ ਕੀਤੀ ਗਈ ਸੰਸਥਾ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਨੂੰ ਦਿੱਤੀ ਗਈ ਹੈ । ਕੇਂਦਰ ਤੇ ਰਾਜ ਪੱਧਰ ਤੇ ਵੱਖ ਵੱਖ ਮਨਜ਼ੂਰ ਪ੍ਰਦੂਸ਼ਣ ਮੁਕਤ ਸਕੀਮਾਂ ਹੇਠ ਕੀਤੇ ਗਏ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਾਂਦਾ ਹੈ । ਇਸ ਤੋਂ ਇਲਾਵਾ ਅਜ਼ਾਦ ਸੰਸਥਾਵਾਂ ਵੱਲੋਂ ਤੀਜੀ ਧਿਰ ਵਜੋਂ ਇਸ ਪ੍ਰਗਤੀ ਦੀ ਜਾਂਚ ਵੀ ਕਰਵਾਈ ਜਾਂਦੀ ਹੈ । 

ਊਸ਼ਾ/ਨਿਰਮਲ

Translate »