April 6, 2013 admin

ਦੂਜਾ ਭਾਰਤ ਜਲ ਸਪਤਾਹ 8 ਅਪ੍ਰੈਲ ਤੋਂ

 ਪਾਣੀ ਦੀ ਸੰਭਾਲ ਤੇ ਇਸ ਦੀ ਯੋਗ ਵਰਤੋਂ ਬਾਰੇ ਜਾਗ੍ਰਿਤੀ ਫੈਲਾਉਣ ਦੇ ਮੰਤਵ ਨਾਲ ਦੂਜਾ ਭਾਰਤ ਜਲ ਸਪਤਾਹ 8 ਅਪ੍ਰੈਲ ਤੋਂ 12 ਅਪ੍ਰੈਲ ਤੱਕ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਆਯੋਜਿਤ ਕੀਤੀ ਜਾਵੇਗਾ। ਪਾਣੀ ਦੇ ਵਸੀਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਹਰੀਸ਼ ਰਾਵਤ ਨੇ ਅੱਜ ਨਵੀਂ ਦਿੱਲੀ ਵਿੱਚ ਇਹ ਐਲਾਨ ਕੀਤਾ ਉਨਾਂ• ਨੇ ਕਿਹਾ ਕਿ ਜਲ ਸਪਤਾਹ ਦਾ ਬਹੁਤ ਮਹੱਤਵ ਹੈ, ਕਿਉਂਕਿ ਪਾਣੀ ਦੀ ਸੋਮਿਆਂ ਦੀ ਉਪਲਬੱਧਤਾ ਸੀਮਤ ਹੁੰਦੀ ਜਾ ਰਹੀ ਹੈ ਤੇ ਇਸ ਨੂੰ ਬਚਾਉਣ ਲਈ ਪਾਣੀ ਦੀ ਵਰਤੋਂ ਯੋਗ ਢੰਗ ਨਾਲ ਤੇ ਲੋੜ ਮੁਤਾਬਿਕ ਕੀਤੇ ਜਾਣ ਦੀ ਲੋੜ ਹੈ। ਉਨਾਂ• ਦੱਸਿਆ ਕਿ ਇਸ ਸਬੰਧੀ ਪੰਜ ਦਿਨਾਂ ਕਾਨਫਰੰਸ ਦਾ ਉਦਘਾਟਨ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਵੱਲੋਂ ਕੀਤਾ ਜਾਵੇਗਾ। ਭਾਰਤ ਤੋਂ ਇਲਾਵਾ 64 ਦੇਸ਼ਾਂ ਤੋਂ ਨੁਮਾਇੰਦੇ ਇਸ ਵਿੱਚ ਹਿੱਸਾ ਲੈ ਰਹੇ ਹਨ। ਇਸ ਮੌਕੇ ‘ਤੇ ਪਾਣੀ ਦੇ ਖੇਤਰ ਵਿੱਚ ਆਈਆਂ ਤਬਦੀਲੀਆਂ ਤੇ ਨਵੀਆਂ ਵਿਕਾਸ ਤਕਨੀਕਾਂ ਬਾਰੇ ਜਲ ਪ੍ਰਦਰਸ਼ਨੀ 2013 ਦਾ ਆਯੋਜਨ ਵੀ ਕੀਤਾ ਜਾਵੇਗਾ।                

Translate »