ਹਥਿਆਰਬੰਦ ਸੈਨਾਵਾਂ ਦੇ ਕਰਮਚਾਰੀਆਂ ਦੀ ਅਗੇਤੇ ਖੇਤਰਾਂ ਵਿੱਚ ਤਾਇਨਾਤੀ ਦੀ ਥਾਂ ਨੂੰ ਗੁਪਤ ਰੱਖਿਆ ਜਾਂਦਾ ਹੈ। ਅਜੋਕੇ ਸਮੇਂ ਵਿੱਚ ਜ਼ਿਆਦਾਤਰ ਲੋਕਾਂ ਵਾਸਤੇ ਮੋਬਾਇਲ ਅਤੇ ਇੰਟਰਨੈੱਟ ਸੰਚਾਰ ਦੇ ਚਹੇਤੇ ਮਾਧਿਅਮ ਬਣੇ ਹੋਏ ਨੇ ਪਰ ਜ਼ਰੂਰੀ ਨਹੀਂ ਕਿ ਇਹ ਸਹੂਲਤ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਜਵਾਨਾਂ ਨੂੰ ਵੀ ਉਪਲਬੱਧ ਹੋਵੇ ਤੇ ਫਿਰ ਉਹ ਆਪਣੇ ਸਗੇ ਸਬੰਧੀਆਂ ਤੇ ਦੋਸਤਾਂ ਨਾਲ ਸੰਪਰਕ ਕਿਵੇਂ ਸਥਾਪਤ ਰੱਖਦੇ ਹਨ। ਫੌਜੀਆਂ ਕੋਲ ਖੱਤ ਭੇਜਣ ਲਈ ਲਿਫਾਫੇ ਜਾਂ ਅੰਤਰਦੇਸੀ ਪੱਤਰ ਉੱਪਰ ਫੌਜੀ ਦਾ ਨਾਂ ਤੇ ਇਕਾਈ ਦਾ ਨਾਂ ਲਿਖ ਕੇ ਮਾਰਫਤ 56 ਜਾਂ 99 ਏ ਪੀ ਓ ਲਿਖ ਕੇ ਡਾਕ ਰਾਹੀਂ ਭੇਜਿਆ ਜਾਂਦਾ ਹੈ । ਏ ਪੀ ਓ ਦਾ ਸੰਖਿਆ ਨੰਬਰ ਕ੍ਰਮਵਾਰ ਪੱਛਮੀ ਜਾਂ ਪੂਰਬੀ ਸੈਕਟਰ ਵਿੱਚ ਤਾਇਨਾਤੀ ਉੱਪਰ ਨਿਰਭਰ ਕਰਦਾ ਹੈ। ਉਹ ਭਾਵੇਂ ਦੂਰ ਦੁਰਾਡੇ ਦੇ ਅਗੇਤੇ ਟਿਕਾਣਿਆਂ ਜਾਂ ਅਜਿਹੇ ਖੇਤਰਾਂ ਵਿੱਚ ਤਾਇਨਾਤ ਹੋਣ ਜਿਥੇ ਬਾਜ ਵੀ ਉਡਾਨ ਨਹੀਂ ਭਰ ਸਕਦਾ ਪਰ ਫੌਜੀ ਡਾਕ ਸੇਵਾ ਏ ਪੀ ਐਸ ਆਪਣੇ ਫੌਜੀ ਡਾਕਘਰ ਅਤੇ ਕਈ ਹੋਰ ਖੇਤਰੀ ਡਾਕਘਰਾਂ ਦੇ ਸਹਾਇਕ ਨੈੱਟਵਰਕ ਰਾਹੀਂ ਸਮੇਂ ਉਪੱਰ ਡਾਕ ਪਹੁੰਚਾਉਣ ਨੂੰ ਯਕੀਨੀ ਬਣਾਉਂਦਾ ਹੈ । 