ਬਾਦਲ ਵੱਲੋਂ ਸਿੰਜਾਈ ਪ੍ਰਬੰਧਾਂ ਦੀ ਕਾਇਆ ਕਲਪ ਲਈ ਵਿਆਪਕ ਯੋਜਨਾ ਤਿਆਰ ਕਰਨ ਦੇ ਆਦੇਸ਼
੍ਹ ਰਾਜਸਥਾਨ ਫੀਡਰ ਰੀਲਾਈਨਿੰਗ ਪ੍ਰਾਜੈਕਟ ਦੀ ਟੈਂਡਰਿੰਗ ਪ੍ਰਕ੍ਰਿਆ ਇਕ ਮਹੀਨੇ ਵਿੱਚ ਮੁਕੰਮਲ ਕਰਨ ਲਈ ਆਖਿਆਚੰਡੀਗੜ੍ਹ, 7 ਅਪਰੈਲÊਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੰਜਾਈ ਪ੍ਰਬੰਧਾਂ ਦੀ ਕਾਇਆਕਲਪ ਕਰਨ ਲਈ ਸਾਰੀਆਂ ਨਹਿਰਾਂ, ਰਜਵਾਹਿਆਂ ਤੇ ਖਾਲਿਆਂ ਵਾਸਤੇ ਇਕ ਵਿਆਪਕ ਯੋਜਨਾ ਤਿਆਰ ਕੀਤੀ ਜਾਵੇਗੀ।ਇਸ ਬਾਰੇ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਬੀਤੀ ਦੇਰ ਸ਼ਾਮ ਆਪਣੇ ਸਰਕਾਰੀ ਨਿਵਾਸ ‘ਤੇ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਉਚ ਪੱਧਰੀ ਮੀਟਿੰਗ ਦੌਰਾਨ ਲਿਆ।ਮੀਟਿੰਗ ਦੌਰਾਨ ਸ. ਬਾਦਲ ਨੇ ਆਖਿਆ ਕਿ ਇਸ ਯੋਜਨਾ ਤਹਿਤ ਸਾਰੇ ਵਿਸ਼ਾਲ ਤੇ ਸੂਖਮ ਹਿੱਸਿਆਂ ਦੀ ਗਿਣਤੀ-ਮਿਣਤੀ ਵੀ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਬਿਹਤਰ ਸਿੰਜਾਈ ਸਹੂਲਤਾਂ ਦੇਣ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਦਰਿਆਵਾਂ, ਨਹਿਰਾਂ, ਰਜਵਾਹਿਆ ਤੇ ਖਾਲਿਆਂ ਵਿੱਚ ਰਸਾਅ ਨਾਲ ਅਜਾਈਂ ਜਾਂਦੇ ਪਾਣੀ ਦੀ ਵੀ ਬੱਚਤ ਕੀਤੀ ਜਾ ਸਕੇ।ਸ. ਬਾਦਲ ਨੇ ਕਿਹਾ ਕਿ ਰਾਜਸਥਾਨ ਫੀਡਰ ਦੀ ਰੀਲਾਇਨਿੰਗ ਦਾ 1565 ਕਰੋੜ ਦੀ ਲਾਗਤ ਵਾਲਾ ਪ੍ਰਾਜੈਕਟ ਸੂਬਾ ਸਰਕਾਰ ਦਾ ਮੁੱਖ ਪ੍ਰਾਜੈਕਟ ਹੈ ਜਿਸ ਨੂੰ ਅਗਲੇ ਚਾਰ ਸਾਲਾਂ ਵਿੱਚ ਮੁਕੰਮਲ ਕੀਤਾ ਜਾਣਾ ਹੈ। ਇਸ ਨਾਲ ਪਾਣੀ ਦਾ ਸਿੰਮਣਾ ਖਤਮ ਹੋ ਜਾਵੇਗਾ ਜਿਸ ਨਾਲ ਰੋਜ਼ਾਨਾ 500 ਕਿਊਸਿਕ ਪਾਣੀ ਦੀ ਬੱਚਤ ਹੋਵੇਗੀ। ਉਨ੍ਹਾਂ ਨੇ ਸਿੰਜਾਈ ਵਿਭਾਗ ਨੂੰ ਆਦੇਸ਼ ਦਿੱਤਾ ਕਿ ਇਸ ਪ੍ਰਾਜਕੈਟ ਨੂੰ ਕੌਮਾਂਤਰੀ ਨੇਮਾਂ ਤੇ ਮਾਪਦੰਡਾਂ ਮੁਤਾਬਕ ਹੱਥ ਵਿੱਚ ਲਿਆ ਜਾਵੇ।