April 4, 2013 admin

ਰੇਲਵੇ ਸਟੇਸ਼ਨ ਵਿਖੇ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਦਾ ਮਾਡਲ ਸ਼ਸ਼ੋਭਿਤ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਹੋਣਗੀਆਂ- ਜਥੇ.ਅਵਤਾਰ ਸਿੰਘ

 ਅੰਮ੍ਰਿਤਸਰ: 04 ਅਪ੍ਰੈਲ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਤਿਹਾਸਕ ਮਹੱਤਤਾ ਨੂੰ ਪ੍ਰਗਟਾਉਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਗੋਲਡ ਪਲੇਟਡ ਮਾਡਲ ਸ੍ਰੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਸ਼ਸ਼ੋਭਿਤ ਕੀਤਾ ਗਿਆ, ਜਿਸ ਤੋਂ ਅੱਜ  ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਦਾ ਹਟਾਇਆ ਗਿਆ। ਇਸ ਤੋਂ ਪਹਿਲਾਂ ਭਾਈ ਰਾਜਦੀਪ ਸਿੰਘ ਅਰਦਾਸੀਏ ਨੇ ਸ੍ਰੀ ਅਨੰਦ ਸਾਹਿਬ ਜੀ ਦੀਆਂ ਪੰਜ ਪੌੜੀਆਂ ਦਾ ਪਾਠ ਕਰਕੇ ਅਰਦਾਸ ਕੀਤੀ।

ਇਸ ਮੌਕੇ ਉਨ•ਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਨੁੱਖਤਾ ਲਈ ਰੂਹਾਨੀਅਤ ਦੇ ਅਸਥਾਨ ਹਨ ਅਤੇ ਇਸ ਪਾਵਨ ਅਸਥਾਨ ਦੀ ਸ਼ੋਭਾ ਅਤੇ ਵਡਿਆਈ ਦੇ ਮੱਦੇ ਨਜ਼ਰ ਇਹ ਮਾਡਲ ਸ਼ਸ਼ੋਭਿਤ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਇਸ ਮਾਡਲ ਲਈ ਲੋੜੀਦਾ ਫਡੀਸ਼ਨ ਮੁਕੰਮਲ ਰੂਪ ‘ਚ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਅਤੇ ਭਾਰਤ-ਪਾਕਿ ਸਰਹੱਦ ਵਾਹਗਾ ਬਾਰਡਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਸ਼ਸ਼ੋਭਿਤ ਕੀਤੇ ਜਾ ਚੁੱਕੇ ਹਨ।

ਇਸ ਮੌਕੇ ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ.ਬਿਕਰਮ ਸਿੰਘ ਕੋਟਲਾ ਤੇ ਸ.ਬਲਦੇਵ ਸਿੰਘ ਐਮ.ਏ. ਮੈਂਬਰ ਸ਼੍ਰੋਮਣੀ ਕਮੇਟੀ, ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ.ਦਿਲਜੀਤ ਸਿੰਘ ‘ਬੇਦੀ’ ਐਡੀਸ਼ਨਲ ਸਕੱਤਰ, ਸ.ਪਰਮਜੀਤ ਸਿੰਘ ਸਰੋਆ ਮੀਤ ਸਕੱਤਰ, ਕਾਰਸੇਵਾ ਭੂਰੀ ਵਾਲਿਆਂ ਵੱਲੋਂ ਬਾਬਾ ਸੁਖਵਿੰਦਰ ਸਿੰਘ, ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਮਨਜੀਤ ਸਿੰਘ ਭੀਲੋਵਾਲ ਹਿਊਮਨ ਵੈਲਫੇਅਰ ਸੁਸਾਇਟੀ ਆਫ ਪੰਜਾਬ, ਸ.ਰਾਮ ਸਿੰਘ ਸਾਬਕਾ ਮੀਤ ਸਕੱਤਰ, ਸ.ਮੋਹਨਜੀਤ ਸਿੰਘ ਏਰੀਆ ਮੈਨੇਜਰ ਰੇਲਵੇ ਵਿਭਾਗ, ਸ੍ਰੀ ਵਿਮਲ ਕੁਮਾਰ ਸਟੇਸ਼ਨ ਸੁਪ੍ਰਿੰਟੈਂਡੈਂਟ, ਸ੍ਰੀ ਕੁਲਦੀਪ ਕੁਮਾਰ ਏ.ਡੀ.ਐਸ.ਟੀ.ਈ., ਸ੍ਰੀ ਰਵੀ ਕੁਮਾਰ ਏ.ਡੀ.ਈ.ਈ. (ਅਸਿਸਟੈਂਟ ਡਵੀਜਨ ਇਲੈਕਟ੍ਰੀਕਲ ਇੰਜੀਨੀਅਰ), ਸ.ਉਂਕਾਰ ਸਿੰਘ ਐਸ.ਐਸ.ਈ.ਸੀ.ਡਬਲਯੂ., ਸ੍ਰੀ ਕ੍ਰਿਸਨ ਲਾਲ ਤੇ ਸ.ਐਸ.ਪੀ.ਐਸ. ਬੰਗਾ ਆਦਿ ਹਾਜ਼ਰ ਸਨ।

ਨੋਟ:- ਤਸਵੀਰ ਈ-ਮੇਲ ਕੀਤੀ ਗਈ ਹੈ।

Translate »