June 27, 2013 admin

ਕਾਹਨ ਸਿੰਘ ਪੰਨੂ ਕੇਸ ਦੀ ਹਾਈਕੋਰਟ ਵਲੋਂਂ ਜਾਂਚ ਕਰਵਾਉਣ ਦੀ ਮੰਗ

ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਡਾਇਰੈਕਟਰ ਜਨਰਲ ਸਕੂਲ ਪ੍ਰਬੰਧ  . ਕਾਹਨ ਸਿੰਘ ਪੰਨੂੰ ਦੇ ਇਸ ਬਿਆਨ ਨੂੰ ਕਿ ਉਤਰਾਖੰਡ ਵਿਚ ਉਨਾਂ ਨਾਲ ਵਾਪਰੀ ਘਟਨਾ ਮਹਿਜ ਇਕ ਹਾਦਸਾ ਨਹੀਂ ਸੀ ਸਗੋਂ ਸਾਰਾ ਕੁਝ ਗਿਣੀ ਮਿਥੀ ਸਾਜ਼ਿਸ਼ ਤਹਿਤ ਹੋਇਆ ਨੂੰ ਧਿਆਨ ਵਿਚ ਰਖਦੇ ਹੋਏ, ਇਸ ਦੀ ਨਿਰਪਖ ਜਾਂਚ ਕਰਵਾਉਣ  ਲਈ ਇਹ ਕੇਸ  ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਸੌਂਪਣ ਦੀ ਅਪੀਲ ਕੀਤੀ ਹੈ ਮਾਨਯੋਗ ਹਾਈਕੋਰਟ ਇਸ ਲਈ ਇਕ ਵਿਸ਼ੇਸ਼ ਟੀਮ ਦਾ ਗਠਨ ਕਰੇ ਜੋ ਸਿੱਧੀ ਮਾਨਯੋਗ ਹਾਈਕੋਰਟ ਨੂੰ ਜੁਆਬਦੇਹ ਹੋਵੇ, ਜਿਵੇਂ ਕਿ ਮਾਨਯੋਗ ਸੁਪਰੀਮ ਕੋਰਟ ਨੇ ਕੋਲਗੇਟ ਸਕੈਂਡਲ ਦੇ ਕੇਸ ਵਿਚ ਕੀਤਾ ਹੈਪ੍ਰੈਸ ਨੂੰ ਜਾਰੀ ਬਿਆਨ ਵਿਚ ਗੁਮਟਾਲਾ ਨੇ ਕਿਹਾ ਕਿ ਪਿਛਲਾ ਇਤਿਹਾਸ ਦਸਦਾ ਹੈ ਕਿ ਜਿਸ ਕੇਸ ਵਿਚ ਉਚਕੋਟੀ ਦੇ ਸਿਆਸਤਦਾਨ  ਜਾਂ ਅਧਿਕਾਰੀ ਦੀ ਸ਼ਮੂਲੀਅਤ ਹੋਵੇ ਉਸ ਦੀ ਪੜਤਾਲ ਬੇਸਿੱਟਾ ਰਹੀਸਿਆਸਦਾਨਾਂ ਦੀ ਥਾਂਤੇ ਕਿਸੇ ਹੋਰ  ਨੂੰ ਬਲੀ ਦਾ ਬਕਰਾ ਬਣਾ ਲਿਆ ਜਾਂਦਾ ਹੈਮੁਖਮੰਤਰੀ . ਪ੍ਰਕਾਸ਼ ਸਿੰਘ ਬਾਦਲ ਵਲੋਂ ਇਸ ਕੇਸ ਦੀ ਪੜਤਾਲ ਕਰਾਉਣਾ ਸ਼ਲਾਘਾਯੋਗ ਹੈ ਪਰ ਜੇ ਵਾਕਿਆ ਹੀ ਬਾਦਲ ਸਾਹਿਬ ਨਿਰਪਖ ਜਾਂਚ ਚਾਹੁੰਦੇ ਹਨ, ਤਾਂ ਉਨਾਂ ਨੂੰ  ਇਹ ਕੇਸ ਹਾਈਕੋਰਟ ਨੂੰ ਸੌਂਪ ਦੇਣਾ ਚਾਹੀਦਾ ਹੈ ਯਾਦ ਰਹਿ ਕਿ ਸ੍ਰੀ ਅਸ਼ਵਨੀ ਕੁਮਾਰ ਨੂੰ ਬਤੌਰ ਕਾਨੂੰਨ ਮੰਤਰੀ ਇਸ ਲਈ ਅਸਤੀਫ਼ਾ ਦੇਣਾ ਪਿਆ ਸੀ ਕਿਉਂਕਿ ਉਨਾਂ ਨੇ ਕੋਲਗੇਟ ਸਕੈਮ ਵਿਚ ਕਥਿਤ ਤੌਰਤੇ ਸੀ ਬੀ ਆਈ ਦੇ ਕੰਮ ਵਿਚ ਦਖ਼ਲ ਅੰਦਾਜੀ ਕੀਤੀ ਸੀ

Translate »