Îਮੁੱਖ ਮੰਤਰੀ ਨੇ ਵਿਭਾਗ ਨੂੰ ਆਖਿਆ ਕਿ 87 ਕਰੋੜ ਦੀ ਲਾਗਤ ਵਾਲੇ ਬਨੂੜ ਕਨਾਲ ਪ੍ਰਾਜੈਕਟ ਤੇ ਇਸ ਨਾਲ 9 ਰਜਵਾਹਿਆਂ ਦਾ ਕੰਮ ਮੁੜ ਸ਼ੁਰੂ ਕਰਨ ਲਈ ਉਪਰਾਲੇ ਤੇਜ਼ ਕੀਤੇ ਜਾਣ ਜਿਸ ਨਾਲ 3400 ਹੈਕਟੇਅਰ ਤੋਂ ਵੱਧ ਜ਼ਮੀਨ ਨੂੰ ਵਾਧੂ ਸਿੰਜਾਈ ਸਹੂਲਤ ਪ੍ਰਦਾਨ ਕੀਤੀ ਜਾ ਸਕੇਗੀ।ਸ. ਬਾਦਲ ਵੱਲੋਂ ਦਿੱਤੀਆਂ ਹਦਾਇਤਾਂ ‘ਤੇ ਪ੍ਰਮੁੱਖ ਸਕੱਤਰ ਸਿੰਜਾਈ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਦੋਵਾਂ ਪ੍ਰਾਜੈਕਟ ਨਾਲ ਸਬੰਧਤ ਲੋੜੀਂਦੀਆਂ ਰਸਮਾਂ ਨੂੰ ਛੇਤੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜਸਥਾਨ ਫੀਡਰ ਰੀਲਾਈਨਿੰਗ ਪ੍ਰਾਜੈਕਟ ਲਈ ਤਕਨੀਕੀ ਮਾਪਦੰਡਾਂ ਨੂੰ ਇਕ ਹਫ਼ਤੇ ਵਿੱਚ ਅਤੇ ਟੈਂਡਰ ਸੱਦਣ ਲਈ ਵਿਸਥਾਰਤ ਨੋਟਿਸ ਦਾ ਕੰਮ ਵੀ ਇਕ ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ।ਇਸ ਮੌਕੇ ਹਾਜ਼ਰ ਪ੍ਰਮੁੱਖ ਵਿਅਕਤੀਆਂ ਵਿੱਚ ਪ੍ਰਮੁੱਖ ਸਕੱਤਰ ਸਿੰਜਾਈ ਸ੍ਰੀ ਕੇ.ਬੀ.ਐਸ. ਸਿੱਧੂ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ, ਮੁੱਖ ਇੰਜਨੀਅਰ ਸ੍ਰੀ ਏ.ਐਸ. ਦੁੱਲਟ, ਮੁੱਖ ਇੰਜਨੀਅਰ ਡਰੇਨੇਜ਼ ਸ੍ਰੀ ਵਿਨੋਦ ਚੌਧਰੀ, ਮੁੱਖ ਇੰਜਨੀਅਰ ਸ਼ਾਹਪੁਰ ਕੰਢੀ ਡੈਮ ਉਸਾਰੀ ਸ੍ਰੀ ਹਰਵਿੰਦਰ ਸਿੰਘ ਤੋਂ ਇਲਾਵਾ ਸਿੰਜਾਈ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।