56 ਅਤੇ 99 ਏ ਪੀ ਓ ਨਵੀਂ ਦਿੱਲੀ ਚੋਂ ਬਾਹਰ ਕੰਮ ਕਰ ਰਹੇ ਦੋ (ਇਕ ਸੀ ਬੀ ਪੀ ਓ )ਅਤੇ ਕੋਲਕਾਤਾ (ਦੋ ਸੀ ਬੀ ਪੀ ਓ) ਕੇਂਦਰੀ ਅਧਾਰ ਡਾਕਘਰ ਹਨ ਜਿਥੇ ਡਾਕ ਨੂੰ ਛਾਂਟਿਆ ਜਾਂਦਾ ਹੈ । ਇਹਨਾਂ ਦੋਹਾਂ ਵੱਲੋਂ ਹਥਿਆਰਬੰਦ ਸੈਨਾਵਾਂ ਦੀਆਂ ਸਮੁੱਚੀਆਂ ਡਾਕ ਜ਼ਰੂਰਤਾਂ ਅਤੇ ਕੁਝ ਹੋਰ ਸਹਾਇਕ ਨੀਮ ਫੌਜੀ ਸੰਗਠਨਾਂ ਦੀਆਂ ਲੋੜਾਂ ਨੂੰ ਦੇਸ਼ ਦੇ ਅੰਦਰ ਹੀ ਪੂਰਾ ਕੀਤਾ ਜਾਂਦਾ ਹੈ । ਏ ਪੀ ਐਸ ਦੇ ਦੋ ਪ੍ਰਮੁੱਖ ਡਾਕ ਕੇਂਦਰਾਂ ਦੀ ਸ਼ੁਰੂਆਤ ਦਾ ਇਕ ਦਿਲਚਸਪ ਪਿਛੋਕੜ ਹੈ। ਅਗਸਤ 1945 ਵਿੱਚ ਸਹਿਯੋਗੀ ਸੈਨਿਕਾਂ ਦੀ ਜਾਪਾਨ ਉੱਪਰ ਫਤਿਹ ਤੋਂ ਬਾਅਦ ਭਾਰਤੀ ਸੈਨਾ ਡਾਕ ਸੇਵਾ ਦੇ ਤੌਰ ਤੇ ਸ਼ੁਰੂ ਕੀਤੀ ਗਈ ਤੇ ਇਸ ਵਿੱਚ137 ਐਫ ਪੀ ਓ ਖੇਤਰੀ ਡਾਕਘਰਾਂ ਨੂੰ ਬੰਦ ਕਰਨ ਦਾ ਅਮਲ ਸ਼ੁਰੂ ਹੋਇਆ। ਸਿਕੰਦਰਾਬਾਦ ਵਿੱਚ 30 ਜੂਨ 1941 ਨੂੰ ਸਥਾਪਤ 56 ਐਫ ਪੀ ਓ ਇਕ ਮਾਤਰ ਅਜਿਹਾ ਐਫ ਪੀ ਓ ਬਚਿਆ ਏ ਜਿਸ ਨੂੰ ਅਜੇ ਬੰਦ ਕੀਤਾ ਜਾਣਾ ਹੈ । ਜਾਪਾਨ ਵਿੱਚ ਈਵਾਕੁਨੀ ਤੋਂ ਬ੍ਰਿਟਿਸ਼ ਕਾਮਨਵੈਲਥ ਆਕੂਪੇਸ਼ਨ ਫੋਰਸ ਏਅਰਬੇਸ ਦੇ ਵਾਪਸ ਆਉਣ ਮਗਰੋਂ ਵੀ 56 ਐਫ ਪੀ ਓ ਨੂੰ ਜਾਰੀ ਰੱਖਿਆ ਗਿਆ। 