April 25, 2013 admin

ਖੇਤੀਬਾੜੀ ਸਬੰਧੀ ਕਾਲਕਟ ਕਮੇਟੀ ਰੀਪੋਰਟ ਛੋਟੇ ਤੇ ਦਰਮਿਆਨੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਨਹੀਂ ਕਰਦੀ -ਕਿਸਾਨ ਸਭਾ

ਜਲੰਧਰ 25 ਅਪ੍ਰੈਲ ਕੇ ਕੇ ਗਗਨ
ਪੰਜਾਬ ਕਿਸਾਨ ਸਭਾ ਕਮੇਟੀ ਦੇ ਸੂਬਾਈ ਆਗੂਆਂ ਗੁਰਚੇਤਨ ਸਿੰਘ ਬਾਸੀ ਪ੍ਰਧਾਨ ਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਅੱਜ ਗਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਾਜ ਵਿਚ ਖੇਤੀਬਾੜੀ ਸਬੰਧੀ ਡਾ. ਬੀ ਐਸ ਕਾਲਕਟ ਦੀ ਚੇਅਰਮੈਨਸ਼ਿਪ ਅਧੀਨ ਬਣਾਈ ਕਮੇਟੀ ਦੀ ਰਿਪੋਰਟ ਜੋ ਮਾਰਚ 2013 ਵਿਚ ਜਾਰੀ ਕੀਤੀ ਗਈ ਹੈ। ਇਹ ਰਿਪੋਰਟ ਛੋਟੇ ਤੇ ਦਰਮਿਆਨੇ ਕਿਸਾਨਾਂ  ਤੇ ਹਿਤਾਂ ਦੀ ਪੂਰਤੀ ਨਹੀਂ ਕਰਦੀ ਅਤੇ ਸਿਰਫ ਵੱਡੇ ਕਿਸਾਨਾਂ ਦੀ ਹਿਤਾਂ ਦੀ ਗੱਲ ਕਰਦੀ ਹੈ। ਕਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਰਾਜ ਵਿਚ ਪਾਣੀ ਦੀ ਨੀਵੀਂ ਜਾ ਰਹੀ ਪੱਧਰ ਨੂੰ ਵੇਖਦੇ ਕਾਲਕਟ ਕਮੇਟੀ ਰਾਜ ਵਿਚ ਕਣਕ ਤੇ ਝੋਨੇ ਦੇ ਰਵਾਇਤੀ ’ਚੋਂ ਨਿਕਲਣ ਅਤੇ ਫਸਲੀ ਵਿਭਿੰਨਤਾ ਲਿਆਉਣ ਬਾਰੇ ਗੱਲ ਕਰਦੀ ਹੈ ਪਰ ਸਰਕਾਰ ਨੂੰ ਬਦਲਵੀਆਂ ਫਸਲਾਂ ਸੂਰਜ ਮੁਖੀ,ਦਾਲਾਂ, ਮੱਕੀ ,ਆਲੂ ਤੇ ਹੋਰ ਫਸਲਾਂ ਦਾ ਘੱਟੋ ਘੱਟ ਸਹਾਇਕ ਕੀਮਤ ਮਿੱਥਣ ਤੇ ਮੰਡੀ ਕਰਣ ਵਿਚ ਸਰਕਾਰ ਦੇ ਕਿਸੇ ਰੋਲ ਹੋਣ ਬਾਰੇ ਬਿਲਕੁਲ ਚੁੱਪ ਹੈ। ਇਸ ਲਈ ਇਹ ਰੀਪੋਰਟ ਪੰਜਾਬ ਦੀ ਛੋਟੀ ਤੇ ਦਰਮਿਆਨੀ ਕਿਸਾਨੀ ਦੀ ਫਸਲੀ ਚੱਕਰ ਦੇ ਸਵਾਲ ਉ¤ਪਰ ਸੰਤੁਸ਼ਟੀ ਨਹੀਂ ਕਰਵਾਉਂਦੀ।
ਕਿਸਾਨ ਆਗੂਆਂ ਨੇ ਯਾਦ ਕਰਵਾਉਦੇ ਹੋਏ ਕਿਹਾ ਕੁਝ ਸਮਾਂ ਪਹਿਲਾਂ ਵੀ ਪੰਜਾਬ ਦੇ ਕਿਸਾਨਾਂ ਨੇ ਦੇਸ਼ ਵਿਚ ਖਾਣ ਵਾਲੇ ਤੇਲ ਦੀ ਕਮੀ ਕਾਰਣ ਸੂਰਜਮੁਖੀ ਦੇ ਫਸਲ ਵੱਲ ਧਿਆਨ ਦਿੱਤਾ ਸੀ ਪਰ ਉਸ ਸਮੇ ਇਕ ਦੋ ਸਾਲ ਤਾਂ ਕਿਸਾਨਾਂ ਨੂੰ ਮੰਡੀ ਵਿਚ ਠੀਕ ਰੇਟ ਮਿਲੇ ਫਿਰ ਬਾਦ ਵਿਚ ਸਰਕਾਰ ਦੀ ਮੰਡੀ ਕਰਨ ਵਿਚ ਮਦਦ ਨਾ ਹੋਣ ਕਾਰਣ ਕਿਸਾਨਾਂ ਨੂੰ ਮੰਡੀ ਵਿਚ ਅੱਧਾ ਰੇਟ ਵੀ ਨਹੀਂ ਮਿਲਿਆ ਜਿਸ ਨੇ ਕਿਸਾਨਾਂ ਨੂੰ ਫਸਲੀ ਚੱਕਰ ਬਦਲਣ ਲਈ ਉਤਸ਼ਾਹਿਤ ਨਹੀਂ ਕੀਤਾ।  ਉਨ•ਾਂ ਕਿਹਾ ਕਿ ਜੇਕਰ ਸਰਕਾਰ ਪੰਜਾਬ ਵਿਚ ਕਣਕ ਤੇ ਝੋਨੇ ਦੀਆਂ ਫਸਲਾਂ ਦੀ  ਤਰ•ਾਂ  ਕਿਸਾਨੀ ਜਿਨਸ ਦਾ ਘੱਟੋ ਘੱਟ ਸਮਰਥਨ ਮੁਲ ਨਹੀਂ ਮਿੱਥਦੀ ਅਤੇ ਫਸਲ ਖਰੀਦ ਦੀ ਗਰੰਟੀ ਨਹੀਂ ਕਰਦੀ ਸਰਕਾਰ ਫਸਲਾਂ ਵਿਚ ਵਿਭਿੰਨਤਾ ਲਿਆਉਣ ਦੀ ਨੀਤੀ ਛੋਟੇ ਤੇ ਦਰਮਨਿਮਆਨੇ ਕਿਸਾਨਾਂ ਦੇ ਹੱਕ ਵਿਚ ਨਹੀਂ ਹੋਕੇ ਇਸ ਦਿਸ਼ਾ ਵਿਚ ਉਤਸ਼ਾਹਿਤ ਨਹੀਂ ਕਰ ਸਕਦੀ ਅਤੇ ਕਿਸਾਨੀ ਕਿਸੇ ਕਿਸਮ ਦਾ ਰਿਸਕ ਲੈਣ ਤੋਂ ਗੁਰੇਜ਼ ਕਰੇਗੀ ।
ਕਾਲਕਟ ਕਮੇਟੀ ਪੰਜਾਬ ਵਿਚ ਇਕ ਨਿਸ਼ਚਿਤ ਸੀਮਾ ਤੱਕ ਕਿਸਾਨਾਂ ਨੂੰ ਰਿਆਇਤੀ ਬਿਜਲੀ ਦੇਣ ਅਤੇ ਮੋਟਰਾਂ ਉ¤ਪਰ ਮੀਟਰ ਲਗਾਉਣ ਅਤੇ ਮਾਰਕੀਟ ਰੇਟਾਂ ਅਨੁਸਾਰ ਬਿਜਲੀ ਬਿਲ ਲੈਣ ਦੀ ਸਿਫਾਰਸ਼ ਕਰਦੀ ਹੈ ਜੋ ਛੋਟੇ ਤੇ ਦਰਮਿਆਨੇ ਕਿਸਾਨ ਜੋ ਪਹਿਲਾਂ ਹੀ ਕਰਜ਼ ਜਾਲ ਵਿਚ ਫਸੇ ਹੋਏ ਹਨ ਦੇ ਹਿਤਾਂ ਦੀ ਰਾਖੀ ਨਹੀਂ ਕਰਦੀ। ਉਿਕਤ ਆਗੂਆਂ ਮੰਗ ਕੀਤੀ ਕਿ ਬਿਜਲੀ ਬਿਲ ਪਹਿਲਾਂ ਦੀ ਤਰ•ਾਂ ਮੋਟਰਾਂ ਦੇ ਬੀ ਐਚ ਪੀ ਅਨੁਸੀਰ ਫਲੈਟ ਰੇਟ ਲਏ ਜਾਣ ।
ਪਾਣੀ ਦੀ ਵੱਧ ਵਰਤੋਂ ਲਈ ਕਾਲਕਟ ਕਮੇਟੀ ਸਿਰਫ ਖੇਤੀ ਖੇਤਰ ਨੂੰ ਜਿੰਮੇਵਾਰ ਮੰਨਦੀ ਹੈ ਜਦਕਿ ਸਨਅਤਾਂ ਨੇ ਰਾਜ ਦੇ ਸਾਰੇ ਕੁਦਰਤੀ ਪਾਣੀ ਵਸੀਲੇ ਪਰਦੂਸ਼ਿਤ ਕਰ ਦਿੱਤੇ ਹਨ ਤੇ ਇਨ•ਾਂ  ਦਾ ਪਾਣੀ ਪੀਣਯੋਗ ਤਾਂ ਕੀ ਮਨੁੱਖੀ ਵਰਤੋਂ ਦੇ ਯੋਗ ਵੀ ਨਹੀਂ ਰਿਹਾ ਜਿਸ ਕਾਰਣ ਵਡੀ ਪੱਧਰ ’ਤੇ ਰਾਜ ਅੰਦਰ ਕੈਂਸਰ ਤੇ ਹੋਰ ਲਾਇਲਾਜ ਬੀਮਾਰੀਆਂ ਨੂੰ ਜਨਮ ਦੇ ਰਹੇ ਹਨ । ਕਿਸਾਨ ਆਗੂਆਂ ਨੇ ਸਰਕਾਰ ਨੂੰ ਸ਼ਹਿਰੀ ਦੇ ਸੀਵਰੇਜ ਦਾ ਗੰਦਾ ਪਾਣੀ ਸਾਫ ਕਰਨ ਲਈ ਵਾਟਰ ਟ੍ਰੀਟਮੈਟ ਪਲਾਂਟ ਲਗਾਉਣ ਲਈ ਕਿਹਾ ਤੇ ਇਸ ਦੇ ਨਾਲ ਨਾਲ ਸਨਅਤਾਂ ਨੂੰ ਆਪਣੇ ਖਰਚੇ ’ਤੇ ਵਾਟਰ ਟ੍ਰੀਟਮੈਟ ਪਲਾਂਟ ਸਥਾਪਿਤ ਕਰਨੇ ਜ਼ਰੂਰੀ ਕਰਨ ਦੇ ਨਾਲ ਨਾਲ ਜਾਰੀ ਇਸ ਸਬੰਧੀ ਜਾਰੀ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ।


Translate »