April 7, 2013 admin

ਪ੍ਰਤੱਖ ਲਾਭ ਤਬਾਦਲਾ ਯੋਜਨਾ ਦੇ ਵਿਸਥਾਰ ਵਿੱਚ ਜਲੰਧਰ ਬਰਨਾਲਾ ਸਮੇਤ 78 ਜ਼ਿਲ•ੇ

 ਜਲੰਧਰ 6 ਅਪ੍ਰੈਲ 2013

 ਪ੍ਰਤੱਖ ਲਾਭ ਤਬਾਦਲਾ ਯੋਜਨਾ ਦੇ ਵਿਸਥਾਰ ਵਿੱਚ ਜਲੰਧਰ ਬਰਨਾਲਾ ਸਮੇਤ 78 ਜ਼ਿਲ•ੇ ਹੋਰ ਸ਼ਾਮਲ ਕੀਤੇ ਗਏ ਹਨ । ਪਹਿਲਾਂ ਇਹ 43 ਜ਼ਿਲ•ੇ ਸਨ , ਹੁਣ ਇਹ 121 ਜ਼ਿਲ•ੇ ਹੋ ਗਏ ਹਨ । ਇਸ ਸਕੀਮ ਹੇਠ ਅਪਾਹਜ , ਵਿਧਵਾ ਅਤੇ ਬੁਢਾਪਾ ਪੈਨਸ਼ਨ ਨੂੰ ਵੀ ਲਿਆਂਦਾ ਗਿਆ ਹੈ । ਦੂਜਾ ਪੜਾਅ ਇਸ ਸਾਲ ਦੀ ਪਹਿਲੀ ਜੁਲਾਈ ਤੋਂ ਸ਼ੁਰੂ ਕੀਤਾ ਜਾਵੇਗਾ । ਪਹਿਲੀ ਅਕਤੂਬਰ ਤੋਂ ਡਾਕ ਖਾਨਿਆਂ ਰਾਹੀਂ ਵੀ ਪ੍ਰਤੱਖ ਲਾਭ ਤਬਾਦਲਾ ਯੋਜਨਾ ਸ਼ੁਰੂ ਕੀਤੀ ਜਾਵੇਗੀ । ਇਹ ਫੈਸਲਾ ਡੀ ਬੀ ਟੀ ਕਮੇਟੀ ਦੇ ਵਿੱਚ ਲਿਆ ਗਿਆ ।  ਇਸ ਕਮੇਟੀ ਦੀ ਪ੍ਰਧਾਨਗੀ ਕਰਦਿਆਂ  ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਇਸ ਸਕੀਮ ਦਾ ਲਾਭ ਲੋੜਵੰਦ ਅਤੇ ਗਰੀਬ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਪ੍ਰਤੱਖ ਲਾਭ ਤਬਾਦਲਾ ਯੋਜਨਾ ਨੂੰ ਸਫਲਤਾ ਪੂਰਵਕ ਲਾਗੂ ਕਰਨ ਲਈ ਸਾਨੂੰ ਕੋਸ਼ਿਸ਼ਾਂ ਹੋਰ ਤੇਜ਼ ਕਰਨੀਆਂ ਪੈਣਗੀਆਂ । ਉਹ ਨਵੀਂ ਦਿੱਲੀ ਵਿੱਚ ਪ੍ਰਤੱਖ ਲਾਭ ਤਬਾਦਲਾ ਤੇ ਬਣੀ ਰਾਸ਼ਟਰੀ ਕਮੇਟੀ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ । ਉਹਨਾਂ ਨੇ ਕਿਹਾ ਕਿ  ਸਾਰੇ ਵਿਭਾਗਾਂ ਨੂੰ ਇਸ ਵੱਡੀ ਪਹਿਲ ਵਿੱਚ ਤਨ-ਮਨ ਨਾਲ ਕੰਮ ਕਰਨਾ ਚਾਹੀਦਾ ਹੈ। 

ਊਸ਼ਾ /ਨਿਰਮਲ

Translate »