24 ਅਕਤੂਬਰ 1947 ਨੂੰ ਇਸ ਨੂੰ ਨਵਾਂ ਕੋਡ ਸੁਰੱਖਿਆ ਐਡਰੈਸ ਦੇ ਕੇ ਨਵੀਂ ਦਿੱਲੀ ਵਿੱਚ ਡਾਕ ਛਾਂਟਣ ਲਈ ਨਵੇਂ ਅਧਾਰ ਵਾਸਤੇ ਮਾਰਫਤ 56 ਏ ਪੀ ਓ ਦੇ ਤੌਰ ਤੇ ਸ਼ੁਰੂ ਕੀਤਾ ਗਿਆ । ਇਸ ਦਾ ਮਕਸਦ 20 ਅਕਤੂਬਰ 1947 ਵਿੱਚ ਪਾਕਿਸਤਾਨੀ ਹਮਲਾਵਰਾਂ ਦੇ ਭਾਰਤ ਵਿੱਚ ਦਾਖਲੇ ਦੇ ਨਤੀਜੇ ਵਜੋਂ ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਫੌਜੀਆਂ ਦੀ ਡਾਕ ਲੋੜਾਂ ਨੂੰ ਪੂਰਾ ਕਰਨਾ ਸੀ । ਇਸ ਵੇਲੇ ਮਾਰਫਤ 56 ਏ ਪੀ ਓ ਪਤੇ ਦੀ ਡਾਕ ਵਾਸਤੇ ਇਕ ਸੀ ਬੀ ਪੀ ਓ ਦੇ ਹੇਠ 350 ਤੋਂ ਵਧੇਰੇ ਐਫ ਪੀ ਓ ਨੇ ਜਿਹੜੇ ਪੂਰਬੀ ਸੈਕਟਰ ਤੋਂ ਇਲਾਵਾ ਦੇਸ਼ ਦੇ ਸਮੁੱਚੇ ਖੇਤਰ ਵਿੱਚ ਤਾਇਨਾਤ ਫੌਜੀਆਂ ਦੀ ਡਾਕ ਲੋੜਾਂ ਨੂੰ ਪੂਰਾ ਕਰ ਰਹੇ ਹਨ । ਏ ਪੀ ਐਸ ਕੋਰ ਵੱਲੋਂ ਪਹਿਲੀ ਮਾਰਚ ਨੂੰ ਆਪਣਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। 1947 ਤੱਕ ਇਹ ਭਾਰਤੀ ਆਮ ਸੇਵਾ ਦਾ ਇਕ ਹਿੱਸਾ ਸੀ ਜਿਸ ਨੂੰ ਬੰਦ ਕਰਕੇ ਸੈਨਾ ਸਰਵਿਸ ਕੋਰ ਦੇ ਨਾਲ ਇਸ ਨੂੰ ਡਾਕ ਸ਼ਾਖਾ ਰੂਪ ਵਿੱਚ ਜੋੜਿਆ ਗਿਆ। ਪਹਿਲੀ ਮਾਰਚ 1972 ਨੂੰ ਇਸ ਨੂੰ ਆਜ਼ਾਦ ਕੋਰ ਦੇ ਰੂਪ ਵਿੱਚ ਸਥਾਪਤ ਕੀਤਾ ਗਿਆ । ਏ ਪੀ ਐਸ ਨੇ ਉਡਦੇ ਹੋਏ ਹੰਸ ਨੂੰ ਆਪਣੇ ਪ੍ਰਤੀਕ ਚਿੰਨ ਵਜੋਂ ਅਪਣਾਇਆ ਹੈ । ਹੰਸ ਨੂੰ ਮਹਾ ਭਾਰਤ ਸਮੇਤ ਕਈ ਭਾਰਤੀ ਪੁਰਾਣਕ ਕਥਾਵਾਂ ਵਿੱਚ ਸੰਦੇਸ਼ ਵਾਹਕ ਦੇ ਰੂਪ ਨਾਲ ਜਾਣਿਆ ਜਾਂਦਾ ਹੈ । ਹੰਸ ਇਕ ਅਜਿਹਾ ਪੰਛੀ ਹੈ ਜਿਸ ਨੂੰ ਤਾਕਤ , ਹਿੰਮਤ, ਰਫਤਾਰ ਤੇ ਔਖੇ ਤੋਂ ਔਖੇ ਸਥਾਨਾਂ ਤੱਕ ਪਹੁੰਚਣ ਦੀ ਸਮਰੱਥਾ ਰੱਖਣ ਵਜੋਂ ਜਾਣਿਆ ਜਾਂਦਾ ਹੈ । ਏ ਪੀ ਐਸ ਵੱਲੋਂ ਸੈਨਿਕਾਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ । ਜਿਹਨਾਂ ਵਿੱਚ ਸਪੀਡ ਪੋਸਟ , ਐਕਸਪ੍ਰੈਸ ਪਾਰਸਲ , ਈ ਪੋਸਟ , ਡਾਕਘਰ ਬੱਚਤ ਖਾਤਾ , ਡਾਕ ਜੀਵਨ ਬੀਮਾ ਆਦਿ ਵੀ ਸ਼ਾਮਲ ਹਨ। ਮੋਬਾਇਲ ਸੇਵਾ ਦੇ ਵਿਸਥਾਰ ਤੇ ਇੰਟਰਨੈਟ ਦੀ ਲੋਕਪ੍ਰਿਯਤਾ ਦੇ ਬਾਵਜੂਦ ਡਾਕ ਦੇ ਮਹੱਤਵ ਵਿੱਚ ਕੋਈ ਕਮੀ ਨਹੀਂ ਆਈ । ਪੂਰਬੀ ਕਮਾਨ ਏ ਪੀ ਐਸ ਵਿੱਚ ਬ੍ਰਿਗੇਡੀਅਰ ਬੀ ਚੰਦਰ ਸ਼ੇਖਰ ਇਸ ਨੂੰ ਸਰਕਾਰੀ ਅਤੇ ਵਪਾਰਕ ਡਾਕ ਵਿੱਚ ਵਾਧੇ ਵਜੋਂ ਸਵੀਕਾਰ ਕਰਦੇ ਹਨ। ਇਸ ਦਾ ਸਮਰਥੱਨ ਕਰਦੇ ਹੋਏ ਦੋ ਸੀ ਬੀ ਪੀ ਓ ਵਿੱਚ ਕਮਾਂਡੈਂਟ ਕਰਨਲ ਅਖਿਲੇਸ਼ ਪਾਂਡੇ ਕਹਿੰਦੇ ਹਨ ਕਿ ਬੈਂਕਾਂ, ਬੀਮਾ ਤੇ ਨਿਵੇਸ਼ ਕੰਪਨੀਆਂ ਵਰਗੇ ਸੇਵਾਵਾਂ ਦੇਣ ਵਾਲੀਆਂ ਵਪਾਰਕ ਕਾਰੋਬਾਰ ਨਾਲ ਸਬੰਧਤ ਡਾਕ ਲਗਾਤਾਰ ਵੱਧ ਰਹੀ ਹੈ । ਫੌਜ ਆਪਣੀ ਗੁਪਤ ਸਰਕਾਰੀ ਡਾਕ ਲਈ ਅਕਸਰ ਸ਼ਡਿਊਲ ਡਿਸਪੈਚ ਸੇਵਾ ਦਾ ਇਸਤੇਮਾਲ ਕਰਦੀ ਹੈ । ਸੰਗਠਨ ਵਿੱਚ ਡੈਪੂਟੇਸ਼ਨ ਤੇ ਡਾਕ ਸੇਵਾ ਦੇ ਅਧਿਕਾਰੀ ਲਏ ਜਾਂਦੇ ਹਨ ਜਿਹੜੇ ਡਾਕ ਵਿਭਾਗ ਦੇ 75 ਫੀਸਦੀ ਕਰਮਚਾਰੀਆਂ ਨਾਲ ਮਿਲ ਕੇ ਕੰਮ ਕਰਦੇ ਨੇ । ਆਪਣੀ ਸਫਲਤਾ ਦੇ ਬਾਅਦ ਵੀ ਇਹਨਾਂ ਵਿੱਚ ਕੰਮ ਕਰਨ ਦਾ ਉਤਸ਼ਾਹ ਨਹੀਂ ਘਟਿਆ ਤੇ ਇਹ ਲਗਾਤਾਰ ਨਵੀਆਂ ਸੇਵਾਵਾਂ ਵਿਕਸਤ ਕਰਦੇ ਹਨ ਤਾਂ ਜੋ ਸੰਤੁਸ਼ਟ ਗ੍ਰਾਹਕਾਂ ਦੇ ਅਧਾਰ ਨੂੰ ਬਰਕਰਾਰ ਰੱਖਿਆ ਜਾ ਸਕੇ । ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਉਡਦਾ ਹੋਇਆ ਹੰਸ ਉਹਨਾਂ ਨੂੰ ਹਮੇਸ਼ਾ ਪਰਿਵਾਰ ਦੇ ਮੈਂਬਰਾਂ ਤੇ ਮਿੱਤਰਾਂ ਦੇ ਨਾਲ ਸੰਪਰਕ ਵਿੱਚ ਰੱਖੇਗਾ ਭਾਵੇਂ ਉਹਨਾਂ ਦੀ ਤਾਇਨਾਤੀ ਦੂਰ ਦੁਰਾਡੇ ਖੇਤਰਾਂ ਵਿੱਚ ਹੋਵੇ ਜਾਂ ਗੁਪਤ ਸਥਾਨਾਂ ਉੱਪਰ । ਜਦ ਫੌਜੀਆਂ ਨੂੰ ਆਪਣੇ ਸਗੇ ਸਬੰਧੀਆਂ ਜਾਂ ਮਿੱਤਰਾਂ ਦਾ ਕੋਈ ਖੱਤ ਮਿਲਦਾ ਹੈ ਤਾਂ ਉਹਨਾਂ ਨੂੰ ਇਕ ਅਜੀਬ ਖੁਸ਼ੀ ਦਾ ਅਹਿਸਾਸ ਹੁੰਦਾ ਹੈ ਤੇ ਉਹਨਾਂ ਦੇ ਚੇਹਰੇ ਉੱਪਰ ਸੰਤੁਸ਼ਟੀ ਝਲਕਦੀ ਹੈ । ਚਿੱਠੀ ਮਿਲਣ ਉੱਪਰ ਫੌਜੀਆਂ ਦੀਆਂ ਜੋ ਭਾਵਨਾਵਾਂ ਹੁੰਦੀਆਂ ਹਨ ਉਸ ਨੂੰ ਫਿਲਮਕਾਰ ਜੇ ਪੀ ਦੱਤਾ ਨੇ ਆਪਣੀ ਫਿਲਮ ‘ਬਾਰਡਰ’ ਦੇ ਪ੍ਰਸਿੱਧ ਗੀਤ ‘ਸੰਦੇਸ਼ੇ ਆਤੇ ਹੈ ਹਮੇ ਤੜਪਾਤੇ ਹੈ ਤੋ ਚਿੱਠੀ ਆਤੀ ਹੈ’ ਵਿੱਚ ਬਹੁਤ ਚੰਗੀ ਤਰ•ਾਂ ਫਿਲਮਾਇਆ ਹੈ । ਉੱਡਦਾ ਹੋਇਆ ਹੰਸ ਅਸਲ ਵਿੱਚ ਸੈਨਿਕਾਂ ਲਈ ਮੁਸਕਰਾਹਟ ਲੈ ਕੇ ਆਉਂਦਾ ਹੈ ਤੇ ਫੌਜੀ ਦੇ ਚੇਹਰੇ ਉੱਪਰ ਅਨੋਖੀ ਖੁਸ਼ੀ ਨੂੰ ਝਲਕਾਂਦਾ ਹੈ । (ਪੀ ਆਈ ਬੀ ਜਲੰਧਰ)