ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਸਚਿਨ ਪਾਇਲਟ ਨੇ ਅੱਜ ਨਵੀਂ ਦਿੱਲੀ ਵਿੱਚ ਕੌਮਾਂਤਰੀ ਕਾਰਪੋਰੇਟ ਪ੍ਰਸ਼ਾਸਨ ਕਾਨਫਰੰਸ ਦਾ ਉਦਘਾਟਨ ਕੀਤਾ। ਇਹ ਦੋ ਦਿਨਾਂ ਕਾਨਫਰੰਸ ਦਾ ਪ੍ਰਬੰਧ ਭਾਰਤ ਵਿੱਚ ਕੰਪਨੀ ਸਕੱਤਰਾਂ ਦੀ ਸੰਸਥਾ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ‘ਤੇ ਸ਼੍ਰੀ ਸਚਿਨ ਪਾਇਲਟ ਨੇ ਕੰਪਨੀਆਂ ਉਪਰ ਜੋਰ ਦਿੱਤਾ ਕਿ ਉਹ ਸ਼ੇਅਰ ਹੋਲਡਰ ਤੋਂ ਅੱਗੇ ਵਧ ਕੇ ਲਗਾਤਾਰ ਆਪਣੀ ਕਾਰਜ ਨੀਤੀ ਨੂੰ ਬਿਹਤਰ ਬਣਾਉਣ। ਉਨਾਂ• ਨੇ ਕਿਹਾ ਕਿ ਹੁਣ ਮੌਕੇ ਹੈ ਕਿ ਖੁਸ਼ਹਾਲੀ ਨੂੰ ਅਗਲੀ ਪੀੜ•ੀ ਤੱਕ ਪਹੁੰਚਾਉਣ ਲਈ ਅਸੀਂ ਸਾਰੇ ਮਿਲ ਕੇ ਟਰੱਸਟੀ ਵਜੋਂ ਕੰਮਕਾਜ ਕਰੀਏ। ਉਨਾਂ• ਨੇ ਕਿਹਾ ਕਿ ਕੰਪਨੀਆਂ ਨੂੰ ਸ਼ੇਅਰ ਹੋਲਡਰਾਂ ਦੇ ਬਿਹਤਰ ਭਵਿੱਖ ਤੋਂ ਇਲਾਵਾ ਆਪਣੇ ਗਾਹਕਾਂ,ਭਾਈਵਾਲਾਂ, ਮੁਲਾਜ਼ਮਾਂ, ਭਾਈਚਾਰੇ ਤੇ ਦੇਸ਼ ਦੇ ਨਾਲ ਨਾਲ ਪੂਰੀ ਦੁਨੀਆਂ ਲਈ ਕੰਮ ਕਰਨਾ ਚਾਹੀਦਾ ਹੈ। ਸ਼੍ਰੀ ਪਾਇਲਟ ਨੇ ਕਿਹਾ ਕਿ ਉਨਾਂ• ਦਾ ਮੰਤਰਾਲਾ ਭਾਰਤ ਵਿੱਚ ਵਪਾਰ ਦੇ ਖੇਤਰ ਵਿੱਚ ਇੱਕ ਸੁਖਾਵਾ ਵਾਤਾਵਰਣ ਬਣਾਉਣ ਲਈ ਕੰਮ ਕਰ ਰਿਹਾ ਹੈ।