April 7, 2013 admin

ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਪਾਕਿਸਤਾਨ ਅੰਬੈਸੀ ਵੱਧ ਤੋਂ ਵੱਧ ਵੀਜ਼ੇ ਜਾਰੀ ਕਰੇ- ਜਥੇਦਾਰ ਅਵਤਾਰ ਸਿੰਘ

 ਅੰਮ੍ਰਿਤਸਰ: 06 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਸੰਸਥਾ ਹੋਣ ਕਰਕੇ ਹਰੇਕ ਸਿੱਖ ਆਪਣੀ ਇਸ ਸੰਸਥਾ ਰਾਹੀਂ ਗੁਆਢੀਂ ਦੇਸ਼ ਪਾਕਿਸਤਾਨ ਵਿੱਚ ਰਹਿ ਗਏ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ ਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਆਦਿ ਦੇ ਦਰਸ਼ਨ ਕਰਨੇ ਲੋਚਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਸ ਵਾਰ ਵੈਸਾਖੀ ਸਮੇਂ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਨ ਲਈ 10 ਅਪ੍ਰੈਲ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਜਾਵੇਗਾ।ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1350 ਸਿੱਖ ਸ਼ਰਧਾਲੂਆਂ ਦੀ ਲਿਸਟ ਵੀਜ਼ੇ ਲਈ ਮਨਿਸਟਰੀ ਆਫ ਐਕਸਟਰਨਲ ਅਫੇਅਰਜ਼ ਰਾਹੀਂ ਪਾਕਿਸਤਾਨ ਅੰਬੈਸੀ ਪਾਸ ਭੇਜੀ ਗਈ ਹੈ।ਉਨ•ਾਂ ਕਿਹਾ ਕਿ ਆਪਣੀ ਜਾਨ ਤੋਂ ਵੀ ਪਿਆਰੇ ਧਾਰਮਿਕ ਅਸਥਾਨ ਜੋ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ‘ਚ ਰਹਿ ਗਏ ਸਨ ਦੇ ਦਰਸ਼ਨ ਕਰਨ ਲਈ ਹਰ ਸਿੱਖ ਦਾ ਮਨ ਲੋਚਦਾ ਹੈ। ਇਸ ਲਈ ਪਾਕਿਸਤਾਨ ਸਰਕਾਰ/ਅੰਬੈਸੀ ਨੂੰ ਅਪੀਲ ਹੈ ਕਿ ਸਿੱਖ ਭਾਵਨਾਂ ਨੂੰ ਸਮਝਦੇ ਹੋਏ ਵੱਧ ਤੋਂ ਵੱਧ ਵੀਜ਼ੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਲਿਸਟ ਅਨੁਸਾਰ ਜਾਰੀ ਕੀਤੇ ਜਾਣ ਤੇ ਬਿਨਾਂ ਵਜ•ਾ ਕਿਸੇ ਵੀ ਸਿੱਖ ਸ਼ਰਧਾਲੂ ਦਾ ਨਾਮ ਨਾ ਕੱਟਿਆ ਜਾਵੇ।

Translate »